ETV Bharat / business

ESIC Latest News: ESIC ਨੇ 19 ਲੱਖ ਤੋਂ ਵੱਧ ਨਵੇਂ ਮੈਂਬਰ ਕੀਤੇ ਸ਼ਾਮਿਲ, 25 ਸਾਲ ਤੋਂ ਘੱਟ ਉਮਰ ਦੇ ਇੰਨੇ ਕਰਮਚਾਰੀ ਜੁੜੇ

author img

By ETV Bharat Punjabi Team

Published : Oct 14, 2023, 3:39 PM IST

ESIC Latest News
ESIC Latest News

ਕਰਮਚਾਰੀ ਰਾਜ ਬੀਮਾ ਨਿਗਮ ਵਿੱਚ 19 ਲੱਖ ਤੋਂ ਵੱਧ ਨਵੇਂ ਮੈਂਬਰ ਸ਼ਾਮਲ ਹੋਏ ਹਨ। ਇਸ ਨਵੀਂ ਰਜਿਸਟ੍ਰੇਸ਼ਨ ਵਿੱਚ 25 ਸਾਲ ਦੀ ਉਮਰ ਤੱਕ ਦੇ 922,000 ਕਰਮਚਾਰੀ ਸ਼ਾਮਲ ਹਨ, ਜੋ ਕੁੱਲ ਕਰਮਚਾਰੀਆਂ ਦਾ 47.48 ਫੀਸਦੀ ਹੈ।

ਨਵੀਂ ਦਿੱਲੀ: ਕਰਮਚਾਰੀ ਰਾਜ ਬੀਮਾ ਨਿਗਮ (Employees State Insurance Corporation) ਨੇ ਆਰਜ਼ੀ ਤਨਖਾਹ ਦੇ ਅੰਕੜਿਆਂ ਅਨੁਸਾਰ ਅਗਸਤ ਵਿੱਚ 19.42 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਹਨ। ਕਿਰਤ ਅਤੇ ਰੁਜ਼ਗਾਰ ਮੰਤਰਾਲੇ (Ministry of Labour and Employment) ਨੇ ਇੱਕ ਬਿਆਨ ਵਿੱਚ ਕਿਹਾ, "ESIC ਦੇ ਅਸਥਾਈ ਪੇਰੋਲ ਡੇਟਾ ਦਰਸਾਉਂਦੇ ਹਨ ਕਿ ਅਗਸਤ, 2023 ਵਿੱਚ 19.42 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।"

ਅੰਕੜਿਆਂ ਦੇ ਅਨੁਸਾਰ, ਅਗਸਤ, 2023 ਦੇ ਮਹੀਨੇ ਵਿੱਚ ਲਗਭਗ 24,849 ਨਵੀਆਂ ਸਥਾਪਨਾਵਾਂ ਰਜਿਸਟਰ (registered establishments) ਕੀਤੀਆਂ ਗਈਆਂ ਹਨ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੀਆਂ ਗਈਆਂ ਹਨ, ਜਿਸ ਨਾਲ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ। ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ, ਕਿਉਂਕਿ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 19.42 ਲੱਖ ਕਰਮਚਾਰੀਆਂ ਵਿੱਚੋਂ 25 ਸਾਲ ਤੱਕ ਦੀ ਉਮਰ ਸਮੂਹ ਦੇ 9.22 ਲੱਖ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਕੀਤੀ, ਜੋ ਕਿ 47.48 ਪ੍ਰਤੀਸ਼ਤ ਕਰਮਚਾਰੀਆਂ ਦੀ ਕੁੱਲ ਗਿਣਤੀ ਹੈ।

ਪੇਰੋਲ ਡੇਟਾ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ (gender-wise analysis) ਦਰਸਾਉਂਦਾ ਹੈ ਕਿ ਅਗਸਤ, 2023 ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਨਾਮਾਂਕਣ (net enrollment) 3.73 ਲੱਖ ਸੀ। ਅੰਕੜੇ ਦਰਸਾਉਂਦੇ ਹਨ ਕਿ ਅਗਸਤ, 2023 ਦੇ ਮਹੀਨੇ ਵਿੱਚ ਕੁੱਲ 75 ਟਰਾਂਸਜੈਂਡਰ ਕਰਮਚਾਰੀਆਂ ਨੇ ਵੀ ਈਐਸਆਈ ਸਕੀਮ ਤਹਿਤ ਰਜਿਸਟਰ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ESIC ਸਮਾਜ ਦੇ ਹਰ ਵਰਗ ਤੱਕ ਆਪਣੇ ਲਾਭ ਪਹੁੰਚਾਉਣ ਲਈ ਵਚਨਬੱਧ (Committed) ਹੈ। ਪੇਰੋਲ ਡੇਟਾ ਆਰਜ਼ੀ (provisional) ਹੈ ਕਿਉਂਕਿ ਡੇਟਾ ਇਕੱਠਾ ਕਰਨਾ ਇੱਕ ਨਿਰੰਤਰ ਅਭਿਆਸ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.