ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

author img

By

Published : Jan 12, 2022, 6:51 PM IST

ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

ਅਰਵਿੰਦ ਕੇਜਰੀਵਾਲ ਵਲੋਂ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਖਰੜ ਹਲਕੇ 'ਚ ਆਪਣੀ ਉਮੀਦਵਾਰ ਅਨਮੋਲ ਗਗਨ ਮਾਨ ਲਈ ਡੋਰ ਟੂ ਡੋਰ ਪ੍ਰਚਾਰ ਕੀਤਾ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਹਰ ਇਕ ਸਿਆਸੀ ਪਾਰਟੀ ਵਲੋਂ ਸਰਗਰਮੀ ਦਿਖਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਲੋਂ ਵੀ ਪ੍ਰਚਾਰ 'ਚ ਤੇਜ਼ੀ ਲਿਆਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਵਲੋਂ ਚੰਡੀਗੜ੍ਹ 'ਚ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ।

ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ
ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਖਰੜ ਹਲਕੇ 'ਚ ਆਪਣੀ ਉਮੀਦਵਾਰ ਅਨਮੋਲ ਗਗਨ ਮਾਨ ਲਈ ਡੋਰ ਟੂ ਡੋਰ ਪ੍ਰਚਾਰ ਕੀਤਾ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ 'ਚ ਚੋਣ ਕਮਿਸ਼ਨ ਦਾ ਕਹਿਣਾ ਕਿ ਪਾਰਟੀ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ।

ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ
ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

ਇਹ ਵੀ ਪੜ੍ਹੋ : ਕੇਜਰੀਵਾਲ ਨੇ ਪੰਜਾਬੀਆਂ ਨਾਲ ਕੀਤੇ ਇਹ ਅਹਿਮ ਵਾਅਦੇ, ਸਾਹਮਣੇ ਰੱਖੇ 10 ਏਜੰਡੇ

ਚੋਣ ਕਮਿਸ਼ਨ ਦਾ ਕਹਿਣਾ ਕਿ 9 ਜਨਵਰੀ ਨੂੰ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਉਸ 'ਚ ਆਮ ਆਦਮੀ ਪਾਰਟੀ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਉਸ ਸਮੇਂ ਰੈਲੀ ਮੁਜ਼ਾਹਰੇ 'ਤੇ ਰੋਕ ਲਗਾਈ ਗਈ ਸੀ ਅਤੇ ਨਾਲ ਹੀ ਡੋਰ ਟੂ ਡੋਰ ਕੈਂਪੇਨ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਸਨ।

ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ
ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

ਚੋਣ ਕਮਿਸ਼ਨ ਦਾ ਕਹਿਣਾ ਕਿ ਡੋਰ ਟੂ ਡੋਰ ਪ੍ਰਚਾਰ ਲਈ ਪੰਜ ਬੰਦਿਆਂ ਦੀ ਹੀ ਪ੍ਰਵਾਨਗੀ ਦਿੱਤੀ ਗਈ ਸੀ ਪਰ 'ਆਪ' ਵਲੋਂ ਖਰੜ 'ਚ ਪ੍ਰਚਾਰ ਸਮੇਂ ਪੰਜ ਤੋਂ ਵੱਧ ਵਿਅਕਤੀ ਸ਼ਾਮਲ ਕੀਤੇ ਗਏ ਸਨ। ਜਿਸ ਕਾਰਨ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਨੂੰ 24 ਘੰਟਿਆਂ 'ਚ ਲਿਖਤੀ ਤੌਰ 'ਤੇ ਜਵਾਬ ਪੇਸ਼ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕਿਹਾ ਕਿ ਜਵਾਬ ਨਾਲ ਆਉਣ ਦੀ ਸੂਰਤ 'ਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Kejriwal ਨੇ ਘਰੋ-ਘਰੀ ਵੋਟਾਂ ਮੰਗੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.