ETV Bharat / city

ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਤੇ ਲੋਕਾਂ ਨੂੰ ਕੀਤੀ ਇਹ ਅਪੀਲ

author img

By

Published : Sep 25, 2021, 6:42 PM IST

ਗੁਰਨਾਮ ਸਿੰਘ ਚੜੂਨੀ
ਗੁਰਨਾਮ ਸਿੰਘ ਚੜੂਨੀ

ਸੋਨੀਪਤ (Sonipat) ਵਿਚ ਮੀਟਿੰਗ ਕੀਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਹਰਿਆਣਾ (Haryana) ਵਿਚ ਵੀ ਕਰਨਾਲ ਵਿਚ ਕਿਸਾਨਾਂ ਨੇ 30 ਤਰੀਕ ਨੂੰ ਮੀਟਿੰਗ ਕੀਤੀ ਸੀ। ਉਸ ਵਿਚ ਹਰਿਆਣਾ ਦੇ ਵੀ ਕਈ ਸੰਗਠਨ ਸ਼ਾਮਲ ਸਨ। ਕੱਲ੍ਹ ਅਸੀਂ ਜੋ ਫੈਸਲਾ ਕੀਤਾ ਹੈ, ਜਿਸ ਵਿਚ ਹਰਿਆਣਾ, ਯੂ.ਪੀ., ਪੰਜਾਬ, ਉੱਤਰ ਪ੍ਰਦੇਸ਼ (Uttar pardesh), ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਸੰਗਠਨ ਸ਼ਾਮਲ ਸਨ। ਇਸ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਇਕ ਸਾਲ ਪੂਰਾ ਹੋਣ 'ਤੇ 26 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਪਰ ਇਸ ਲਈ ਮੁਲਕ ਦੇ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।

ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Gurnam Singh Chaduni) ਵਲੋਂ ਸੋਸ਼ਲ ਮੀਡੀਆ (Social Media) ' ਤੇ ਇਕ ਵੀਡੀਓ ਪੋਸਟ (Video Post) ਕੀਤੀ ਗਈ ਹੈ, ਜਿਸ ਵਿਚ ਉਹ ਕਿਸਾਨਾਂ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ ਦਿੱਲੀ-ਹਰਿਆਣਾ (Delhi-Haryana) ਦੀਆਂ ਬਰੂਹਾਂ 'ਤੇ ਬੈਠੇ ਹੋਏ ਹਨ ਤਾਂ ਜੋ ਕੇਂਦਰ ਸਰਕਾਰ (Modi Government) ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ (Agriculture Law) ਰੱਦ ਕਰਵਾਏ ਜਾ ਸਕਣ। ਪਰ ਕੇਂਦਰ ਸਰਕਾਰ ਦੇ ਸਿਰ ਵਿਚ ਜੂੰ ਤੱਕ ਨਹੀਂ ਸਰਕ ਰਹੀ ਹੈ। ਆਪਣੇ ਇਸ ਅੰਦੋਲਨ ਦੌਰਾਨ 700 ਤੋਂ ਵਧੇਰੇ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪ੍ਰਦਰਸ਼ਨ (Protest) ਅਤੇ ਅੰਦਲੋਨ ਕਿਸਾਨਾਂ ਵਲੋਂ ਕੀਤੇ ਜਾ ਚੁੱਕੇ ਹਨ ਅਤੇ ਹੁਣ ਕੱਲ ਸਾਡੀ ਸੰਯੁਕਤ ਕਿਸਾਨ ਮਜ਼ਦੂਰ ਫੈਡਰੇਸ਼ਨ ਜਿਸ ਵਿਚ ਕੱਲ ਤਕਰੀਬਨ 18 ਤੋਂ 19 ਸੰਗਠਨ ਸ਼ਾਮਲ ਹੋਏ ਹਨ, ਜੋ ਰਾਇਲ ਹੋਟਲ ਵਿਚ ਮੌਜੂਦ ਸਨ। ਇਸ ਦੌਰਾਨ ਸੋਨੀਪਤ ਵਿਚ ਮੀਟਿੰਗ ਕੀਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਹਰਿਆਣਾ ਵਿਚ ਵੀ ਕਰਨਾਲ ਵਿਚ ਕਿਸਾਨਾਂ ਨੇ 30 ਤਰੀਕ ਨੂੰ ਮੀਟਿੰਗ ਕੀਤੀ ਸੀ। ਉਸ ਵਿਚ ਹਰਿਆਣਾ ਦੇ ਵੀ ਕਈ ਸੰਗਠਨ ਸ਼ਾਮਲ ਸਨ। ਕੱਲ੍ਹ ਅਸੀਂ ਜੋ ਫੈਸਲਾ ਕੀਤਾ ਹੈ, ਜਿਸ ਵਿਚ ਹਰਿਆਣਾ, ਯੂ.ਪੀ., ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਸੰਗਠਨ ਸ਼ਾਮਲ ਸਨ। ਇਸ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਇਕ ਸਾਲ ਪੂਰਾ ਹੋਣ 'ਤੇ 26 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਪਰ ਇਸ ਲਈ ਮੁਲਕ ਦੇ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।

ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਸ਼ੇਅਰ ਕਰਕੇ ਕੀਤੀ ਇਹ ਅਪੀਲ

ਇਸ ਵੀਡੀਓ ਰਾਹੀਂ ਮੈਂ ਤੁਹਾਡੀ ਰਾਏ ਲੈਣਾ ਚਾਹੁੰਦਾ ਹਾਂ ਕਿ ਇਹ ਫੈਸਲਾ ਠੀਕ ਹੈ ਜਾਂ ਗਲਤ ਹੈ। ਸਾਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਇਸ ਫੈਸਲੇ 'ਤੇ ਆਪਣੇ ਵਿਚਾਰ ਸੋਚ-ਸਮਝ ਕੇ ਸਾਨੂੰ ਜ਼ਰੂਰ ਦਿਓ। ਇਸ ਦੌਰਾਨ ਇਹ ਤੈਅ ਕੀਤਾ ਗਿਆ ਹੈ ਕਿ ਇਹ ਵਿਚਾਰ ਅਸੀਂ ਸੰਯੁਕਤ ਕਿਸਾਨ ਮੋਰਚਾ ਵਿਚ ਰੱਖਾਂਗੇ ਅਤੇ ਜੇਕਰ ਸੰਯੁਕਤ ਕਿਸਾਨ ਇਸ ਨੂੰ ਪਾਸ ਕਰਦਾ ਹੈ ਤਾਂ ਇਨ੍ਹਾਂ ਨੂੰ ਅੱਗੇ ਮੰਨਿਆ ਜਾਵੇਗਾ ਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਨੂੰ ਬੇਨਤੀ ਕਰਾਂਗੇ ਕਿ ਇਸ ਨੂੰ ਪਾਸ ਵੀ ਕੀਤਾ ਜਾਵੇ।

ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਤੇ ਲੋਕਾਂ ਨੂੰ ਕੀਤੀ ਇਹ ਅਪੀਲ

ਇਹ ਕਲ ਦਾ ਫੈਸਲਾ ਹੋ ਜੋ ਅਸੀਂ ਪੂਰੀ ਜਨਤਾ ਦੇ ਸਾਹਮਣੇ ਰੱਖ ਰਹੇ ਹਾਂ ਕਿ ਪੂਰੀ ਜਨਤਾ ਅਤੇ ਸਾਰੇ ਕਿਸਾਨ ਭਰਾ ਆਪਣੇ ਵਿਚਾਰ ਇਸ 'ਤੇ ਸਾਨੂੰ ਦੇਣ। ਕਿਉਂਕਿ ਇਹ ਤਿੰਨੋ ਕਾਨੂੰਨ ਸਾਡੇ ਜੀਉਣ ਦਾ ਸਵਾਲ ਹੈ। ਸਾਨੂੰ ਐਮ.ਐੱਸ.ਪੀ. ਰਾਹੀਂ ਜਿਹੜਾ ਰੁਪਿਆ ਮਿਲ ਰਿਹਾ ਹੈ ਉਹ ਬਹੁਤ ਘੱਟ ਹੈ। ਸਰਕਾਰ ਵਲੋਂ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਸ ਕਾਰਣ ਪੂਰੀ ਖੇਤੀ ਅਤੇ ਖੇਤੀ ਦਾ ਸਾਰਾ ਮੁਨਾਫਾ ਇਨ੍ਹਾਂ ਕਾਰਪੋਰੇਟਾਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ, ਜਿਸ ਨਾਲ ਭੁੱਖਮਰੀ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।

ਇਹ ਵੀ ਪੜ੍ਹੋ-ਪੰਜਾਬ ਕੈਬਨਿਟ ਦਾ ਕੱਲ੍ਹ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?

ETV Bharat Logo

Copyright © 2024 Ushodaya Enterprises Pvt. Ltd., All Rights Reserved.