ਕੇਜਰੀਵਾਲ ਨੇ ਪੰਜਾਬੀਆਂ ਨਾਲ ਕੀਤੇ ਇਹ ਅਹਿਮ ਵਾਅਦੇ, ਸਾਹਮਣੇ ਰੱਖੇ 10 ਏਜੰਡੇ

author img

By

Published : Jan 12, 2022, 12:34 PM IST

Updated : Jan 12, 2022, 1:53 PM IST

ਅਰਵਿੰਦ ਕੇਜਰੀਵਾਲ

ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਪੰਜਾਬ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਨੇ ਹੁਣ ਬਦਲਾਅ ਦਾ ਮਨ ਬਣਾ ਲਿਆ ਹੈ। ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਾਲੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਨ।

ਮੋਹਾਲੀ: ਪੰਜਾਬ ਵਿਧਾਨਸਭਾ ਚੋਣਾਂ ਦਾ ਐਲਾਨ (Announcement of Punjab Assembly Elections) ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਪੰਜਾਬ ’ਚ ਸਿਆਸਤ ਕਾਫੀ ਭਖ ਗਈ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ’ਤੇ ਹਨ। ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਲੋਕ ਹੁਣ ਖੁਸ਼ ਹਨ ਕਿ ਉਨ੍ਹਾਂ ਨੂੰ ਹੁਣ ਬਦਲਾਅ ਕਰਨ ਦਾ ਮੌਕਾ ਮਿਲੇਗਾ।

'ਗਠਜੋੜ ਦੀ ਸਰਕਾਰ ਤੋਂ ਅੱਕੇ ਪੰਜਾਬ ਦੇ ਲੋਕ'

ਕੇਜਰੀਵਾਲ ਨੇ ਕਿਹਾ ਕਿ ਲੰਬੇ ਸਮੇਂ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਹੈ। ਇਨ੍ਹਾਂ ਦੋਹਾਂ ਨੇ ਸਾਂਝੇਦਾਰੀ ਦੇ ਨਾਲ ਪੰਜਾਬ ’ਤੇ ਰਾਜ ਕੀਤਾ। ਇਨ੍ਹਾਂ ਦੋਹਾਂ ਨੇ ਗਠਜੋੜ ’ਚ ਦੋਹਾਂ ਨੇ ਪੰਜਾਬ ਤੇ ਰਾਜ ਕੀਤਾ। ਪਰ ਹੁਣ ਇਸ ਵਾਰ ਲੋਕਾਂ ਨੇ ਬਦਲਾਅ ਲਈ ਮਨ ਬਣਾ ਲਿਆ ਹੈ। ਹੁਣ ਲੋਕ ਇੱਕ ਮੌਕਾ ਇਸ ਵਾਰ ਆਮ ਆਦਮੀ ਪਾਰਟੀ ਨੂੰ ਦੇਣਗੇ।

ਆਪ ਦੇ 10 ਏਜੰਡੇ ਤਿਆਰ

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਮਾਡਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ। ਜਿਸ ’ਚ 10 ਵੱਡੇ ਏਜੰਡੇ ਹੋਣਗੇ। ਜੋ ਲੋਕਾਂ ਦੇ ਫਾਇਦੇ ਦੇ ਲਈ ਹੋਣਗੇ। ਕੇਜਰੀਵਾਲ ਨੇ ਦੱਸਿਆ ਇਨ੍ਹਾਂ ਏਜੰਡਿਆ ਬਾਰੇ...

  1. ਰੁਜ਼ਗਾਰ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੇ ਲਈ ਧੱਕੇ ਖਾ ਰਹੇ ਹਨ। ਨੌਕਰੀ ਨਾ ਮਿਲਣ ਦੇ ਕਾਰਨ ਉਹ ਕੈਨੇਡਾ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ’ਚ ਨਵਾਂ ਬਦਲਾਅ ਆਵੇਗਾ ਪੰਜਾਬ ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਜਿਸ ਤੋਂ ਬਾਅਦ ਜੋ ਵੀ ਨੌਜਵਾਨ ਪੰਜਾਬ ਛੱਡ ਕੈਨੇਡਾ ਗਏ ਹਨ ਉਹ ਆਉਣ ਵਾਲੇ 5 ਸਾਲਾਂ ਚ ਵਾਪਸ ਪੰਜਾਬ ਆਉਣਗੇ।

2. ਨਸ਼ਾ

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ’ਚ ਨਸ਼ਾ ਇੱਕ ਵੱਡਾ ਮੁੱਦਾ ਰਿਹਾ ਹੈ। ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮਾਫਿਆ ਅਤੇ ਨਸ਼ੇ ਮਾਫੀਆ ਨਾਲ ਮਿਲੀ ਭੂਗਤ ਨੂੰ ਖਤਮ ਕੀਤਾ ਜਾਵੇਗਾ।

