ETV Bharat / business

ਇੰਫੋਸਿਸ ਮਾਮਲਾ: ਵਿਸਲਬਲੋਅਰ ਦੇ ਦੋਸ਼ਾਂ ਦੀ ਹੋਵੇਗੀ ਸੁਤੰਤਰ ਜਾਂਚ

author img

By

Published : Oct 22, 2019, 5:20 PM IST

ਫ਼ੋਟੋ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਜਿਸ ਗੱਲ ਦਾ ਸ਼ੱਕ ਸੀ, ਉਹੀ ਹੋਇਆ ਅਤੇ ਇੰਫੋਸਿਸ ਦੇ ਸ਼ੇਅਰ 16 ਫ਼ੀਸਦੀ ਹੇਠਾਂ ਆ ਗਏ। ਜਾਣਕਾਰੀ ਮੁਤਾਬਕ ਦੇਸ਼ ਦੀ ਮਸ਼ਹੂਰ ਕੰਪਨੀ ਇੰਫੋਸਿਸ ਦੀ ਮੈਨੇਜਮੈਂਟ ਉੱਤੇ ਆਮਦਨ ਨੂੰ ਗ਼ਲਤ ਤਰੀਕਿਆਂ ਨਾਲ ਵਧਾਉਣ ਦੇ ਗੰਭੀਰ ਦੋਸ਼ ਲੱਗੇ ਹਨ।

ਨਵੀਂ ਦਿੱਲੀ: ਇੰਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਣੀ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਦੀ ਆਡਿਟ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਅਤੇ ਮੁੱਖ ਵਿੱਤ ਅਧਿਕਾਰੀ ਨਿਲਾਂਜਨ ਰਾਏ ਵਿਰੁੱਧ ਵਿਹਸਿਲਬਲੋਅਰ ਸਮੂਹ ਦੁਆਰਾ ਲਾਏ ਗਏ ਦੋਸ਼ਾਂ ਦੀ ਸੁਤੰਤਰ ਜਾਂਚ ਹੋਵੇਗੀ।

ਖ਼ੁਦ ਨੂੰ ਨੈਤਿਕ ਕਰਮਚਾਰੀ ਦੱਸਣ ਵਾਲੀ ਕੰਪਨੀ ਦੇ ਇੱਕ ਵਿਸਲਬਲੋਅਰ ਸਮੂਹ ਨੇ ਪਾਰੇਖ ਅਤੇ ਰਾਏ ਵਿਰੁੱਧ ਲਘੂ ਅਵਧੀ ਵਿੱਚ ਆਮਦਨ ਅਤੇ ਲਾਭ ਵਧਾਉਣ ਲਈ ਅਨੈਤਿਕ ਕੰਮਕਾਜ਼ ਵਿੱਚ ਮਿਲੇ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੀ ਇਸ ਸ਼ਿਕਾਇਤ ਨੂੰ ਕੰਪਨੀ ਦੀ ਵਿਹਸਿਲਬਲੋਅਰ ਨੀਤੀ ਦੇ ਅਨੂਰੂਪ ਸੋਮਵਾਰ ਨੂੰ ਆਡਿਟ ਕਮੇਟੀ ਦੇ ਸਾਹਮਣੇ ਰੱਖਿਆ ਹੈ।

ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਨੀਲੇਕਣੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਮੇਟੀ ਨੇ ਸੁਤੰਤਰ ਅੰਦਰੂਨੀ ਆਡਿਟਰ ਇਕਾਈ ਅਤੇ ਕਾਨੂੰਨੀ ਫ਼ਰਮ ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ ਨਾਲ ਸੁਤੰਤਰ ਜਾਂਚ ਲਈ ਗੱਲਬਾਤ ਸ਼ੁਰੂ ਕੀਤੀ ਹੈ।

ਨੀਲੇਕਣੀ ਨੇ ਕਿਹਾ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰਾਂ ਵਿੱਚੋਂ ਇੱਕ ਨੂੰ 20 ਅਤੇ 30 ਦਸੰਬਰ 2019 ਨੂੰ 2 ਅਣਜਾਣ ਸ਼ਿਕਾਇਤਾਂ ਆਈਆਂ ਸਨ। ਕੰਪਨੀ ਨੇ ਸੋਮਵਾਰ ਨੂੰ ਵਿਹਸਿਲਬਲੋਅਰ ਦੀ ਸ਼ਿਕਾਇਤ ਨੂੰ ਆਡਿਟ ਕਮੇਟੀ ਦੇ ਸਾਹਮਣੇ ਪੇਸ਼ ਕਰਨ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਛੇਤੀ ਹੀ ਬਦਲਣਗੇ ਪੀਐਫ ਤੇ ਪੈਨਸ਼ਨ ਦਾ ਪੈਸਾ ਕੱਢਣ ਦੇ ਨਿਯਮ

Intro:Body:

sports


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.