ETV Bharat / bharat

ਪੰਜਾਬ ਕਾਂਗਰਸ ਕਲੇਸ਼: 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਦਿੱਲੀ ਪੰਹੁਚੇ ਕੈਪਟਨ ਅਮਰਿੰਦਰ ਸਿੰਘ

author img

By

Published : Jun 3, 2021, 7:24 AM IST

Updated : Jun 3, 2021, 2:27 PM IST

ਪੰਜਾਬ ਕਾਂਗਰਸ ਕਲੇਸ਼
ਪੰਜਾਬ ਕਾਂਗਰਸ ਕਲੇਸ਼

13:47 June 03

ਪੰਜਾਬ ਕਾਂਗਰਸ ਵਿੱਚ ਨਹੀਂ ਹੈ ਕੋਈ ਅੰਦਰੂਨੀ ਕਲੇਸ਼ : ਮਨੀਸ਼ ਤਿਵਾੜੀ

ਪੰਜਾਬ ਕਾਂਗਰਸ ਵਿੱਚ ਨਹੀਂ ਹੈ ਕੋਈ ਅੰਦਰੂਨੀ ਕਲੇਸ਼ : ਮਨੀਸ਼ ਤਿਵਾੜੀ

ਮਨੀਸ਼ ਤਿਵਾੜੀ ਨੇ ਕਿਹਾ ਪੰਜਾਬ ਕਾਂਗਰਸ ਵਿੱਚ ਕੋਈ ਅੰਦਰੂਨੀ ਝਗੜਾ ਨਹੀਂ ,ਜਿੱਥੋਂ ਤਕ ਕਮੇਟੀ ਨਾਲ ਗੱਲਬਾਤ ਦਾ ਸੰਬੰਧ ਹੈ, ਉਹ ਗੱਲਬਾਤ ਗੁਪਤ ਹੈ। ਕਮੇਟੀ ਵੱਲੋਂ ਜੋ ਵੀ ਪ੍ਰਸ਼ਨ ਪੁੱਛੇ ਗਏ, ਮੈਂ ਉਨ੍ਹਾਂ ਦੇ ਜਵਾਬ ਉਨ੍ਹਾਂ ਅੱਗੇ ਰੱਖ ਦਿੱਤੇ ਹਨ। ਪੰਜਾਬ ਕਾਂਗਰਸ ਵਿਚ ਇਹ ਝਗੜਾ ਨਹੀਂ ਹੋ ਸਕਦਾ ਕਿ ਇਕ ਕਾਂਗਰਸ ਪਾਰਟੀ ਦਾ ਰਿਵਾਜ ਹੈ ਕਿ ਜਿਸ ਸੂਬੇ ਵਿੱਚ ਅਸੀਂ ਚੋਣ ਲੜਦੇ ਹਾਂ, ਉਥੇ ਚੋਣਾਂ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਚੋਣਾਂ ਦੇ ਮੁੱਦੇ ਕੀ ਹੋਣੇ ਚਾਹੀਦੇ ਹਨ, ਲੋਕਾਂ ਸਾਹਮਣੇ ਕੀ ਰੱਖਣਾ ਚਾਹੀਦਾ ਹੈ,ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਚਰਚਾ ਕੀਤੀ ਗਈ ਹੈ।

12:57 June 03

ਚੌਪਰ ਰਾਹੀ ਦਿੱਲੀ ਲਈ ਰਵਾਨਾ ਹੁੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਚੌਪਰ ਰਾਹੀ ਦਿੱਲੀ ਲਈ ਰਵਾਨਾ ਹੁੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਚੌਪਰ ਰਾਹੀ ਦਿੱਲੀ ਲਈ ਰਵਾਨਾ ਹੁੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 

11:47 June 03

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਆਪਣੇ ਚੌਪਰ ਰਾਹੀਂ ਦਿੱਲੀ ਲਈ ਰਵਾਨਾ ਹੋਏ। ਕੈਪਟਨ ਦੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸੁਖਪਾਲ ਸਿੰਘ ਖ਼ਹਿਰਾ, ਵਿਧਾਇਕ ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੁ ਸੀਐਮ ਰਿਹਾਇਸ਼ ਪਹੁੰਚੇ।

09:54 June 03

ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਨੀਅਤ ਸਾਫ਼ ਨਹੀਂ : ਦੂਲੋ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਸ ਸਿੰਘ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਾਸੀਆਂ ਦੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਹੀ ਨੀਅਤ ਸਾਫ਼ ਨਹੀਂ। ਬਾਦਲਾਂ ਤੋਂ ਪੰਜਾਬ ਨੂੰ ਛੁਟਕਾਰਾ ਤਾਂ ਮਿਲਿਆ ਸੀ ਕਿ ਉਨ੍ਹਾਂ ਨੂੰ ਮਾਫ਼ੀਆ ਕਹਿੰਦੇ ਸਨ। ਉਹੀ ਹਾਲ ਹੁਣ ਕਾਂਗਰਸ ਵਿੱਚ ਹੈ।  

ਪੰਜਾਬ ਅਤੇ ਕਾਂਗਰਸ ਲਈ ਪਿੰਡ ਦੇ ਸਰਪੰਚ ਤੋਂ ਲੈ ਕੇ ਸੂਬਾ ਪ੍ਰਧਾਨ ਤਕ 1600 ਕਾਂਗਰਸੀਆਂ ਨੇ ਕੁਰਬਾਨੀਆਂ ਕੀਤੀਆਂ ਹਨ, ਪਰ ਇਕ ਦੋ ਪਰਿਵਾਰਾਂ ਨੂੰ ਅੱਗੇ ਲਿਆਉਣ ਤੋਂ ਸਿਵਾਏ ਬਾਕੀ ਸਾਰਿਆਂ ਨੂੰ ਖੁੰਜੇ ਲਾ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ 'ਚ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ, ਉਨ੍ਹਾਂ ਦੇ ਵਾਰਸਾਂ ਨੂੰ ਵੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।  

