ETV Bharat / business

Share Market Update : ਲਾਲ ਨਿਸ਼ਾਨ ਤੋਂ ਹੋਈ ਬਜ਼ਾਰ ਦੀ ਓਪਨਿੰਗ, 300 ਅੰਕ ਹੇਠਾਂ ਖੁੱਲ੍ਹਿਆ ਸੈਂਸੈਕਸ

author img

By ETV Bharat Punjabi Team

Published : Oct 3, 2023, 1:14 PM IST

Share Market Update
Share Market Update

ਤਿੰਨ ਦਿਨਾਂ ਦੇ ਬੰਦੀ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਦੀ ਓਪਨਿੰਗ ਲਾਲ ਨਿਸ਼ਾਨ ਤੋਂ ਹੋਈ ਹੈ। ਬੀਐਸਈ ਉੱਤੇ ਸੈਂਸੈਕਸ 300 ਅੰਕ ਡਿਗ ਕੇ 65,512 ਉੱਤੇ ਖੁਲ੍ਹਿਆ ਹੈ, ਉੱਥੇ ਹੀ ਨਿਫਟੀ 105 ਅੰਕ ਡਿਗ ਕੇ 19,538 ਉੱਤੇ (Share Market Update) ਖੁੱਲ੍ਹਿਆ ਹੈ।

ਮੁੰਬਈ: ਗਲੋਬਲ ਮਾਰਕੀਟ ਵਿੱਚ ਕਮਜ਼ੋਰ ਸੰਕੇਤਾਂ ਵਿਚਾਲੇ ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਦੀ ਓਨਪਿੰਗ ਹੋਈ। ਬੀਐਸਈ ਉੱਤੇ ਸੈਂਸੈਕਸ 300 ਅੰਕ ਡਿਗ ਕੇ 65, 512 ਉੱਤੇ ਖੁਲ੍ਹਿਆਂ, ਤਾਂ ਐਨਐਸਈ ਉੱਤੇ ਨਿਫਟੀ 105 ਅੰਕ ਡਿਗ ਕੇ 19, 538 ਉੱਤੇ ਖੁੱਲ੍ਹਿਆ। ਆਟੋ ਸ਼ੇਅਰ ਫੋਕਸ ਵਿੱਚ, ਵੇਦਾਂਤਾ 4 ਫੀਸਦੀ ਚੜ੍ਹਿਆ। ਭਾਰਤੀ ਸ਼ੇਅਰ ਬਾਜ਼ਾਰ ਗਾਂਧੀ ਜੈਯੰਤੀ ਮੌਕੇ (Share Market Update Opening) ਬੰਦ ਰਹੇ। ਬੀਐਸਈ ਅਤੇ ਐਨਐਸਈ (BSE NSE) ਉੱਤੇ ਕੋਈ ਟ੍ਰੇਨਿੰਗ ਨਹੀਂ ਹੋਈ। ਸੋਮਵਾਰ ਨੂੰ ਅਮਰੀਕਾ ਵਿੱਚ ਡਾਵ ਜੋਨਸ 0.2 ਫੀਸਦੀ ਗਿਰਾਵਟ ਨਾਲ ਬੰਦ ਹੋਇਆ। S&P 500 0.01 ਫੀਸਦੀ, ਨੈਸਡੇਕ ਵਿੱਚ 0.67 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।

ਸ਼ੁਕਰਵਾਰ ਨੂੰ ਸ਼ੇਅਰ ਬਜ਼ਾਰ ਗ੍ਰੀਨ ਜ਼ੋਨ 'ਚ ਦਿਖਿਆ: ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਯਾਨੀ ਸ਼ੁਕਰਵਾਰ ਨੂੰ ਸ਼ੇਅਰ ਬਜ਼ਾਰ ਨੇ ਗ੍ਰੀਨ ਜ਼ੋਨ ਥਾਂ ਬਣਾਈ। ਬੀਐਸਈ ਉੱਤੇ ਸੈਂਸੈਕਸ 320 ਅੰਕਾਂ ਦੇ ਵਾਧੇ ਨਾਲ 65,82 ਉੱਤੇ ਬੰਦ ਹੋਇਆ, ਤਾਂ ਐਨਐਸਈ ਉੱਤੇ ਨਿਫਟੀ ਨੇ 114 ਅੰਕਾਂ ਦਾ ਉਛਾਲ ਦੇਖਣ ਨੂੰ ਮਿਲਿਆ ਜਿਸ ਨਾਲ 19,638 ਉੱਤੇ ਬੰਦ ਹੋਇਆ। ਦੱਸ ਦੇਈਏ ਕਿ ਬੀਐਸਈ ਉੱਤੇ ਸਾਰੇ ਸ਼ੇਅਰਾਂ ਦੀ ਲਿਸਟਿੰਗ 3.28 ਲੱਖ ਕਰੋੜ ਤੋਂ ਵੱਧ ਕੇ 319.94 ਲੱਖ ਕਰੋੜ ਰੁਪਏ ਉੱਤੇ ਪਹੁੰਚ ਗਿਆ ਹੈ।

ਪਿਛਲੇ ਕਈ ਦਿਨਾਂ ਤੋਂ ਮੰਦੀ ਤੋਂ ਬਾਅਦ ਬਜ਼ਾਰ ਵਿੱਚ ਆਈ ਤੇਜ਼ੀ ਵਿਚਾਲੇ ਸ਼ੁੱਕਰਵਾਰ ਦੁਪਹਿਰ ਦੇ ਕਾਰੋਬਾਰ ਵਿੱਚ ਦਲਾਲ ਸਟ੍ਰੀਟ ਉੱਤੇ ਜ਼ੋਰਦਾਰ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਨਿਫਟੀ ਉੱਤੇ ਗਿਰਾਵਟ ਵਾਲੇ ਪ੍ਰਮੁੱਖ ਸ਼ੇਅਰਾਂ ਵਿਚਾਲੇ ਇਸ਼ਰ ਮੋਟਰਜ਼, ਓਐਨਜੀਸੀ, ਹਿੰਡਾਲਕੋ ਇੰਡਸਟ੍ਰੀਜ਼, ਟਾਟਾ ਕੰਜ਼ਿਊਮਰ ਅਤੇ ਐਸਬੀਆਈ ਲਾਈਫ ਇੰਸ਼ੋਰੈਂਸ ਸ਼ਾਮਲ ਸਨ, ਜਦਕਿ ਮੁਨਾਫੇ ਵਿੱਚ ਰਹਿਣ ਵਾਲੇ ਸ਼ੇਅਰਾਂ ਵਿੱਚ ਐਮਐਂਡਐਮ, ਅਡਾਨੀ ਪੋਰਟਸ, ਅਲਟ੍ਰਾਟੈਕ ਸੀਮੇਂਟ, ਏਸ਼ੀਅਨ ਪੇਂਟਸ ਅਤੇ ਬੀਪੀਸੀਐਲ ਸ਼ਾਮਲ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.