ਭਾਰਤ-ਪਾਕਿ ਸਰਹੱਦ ਉੱਤੇ ਡਰੋਨ ਰਾਹੀਂ ਭਾਰਤ ਪਹੁੰਚੀ ਹੈਰੋਇਨ ਦੀ ਖੇਪ

author img

By

Published : Sep 19, 2022, 10:34 AM IST

Updated : Sep 19, 2022, 11:25 AM IST

Heroin supply via drones

ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਮੁੜ ਡਰੋਨ ਦੀ ਦਸਤਕ ਹੋਈ ਹੈ। ਡਰੋਨ ਰਾਹੀਂ ਭਾਰਤ ਹੈਰੋਇਨ ਦੀ ਖੇਪ ਸੁੱਟੀ ਗਈ ਹੈ।

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਮੁੜ ਡਰੋਨ ਰਾਹੀਂ ਭਾਰਤ ਹੈਰੋਇਨ ਦੀ ਖੇਪ (Shipment of heroin arrived in India) ਸੁੱਟੀ ਗਈ ਹੈ। ਖੇਪ 'ਚੋਂ ਤਿੰਨ ਪੈਕਟ ਹੈਰੋਇਨ, ਇਕ ਪਿਸਤੌਲ ਅਤੇ ਅੱਠ ਜਿੰਦਾ ਰੌਂਦ ਵੀ ਬਰਾਮਦ ਹੋਏ ਹਨ। ਬੀਐਸਐਫ ਦੀ 22 ਬਟਾਲੀਅਨ ਦੇ ਬੀਓਪੀ ਪੁਲਮੋਰਾ ਦੀ ਘਟਨਾ ਦੱਸੀ ਜਾ ਰਹੀ ਹੈ। ਇਹ ਖੇਪ ਦੇਰ ਰਾਤ ਕਰੀਬ 2:45 ਵਜੇ ਡਰੋਨ ਰਾਹੀਂ ਸੁੱਟੀ ਗਈ।

ਜਾਣਕਾਰੀ ਮੁਤਾਬਕ, ਡਰੋਨ ਪਾਕਿਸਤਾਨ ਵਾਪਸ ਜਾਣ ਵਿਚ ਸਫਲ ਹੋ ਗਿਆ। ਬੀਐੱਸਐੱਫ ਦੇ ਜਵਾਨਾਂ ਵੱਲੋਂ ਇਲਾਕੇ ਦੀ ਜਾਂਚ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਨੂੰ ਪੁਲ ਮੋਰਾਂ ਤੋਂ ਸਰਚ ਅਭਿਆਨ ਦੌਰਾਨ ਇਕ ਪੈਕਟ ਮਿਲਿਆ। ਪੈਕੇਟ ਵਿਚੋਂ ਤਿੰਨ ਛੋਟੇ ਪੈਕਟ ਹੈਰੋਇਨ ਮਿਲੇ, ਜਿਸ ਦਾ ਭਾਰ ਕਰੀਬ 3 ਕਿਲੋਂ ਹੋ ਸਕਦਾ ਹੈ। ਅੰਤਰ ਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਕੀਮਤ ਲਗਭਗ 21 ਕਰੋੜ ਹੈ। ਖੇਪ ਦੇ ਨਾਲ ਇਕ ਪਿਸਟਲ ਅਤੇ 8 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤਸਕਰਾਂ ਨੂੰ ਜੰਮੂ-ਕਸ਼ਮੀਰ ਅਤੇ ਗੁਜਰਾਤ ਕੰਢਿਆਂ ਦਾ ਸਹਾਰੇ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਸਰਹੱਦ ਜ਼ਰੀਏ 7 ਵਾਰ ਪਾਕਿਸਤਾਨ ਤਸਕਰਾਂ ਨੇ ਡਰੋਨ ਰਾਹੀਂ ਭਾਰਤ ਵਿੱਚ ਹੈਰੋਇਨ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ BSF ਦੇ ਜਵਾਨਾਂ ਵਲੋਂ ਕਈ ਵਾਰ ਡਰੋਨ ਦੇਖਦਿਆਂ ਹੀ ਮੁਸਤੈਦੀ ਨਾਲ 80 ਤੋਂ 90 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਮੁੜ ਪਾਕਿ ਸੀਮਾ ਵੱਲ ਧੱਕ ਦਿੱਤਾ ਸੀ।

ਇਬ ਵੀ ਪੜ੍ਹੋ: ਕਸਟਮ ਵਿਭਾਗ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਾਰਵਾਈ, ਕਰੋੜਾਂ ਦੀ ਅਮਰੀਕੀ ਡਾਲਰ ਕਰੰਸੀ ਜ਼ਬਤ

Last Updated :Sep 19, 2022, 11:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.