07:15 June 03

ਪੰਜਾਬ ਕਾਂਗਰਸ ਕਲੇਸ਼ Live Updates: ਕੈਪਟਨ ਅਮਰਿੰਦਰ ਸਿੰਘ ਅੱਜ ਜਾਣਗੇ ਦਿੱਲੀ

ਪੰਜਾਬ ਕਾਂਗਰਸ ਕਲੇਸ਼

ਨਵੀਂ ਦਿੱਲੀ: ਪੰਜਾਬ ਕਾਂਗਰਸ ਕਲੇਸ਼ (Punjab Congress Crisis) ਨੂੰ ਸੁਲਝਾਉਣ ਲਈ ਸੋਨੀਆ ਗਾਂਧੀ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ 3 ਦਿਨਾਂ ਤੋਂ ਲਗਾਤਾਰ ਪਾਰਟੀ ਵਿਧਾਇਕਾਂ ਤੇ  ਸਾਂਸਦਾਂ ਤੋਂ ਫੀਡਬੈਕ ਲੈ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੀਰਵਾਰ ਨੂੰ ਕੌਮੀ ਰਾਜਧਾਨੀ ਜਾਣਗੇ ਤੇ ਇਸ ਪੈਨਲ ਨਾਲ ਮੁਲਾਕਾਤ ਕਰਨਗੇ।  

ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਦਿੱਲੀ ਜਾਣਗੇ ਤੇ  3 ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੀਰਵਾਰ ਸ਼ਾਮ ਜਾਂ ਸ਼ੁਕਰਵਾਰ ਸਵੇਰੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣਗੇ।  

ਪਟਿਆਲਾ ਤੋਂ ਸਾਂਸਦ ਤੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਵੀਰਵਾਰ ਨੂੰ ਦਿੱਲੀ ਆ ਰਹੇ ਹਨ।  

ਇਹ ਵੀ ਪੜ੍ਹੋ: ਕਾਂਗਰਸ ਦਾ ਦਿੱਲੀ ਦਰਬਾਰ, ਆਪਣਿਆਂ ਨੇ ਹੀ ਘੇਰੀ ਕੈਪਟਨ ਸਰਕਾਰ

ਬੁੱਧਵਾਰ ਨੂੰ ਵੀ ਹੋਈਆਂ ਮੈਰਾਥਨ ਮੁਲਾਕਾਤਾਂ

ਬੁੱਧਵਾਰ ਨੂੰ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ((Harish Rawat), ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮੱਲੀਕਾਰਜੁਨ ਖੜਗੇ (Mallikarjun Kharge) ਤੇ ਸਾਬਕਾ ਸਾਂਸਦ ਜੈ ਪ੍ਰਕਾਸ਼ ਅਗਰਵਾਲ (J P Agarwal) ਨੇ ਪੰਜਾਬ  ਕਾਂਗਰਸ ਵਿਧਾਇਕਾਂ ਤੇ ਸਾਂਸਦਾਂ ਨਾਲ ਮੁਲਾਕਾਤ ਕੀਤੀ। ਸੋਮਵਾਰ ਤੋਂ ਲਗਾਤਾਰ ਹਰ ਰੋਜ਼ ਮੈਰਾਥਨ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ ਕਿ ਇਨ੍ਹਾਂ ਮੀਟਿੰਗਾਂ 'ਚ ਸਾਰਿਆਂ ਦਾ ਫੀਡਬੈਕ ਲਿਆ ਜਾ ਰਿਹਾ ਹੈ।  

ਸੁਖਪਾਲ ਖਹਿਰਾ ਹੋ ਸਕਦੇ ਨੇ ਕਾਂਗਰਸ 'ਚ ਸ਼ਾਮਲ

ਸੂਤਰਾਂ ਮੁਤਾਬਕ ਹਲਕਾ ਭੁਲੱਥ ਤੋਂ  ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਵਿਧਾਇਕ ਸੁਖਪਾਲ ਖਹਿਰਾ ਜਲਦ ਹੀ ਕਾਂਗਰਸ 'ਚ ਸ਼ਾਮਿਲ ਹੋ ਸਕਦੇ ਹਨ। ਇੰਨਾਂ ਹੀ ਨਹੀਂ ਸੂਤਰਾਂ ਮੁਤਾਬਕ 2022 ਤੋਂ ਪਹਿਲਾਂ 'ਆਪ' ਦੇ ਘੱਟੋ ਘੱਟ ਤਿੰਨ ਵਿਧਾਇਕ ਜਲਦ ਹੀ ਕਾਂਗਰਸ ਜੁਆਇੰਨ ਕਰ ਸਕਦੇ ਹਨ। 

ਇਹ ਵੀ ਪੜ੍ਹੋ:PUNJAB CONGRESS CLASH:ਕਾਂਗਰਸੀ ਕਲੇਸ਼ ਨੂੰ ਲੈਕੇ ਸੁਖਬੀਰ ਬਾਦਲ ਦਾ ਕੈਪਟਨ ਸਰਕਾਰ ‘ਤੇ ਵੱਡਾ ਹਮਲਾ

Last Updated :Jun 3, 2021, 2:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.