ETV Bharat / city

ਡੇਂਗੂ ਨਾਲ ਮਾਨਸਾ ਦੇ ਅਧਿਆਪਕ ਦੀ ਮੌਤ

author img

By

Published : Nov 15, 2021, 2:58 PM IST

ਮ੍ਰਿਤਕ ਅਧਿਆਪਕ ਦਲਜੀਤ ਸਿੰਘ
ਮ੍ਰਿਤਕ ਅਧਿਆਪਕ ਦਲਜੀਤ ਸਿੰਘ

ਇੱਕ ਬੇਰੁਜਗਾਰ ਅਧਿਆਪਕ ਦੀ ਡੇਂਗੂ ਕਾਰਨ ਮੌਤ (Unemployed teacher dies of dengue) ਹੋ ਗਈ। ਅਧਿਆਪਕਾਂ ਦੀ ਇੱਕ ਯੂਨੀਅਨ (Teachers' union) ਨੇ ਮ੍ਰਿਤਕ ਨੂੰ ਧਰਨੇ ਵਾਲੀ ਥਾਂ ਤੋਂ ਡੇਂਗੂ ਹੋਣ ਦਾ ਦੋਸ਼ (Dengue caught from protest place) ਲਗਾਉਂਦਿਆਂ ਕਿਹਾ ਕਿ ਉਹ ਪਰਿਵਾਰ ਦਾ ਇਕੱਲਾ ਸਹਾਰਾ (Only care taker of family) ਸੀ ਤੇ ਉਸ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ (Job to wife of deceased demanded)। ਉਹ ਵੀ ਪੜ੍ਹੀ ਲਿਖੀ ਹੈ।

ਮਾਨਸਾ: ਬੇਰੁਜਗਾਰ ਪੀਟੀ ਅਧਿਆਪਕ ਯੂਨੀਅਨ ਨਾਲ ਸਬੰਧਤ ਇੱਕ ਬੇਰੁਜਗਰ ਅਧਿਆਪਕ ਦਲਜੀਤ ਸਿੰਘ ਦੀ ਡੇਂਗੂ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ। ਉਹ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਅਧਿਆਪਕ ਯੂਨੀਅਨ ਨੇ ਮ੍ਰਿਤਕ

ਦੀ ਪਤਨੀ ਨੂੰ ਨੌਕਰੀ ਤੇ ਪਰਿਵਾਰ ਨੂੰ 20 ਲੱਖ ਰੁਪਏ ਵਿੱਤੀ ਮਦਦ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪੰਜਾਬ ਅੰਦਰ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਇਹ ਦਿਨੋਂ ਦਿਨ ਲਗਾਤਾਰ ਵਧ ਰਿਹਾ ਹੈ।

ਡੇਂਗੂ ਨਾਲ ਮਾਨਸਾ ਦੇ ਅਧਿਆਪਕ ਦੀ ਮੌਤ
ਡੇਂਗੂ ਨਾਲ ਮਾਨਸਾ ਦੇ ਅਧਿਆਪਕ ਦੀ ਮੌਤ

ਪੀਟੀ ਅਧਿਆਪਕ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਮੋਹਾਲੀ ਦੇ ਸੋਹਾਣਾ ਵਿਖੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਆਪਣਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਦੌਰਾਨ ਇਕ ਮੁਜਾਹਰਾਕਾਰੀ ਅਧਿਾਪਕ ਦੇ ਡੇਂਗੂ ਦੇ ਲਪੇਟੇ ਵਿੱਚ ਆ ਗਿਆ ਤੇ ਇਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਜਿਲ੍ਹਾ ਮਾਨਸਾ ਦੀ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਕੌੜੀਵਾੜਾ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਰਾਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੋਂ ਧਰਨਾ ਸ਼ੁਰੂ ਹੋਇਆ, ਦਲਜੀਤ ਸਿੰਘ ਉਦੋਂ ਤੋਂ ਹੀ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਸੀ ਲੇਕਿਨ ਆਪਣੇ ਹੱਕਾਂ ਦੀ ਲੜਾਈ ਲੜਦਾ ਲੜਦਾ ਜ਼ਿੰਦਗੀ ਦੀ ਲੜਾਈ ਹਾਰ ਚੁੱਕਾ ਹੈ।

ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਂ, ਬਾਪ, ਪਤਨੀ ਅਤੇ ਇੱਕ ਛੋਟਾ ਬੱਚੇ ਨੂੰ ਛੱਡ ਗਿਆ ਹੈ । ਮ੍ਰਿਤਕ ਮੋਹਾਲੀ ਦੇ ਸੋਹਾਣਾ ਵਿਖੇ ਪ੍ਰਦਰਸ਼ਨ ਵਿਚ ਸ਼ਾਮਲ ਸੀ ਪਰ ਉਥੇ ਡੇਂਗੂ ਪੋਜ਼ਟਿਵ ਹੋਣ ਤੋਂ ਬਾਅਦ ਘਰ ਵਾਪਸ ਆ ਗਿਆ ਸੀ ਤਾਂ ਦੋ ਦਿਨ ਬਾਅਦ ਹੀ ਮੌਤ ਹੋ ਗਈ। ਜਥੇਬੰਦੀਆਂ ਨੇ ਸਾਰਾ ਕਸੂਰ ਪ੍ਰਸ਼ਾਸਨ ਦਾ ਕੱਢਿਆ ਹੈ ਜਥੇਬੰਦੀਆਂ ਨੇ ਕਿਹਾ ਕਿ ਜਿੱਥੇ ਪ੍ਰਦਰਸ਼ਨ ਚੱਲ ਰਿਹਾ ਹੈ ਉੱਥੇ ਵੱਡੀ ਮਾਤਰਾ ਵਿਚ ਕੂੜਾ ਕਰਕਟ ਪਿਆ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜੋ ਪ੍ਰਦਰਸ਼ਨਕਾਰੀਆਂ ਨੂੰ ਬੀਮਾਰੀਆਂ ਵੰਡ ਰਿਹਾ ਹੈ।

ਯੂਨੀਅਨ ਆਗੂਆਂ ਨੇ ਕਿਹਾ ਕਿ ਧਰਨੇ ਵਾਲੀ ਥਾਂ ਨੇੜੇ ਕੂੜੇ ਦੇ ਢੇਰ ਪਏ ਹੋਣ ਬਾਰੇ ਪੁਿਲਸ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਸੀ ਤੇ ਅਫਸਰਾਂ ਨੇ ਕੂੜਾ ਚੁਕਵਾਉਣ ਦਾ ਭਰੋਸਾ ਵੀ ਦਿਵਾਇਆ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਜਿਸ ਕਾਰਨ ਧਰਨੇ ਵਾਲੀ ਥਾਂ ’ਤੇ ਡੇਂਗੂ ਫੈਲਣ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਦੀ ਮੌਤ ਹੋ ਗਈ ਹੈ, ਜਦੋਂਕਿ ਦੋ ਹੋਰ ਯੂਨੀਅਨ ਆਗੂ ਡੇਂਗੂ ਨਾਲ ਜੂਝ ਰਹੇ ਹਨ ਤੇ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੱਕੀ ਮੰਗਾਂ ਮੰਨ ਕੇ ਧਰਨਾ ਉਠਵਾਉਣਾ ਚਾਹੀਦਾ ਹੈ ਤੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ:ਪੰਜਾਬ ਭਾਜਪਾ ਲੀਡਰਸ਼ਿਪ ਅੱਜ ਅਮਿਤ ਸ਼ਾਹ ਨਾਲ ਕਰੇਗੀ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.