3. ਕਾਨੂੰਨ ਵਿਵਸਥਾ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਨੂੰ ਕਾਇਮ ਕੀਤਾ ਜਾਵੇਗਾ। ਬੇਅਦਬੀ ਦੇ ਇੰਨੇ ਸਾਰੇ ਮਾਮਲੇ ਹੋਏ ਪਰ ਇੱਕ ਵੀ ਮਾਮਲੇ ਚ ਵੀ ਸਜ਼ਾ ਨਹੀਂ ਦਿੱਤੀ ਗਈ। ਪੁਲਿਸ ਕਾਬਿਲ ਹੈ ਪਰ ਦੋਸ਼ੀਆ ਦੇ ਤਾਰ ਬਹੁਤ ਉੱਪਰ ਤੱਕ ਸੀ ਇਸ ਲਈ ਕਾਰਵਾਈ ਨਹੀਂ ਕੀਤੀ ਗਈ। ਜਿਨ੍ਹੇ ਵੀ ਬੇਅਦਬੀ ਮਾਮਲੇ ਹਨ ਉਨ੍ਹਾਂ ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

4. ਭ੍ਰਿਸ਼ਟਾਚਾਰ ਮੁੁਕਤ ਪੰਜਾਬ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ਪੈਸੇ ਦੀ ਕਮੀ ਨਹੀਂ ਹੈ ਪਰ ਫਿਰ ਵੀ ਪੰਜਾਬ ’ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਦਿੱਲੀ ਦੇ ਵਾਂਗ ਹੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾਵੇਗਾ।

5. ਸਿੱਖਿਆ

ਕੇਜਰੀਵਾਲ ਨੇ ਸਿੱਖਿਆ ਨੂੰ ਲੈ ਕੇ ਕਿਹਾ ਕਿ ਸਿੱਖਿਆ ਦਾ ਪੰਜਾਬ ਚ ਬੂਰਾ ਹਾਲ ਹੋਇਆ ਪਿਆ ਹੈ। ਅਧਿਆਪਕ ਧਰਨੇ ’ਤੇ ਬੈਠੇ ਹੋਏ ਹਨ ਇਸ ਨੂੰ ਉਨ੍ਹਾਂ ਵੱਲੋਂ ਸੁਧਾਰਿਆ ਜਾਵੇਗਾ।

6. ਸਿਹਤ ਸੁਵਿਧਾਵਾਂ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਚ ਬਿਹਤਰੀਨ ਹਸਤਪਤਾਲ ਬਣਾਏ ਜਾਣਗੇ। ਲੋੜਵੰਦ ਲੋਕਾਂ ਦਾ ਮੁਫਤ ਇਲਾਜ਼ ਕੀਤਾ ਜਾਵੇਗਾ।

7. ਮਹਿਲਾ ਸ਼ਸ਼ਕਤੀਕਰਨ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ।

8. ਖੇਤੀ

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ਖੇਤੀ ਦੇ ਖਤੇਰ ਚ ਹਰ ਇੱਕ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਕਿਸਾਨ ਹਿੱਤ ’ਚ ਕੰਮ ਕੀਤਾ ਜਾਵੇਗਾ।

9. ਉਦਯੋਗ

ਉਦਯੋਗ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਉਦਯੋਗ ਵਧਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

10. ਬਿਜਲੀ

ਪੰਜਾਬ ਚ ਬਿਜਲੀ ਉਤਪਾਦਨ ਦੇ ਬਾਵਜੁਦ ਵੀ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੂਰ ਕੀਤਾ ਜਾਵੇਗਾ।

ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਕੋਰੋਨਾ ਪਾਜ਼ੀਟਿਵ

ਭ੍ਰਿਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ- ਕੇਜਰੀਵਾਲ

ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਕਈ ਪਾਰਟੀ ਬਣੀਆਂ ਹਨ ਪਰ ਸਾਡੀ ਪਾਰਟੀ ਇਤਿਹਾਸ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ। ਸਾਡੇ ਇੱਥੇ ਨਾ ਟਿਕਟਾਂ ਵੇਚੀਆਂ ਜਾਂਦੀਆਂ ਹਨ ਅਤੇ ਨਾ ਹੀ ਟਿਕਟਾਂ ਖਰੀਦੀਆਂ ਜਾਂਦੀਆਂ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰ ਸਕਦੇ। ਜੋ ਵੀ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾ ਰਹੇ ਹਨ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।

