ਕਸਟਮ ਵਿਭਾਗ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਾਰਵਾਈ, ਕਰੋੜਾਂ ਦੀ ਅਮਰੀਕੀ ਡਾਲਰ ਕਰੰਸੀ ਜ਼ਬਤ

author img

By

Published : Sep 19, 2022, 10:13 AM IST

Updated : Sep 19, 2022, 1:25 PM IST

International currency seized news

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਸਟਮ ਵਿਭਾਗ ਨੇ ਕਰੋੜਾਂ ਦੀ ਅਮਰੀਕੀ ਡਾਲਰ ਕਰੰਸੀ ਜ਼ਬਤ ਕੀਤੀ।

ਅੰਮ੍ਰਿਤਸਰ: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਕਸਟਮ ਵਿਭਾਗ ਨੇ 6 ਕਰੋੜ 4 ਲੱਖ ਅਮਰੀਕੀ ਡਾਲਰ ਦੀ ਕਰੰਸੀ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ, ਲੱਖਾਂ ਅਮਰੀਕੀ ਡਾਲਰ ਦੁਬਈ ਦੀ ਫਲਾਈਟ ਵਿੱਚ ਫੜੇ ਗਏ ਹਨ। ਇੱਕ ਵਿਅਕਤੀ ਸ਼ਿਪਿੰਗ ਕਰਕੇ ਬੈਗ ਲੈ ਕੇ ਦੁਬਈ ਜਾ ਰਿਹਾ ਸੀ।


ਦਰਅਸਲ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼ ਕੀਤਾ। ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਤਕਰੀਬਨ 8 ਲੱਖ ਅਮਰੀਕੀ ਡਾਲਰ ਜ਼ਬਤ ਕੀਤੇ, ਜਿਸ ਦੀ ਇੰਟਰਨੈਸ਼ਨਲ ਕੀਮਤ ਤਕਰੀਬਨ 6.4 ਕਰੋੜ ਰੁਪਏ ਹਨ। ਇਸ ਨੂੰ ਇਕ ਯਾਤਰੀ ਆਪਣੇ ਨਾਲ ਦੁਬਈ ਲੈ ਜਾਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਕਸਟਮ ਵਿਭਾਗ ਨੇ ਨਾਕਾਮ ਕਰ ਦਿੱਤਾ।

ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਦੁਬਈ ਜਾਣ ਲਈ ਤੜਕਸਾਰ ਸਾਢੇ ਤਿੰਨ ਕੁ ਦੇ ਕਰੀਬ ਫਲਾਈਟ ਰਵਾਨਾ ਹੋਣ ਵਾਲੀ ਸੀ। ਸਾਰੇ ਯਾਤਰੀਆਂ ਦਾ ਚੈਕ ਇਨ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਸਾਮਾਲ ਦੇ ਐਕਸ-ਰੇ ਦੌਰਾਨ ਕਸਟਮ ਵਿਭਾਗ ਨੂੰ ਇਕ ਬੈਗ ਉੱਤੇ ਸ਼ੱਕ ਹੋਇਆ।


ਫਿਰ ਟੀਮ ਵੱਲੋਂ ਬੈਗ ਦੀ ਫਿਜੀਕਲ ਚੈਕਿੰਗ ਕੀਤੀ ਗਈ ਤਾਂ ਉਸ ਦੇ ਹੇਠਾਂ ਇਕ ਪਾਕੇਟ ਬਣੀ ਹੋਈ ਮਿਲੀ ਜਿਸ ਵਿੱਚ ਅਮਰੀਕੀ ਡਾਲਰ ਲੁਕਾਏ ਹੋਏ ਸੀ। ਇਸ ਤੋਂ ਬਾਅਦ ਮੁਲਜ਼ਮ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।




ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਉੱਤੇ ਡਰੋਨ ਰਾਹੀਂ ਭਾਰਤ ਪਹੁੰਚੀ ਹੈਰੋਇਨ ਦੀ ਖੇਪ

Last Updated :Sep 19, 2022, 1:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.