ETV Bharat / city

ਗੁਜਰਾਤ ਚੋਣ ਪ੍ਰਚਾਰ ਦੌਰਾਨ ਸੀਐੱਮ ਮਾਨ ਟ੍ਰੋਲ, ਪੰਜਾਬ ਉੱਤੇ ਧਿਆਨ ਦੇਣ ਦੀ ਸਲਾਹ

author img

By

Published : Oct 17, 2022, 4:04 PM IST

Updated : Oct 17, 2022, 5:58 PM IST

CM bhagwant mann trolled
ਗੁਜਰਾਤ ਚੋਣ ਪ੍ਰਚਾਰ ਦੌਰਾਨ ਸੀਐੱਮ ਮਾਨ ਟ੍ਰੋਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਸੀਐੱਮ ਮਾਨ ਨੂੰ ਪੰਜਾਬ ਉੱਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।

ਚੰਡੀਗੜ੍ਹ: ਗੁਜਰਾਤ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਗੁਜਰਾਤ ਵਿਖੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਜਰਾਤ ਵਿਖੇ ਚੋਣ ਪ੍ਰਚਾਰ ਕਰਨ ਉੱਤੇ ਲੋਕਾਂ ਨੇ ਉਨ੍ਹਾਂ ਨੂੰ ਟਵੀਟਰ ਉੱਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੇ ਟ੍ਰੋਲ ਕਰਦੇ ਹੋਏ ਕਿਹਾ ਹੈ ਕਿ ਉਹ ਪਹਿਲਾਂ ਪੰਜਾਬ ਵਿੱਚ ਕੋਈ ਕੰਮ ਕਰ ਲੈਣ। ਉਹ ਗੁਜਰਾਤ ਵਿੱਚ ਕੀ ਕਰ ਰਹੇ ਹਨ। ਉਹ ਪਹਿਲਾਂ ਤੋਂ ਹੀ ਕਾਫੀ ਬਿਹਤਰ ਹੈ। ਇੱਕ ਯੂਜ਼ਰ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਹਰ ਰੋਜ਼ ਅਪਰਾਧ ਹੋ ਰਹੇ ਹੈ। ਪੰਜਾਬ ਵਿੱਚ ਅਜੇ ਤੱਕ 10 ਘੰਟੇ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ।

CM bhagwant mann trolled
ਸੀਐੱਮ ਮਾਨ ਨੂੰ ਕੀਤਾ ਗਿਆ ਟ੍ਰੋਲ

ਗੁਜਰਾਤ ਵਿਖੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ। ਉਨ੍ਹਾਂ ਕਿਹਾ ਕਿ 27 ਸਾਲਾਂ ਬਾਅਦ ਇੱਕ ਅਜਿਹਾ ਦ੍ਰਿਸ਼ ਉਭਰਿਆ ਹੈ, ਜਿੱਥੇ ਝਾੜੂ (ਆਮ ਆਦਮੀ ਪਾਰਟੀ) ਸੂਬੇ ਵਿੱਚੋਂ ਕਮਲ (ਭਾਜਪਾ) ਨੂੰ ਬਾਹਰ ਦਾ ਰਸਤਾ ਦਿਖਾਏਗੀ। ਨਾਲ ਹੀ ਸੀਐਮ ਮਾਨ ਪੰਜਾਬ ਅਤੇ ਦਿੱਲੀ ਦੀ ਉਦਾਹਰਣ ਦੇ ਕੇ ਗੁਜਰਾਤ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜੋ: ਸੀਐੱਮ ਰਿਹਾਇਸ਼ ਬਾਹਰ ਹੋਈ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ, ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਕਈ ਦਿਨਾਂ ਤੋਂ ਚੱਲ ਰਿਹਾ ਹੈ ਧਰਨਾ

Last Updated :Oct 17, 2022, 5:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.