ਪੈਸੇ ਲੈਣ ਦੇ ਮਾਮਲੇ ’ਤੇ ਬੋਲੇ ਕੇਜਰੀਵਾਲ

ਬਲਬੀਰ ਰਾਜੇਵਾਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਘਰ ਆਏ ਸੀ ਉਨ੍ਹਾਂ ਨੇ ਇੱਕ ਆਡੀਓ ਕਲਿੱਪ ਸੁਣਾਈ ਸੀ, ਜਿਸ ’ਚ ਕਿਹਾ ਜਾ ਰਿਹਾ ਸੀ ਕਿ ਉਹ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਪੈਸੇ ਲੈ ਕੇ ਕੰਮ ਕਰਦੇ ਹਨ। ਰਾਜੇਵਾਲ ਭੋਲੇ ਵਿਅਕਤੀ ਹਨ ਉਨ੍ਹਾਂ ਨੂੰ ਕਿਸੇ ਨੇ ਆਡੀਓ ਦਿੱਤਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੋਟ ਵੇਚਣਗੇ। ਮੈਨੂੰ ਕਈ ਲੋਕ ਕਹਿ ਰਹੇ ਹਨ, ਪੈਸੇ ਅਸੀਂ ਉਨ੍ਹਾਂ ਤੋਂ ਲੈ ਆਵੇਗਾ ਪਰ ਵੋਟ ਤੁਹਾਨੂੰ ਦੇ ਦੇਣਗੇ।

ਰਾਜੇਵਾਲ ਨੇ 60 ਸੀਟਾਂ ਦੀ ਕੀਤੀ ਸੀ ਮੰਗ- ਕੇਜਰਵਾਲ

ਬਲਬੀਰ ਸਿੰਘ ਰਾਜੇਵਾਲ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਕਿਸੇ ਵੀ ਕੋਈ ਸ਼ਿਕਵਾ ਨਹੀਂ ਹੈ। ਰਾਜੇਵਾਲ ਦੇ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਉਸ ਸਮੇਂ ਤੱਕ ਅਸੀਂ 90 ਸੀਟਾਂ ਦੇ ਚੁੱਕੇ ਸੀ। ਅਤੇ ਉਹ ਸਾਡੇ ਕੋਲੋਂ 60 ਸੀਟਾਂ ਦੀ ਮੰਗ ਕਰ ਰਹੇ ਸੀ। ਅਸੀਂ ਉਨ੍ਹਾਂ ਨੂੰ 27 ਚੋਂ 10 ਤੋਂ 15 ਸੀਟਾਂ ਦੇਣ ਦੇ ਲਈ ਕਿਹਾ ਸੀ। ਨਾਲ ਹੀ ਕਿਹਾ ਕਿ ਉਹ ਕਿਸੇ ਹੋਰ ਦੀ ਟਿਕਟ ਨਹੀਂ ਕੱਟਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਚੋਣ ਲੜਨ ’ਤੇ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਕੁਝ ਨੁਕਸਾਨ ਹੋਵੇਗਾ।

ਕੇਜਰੀਵਾਲ ਨੇ ਮਜੀਠੀਆ ਨੂੰ ਘੇਰਿਆ

ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਘੇਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਮੁਆਫੀ ਮੰਗ ਲਈ ਸੀ ਕਿ ਫਿਰ ਉਨ੍ਹਾਂ ਨੂੰ ਕਾਂਗਰਸ ਦਾ ਹੱਥ ਫੜ ਲਿਆ ਸੀ. ਕਾਂਗਰਸ ਨੇ ਮਜੀਠੀਆ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਮਜੀਠੀਆ ਨੇ ਖੁਦ ਕਿਹਾ ਕਿ ਉਹ ਗ੍ਰਹਿ ਮੰਤਰੀ ਦੇ ਨਾਲ ਰੋਜ਼ ਗੱਲ ਕਰਦੇ ਸੀ।

ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚ ਹੋਈ ਕੁਤਾਹੀ ਨੂੰ ਲੈ ਕੇ ਕਿਹਾ ਕਿ ਪੰਜਾਬ ਚ ਬੇਅਦਬੀ ਦੇ ਮਾਮਲੇ ਹੋਏ ਬਲਾਸਟ ਹੋਇਆ ਪੀਐੱਮ ਦੀ ਸੁਰੱਖਿਆ ਚ ਕੁਤਾਹੀ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਆਮ ਆਦਮੀ ਵੀ ਸੁਰੱਖਿਅਤ ਹੋਵੇਗਾ। ਪ੍ਰਧਾਨਮੰਤਰੀ ਵੀ ਸੁਰੱਖਿਅਤ ਹੋਵੇਗਾ। ਬੇਅਦਬੀ ਦੇ ਮਾਮਲੇ ਚ ਸਜ਼ਾ ਵੀ ਹੋਵੇਗੀ। 2017 ਲਚ ਅਸੀਂ ਕਈ ਗਲਤੀਆਂ ਕੀਤੀਆਂ ਸੀ ਉਨ੍ਹਾਂ ਤੋਂ ਸਿੱਖਿਆ ਜਾ ਰਿਹਾ ਹੈ।

Last Updated :Jan 12, 2022, 1:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.