ETV Bharat / bharat

CHILD PHYSICALLY ABUSED: ਪੁਣੇ ਦੀ ਮਸਜਿਦ 'ਚ ਨਾਬਾਲਗ ਬੱਚੇ ਦਾ ਸਰੀਰਕ ਸ਼ੋਸ਼ਣ, ਮਾਮਲਾ ਦਰਜ, ਮੁਲਜ਼ਮ ਫਰਾਰ

author img

By ETV Bharat Punjabi Team

Published : Nov 17, 2023, 5:46 PM IST

PUNE CHILD PHYSICALLY ABUSED IN MOSQUE AT KONDHWA MAHARASHTRA
CHILD PHYSICALLY ABUSED: ਪੁਣੇ ਦੀ ਮਸਜਿਦ 'ਚ ਨਾਬਾਲਗ ਬੱਚੇ ਦਾ ਸਰੀਰਕ ਸ਼ੋਸ਼ਣ,ਮਾਮਲਾ ਦਰਜ,ਮੁਲਜ਼ਮ ਫਰਾਰ

ਪੁਣੇ ਦੀ ਇੱਕ ਮਸਜਿਦ 'ਚ ਨਮਾਜ਼ ਪੜ੍ਹਨ ਗਏ ਨਾਬਾਲਗ ਲੜਕੇ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਫਰਾਰ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ (Raid to catch the accused) ਕਰ ਰਹੀ ਹੈ।

ਮਹਾਰਾਸ਼ਟਰ/ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਇੱਕ ਮਸਜਿਦ 'ਚ ਨਮਾਜ਼ ਪੜ੍ਹਨ ਆਏ ਨਾਬਾਲਗ ਲੜਕੇ ਦਾ ਸਰੀਰਕ ਸ਼ੋਸ਼ਣ (Physical abuse of a minor boy) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨਸੀ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਦਾ ਨਾਂ ਵੀ ਨਸ਼ਰ ਕਰ ਦਿੱਤਾ ਗਿਆ ਹੈ। ਇਹ ਘਟਨਾ 10 ਨਵੰਬਰ ਨੂੰ ਪੁਣੇ ਦੇ ਕੋਂਧਵਾ 'ਚ ਵਾਪਰੀ ਦੱਸੀ ਜਾ ਰਹੀ ਹੈ। ਪੀੜਤ ਦੇ ਮਾਮੇ ਨੇ ਕੋਂਧਵਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਮੁਲਜ਼ਮ ਫਰਾਰ ਹੈ।

ਇਸ ਸਬੰਧੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ (POCSO Act against the accused) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ 15 ਨਵੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਮੁਤਾਬਿਕ ਸ਼ਿਕਾਇਤਕਰਤਾ ਦੀ ਮਾਮੀ ਕੋਂਧਵਾ ਵਿੱਚ ਰਹਿੰਦੀ ਹੈ। ਜਦੋਂ ਉਸ ਨੇ ਆਪਣੇ ਨਾਬਾਲਗ ਭਤੀਜੇ ਨੂੰ ਪੁੱਛਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਨਮਾਜ਼ ਕਿਉਂ ਨਹੀਂ ਪੜ੍ਹ ਰਿਹਾ ਤਾਂ ਪੀੜਤ ਬੱਚੇ ਨੇ ਦੱਸਿਆ ਕਿ 10 ਨਵੰਬਰ ਨੂੰ ਮੈਂ ਤੇ ਮੇਰਾ ਦੋਸਤ ਕੋਂਧਵਾ ਸਥਿਤ ਉਸਮਾਨੀਆ ਮਸਜਿਦ 'ਚ ਨਮਾਜ਼ ਅਦਾ ਕਰਨ ਗਏ ਸੀ।

ਨਬਾਲਿਗ ਦਾ ਜਿਨਸੀ ਸ਼ੋਸ਼ਣ: ਨਮਾਜ਼ ਤੋਂ ਬਾਅਦ ਜਦੋਂ ਸਾਰੇ ਚਲੇ ਗਏ ਤਾਂ ਨਮਾਜ਼ ਅਦਾ ਕਰ ਰਹੇ ਲੋਕਾਂ ਨੇ ਕਿਹਾ ਕਿ ਮੈਂ ਤੁਹਾਨੂੰ ਨਮਾਜ਼ ਕਰਨਾ ਸਿਖਾਵਾਂਗਾ। ਇਸੇ ਦੌਰਾਨ ਮੁਲਜ਼ਮ ਉੱਥੇ ਆ ਗਿਆ ਅਤੇ ਨਾਬਾਲਗ ਪੀੜਤ ਨੂੰ ਉਸ ਦੇ ਦੋਸਤ ਨਾਲ ਮਸਜਿਦ ਦੇ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ। ਉੱਥੇ ਉਸ ਨੇ ਨਮਾਜ਼ ਅਦਾ ਕਰਨ ਬਾਰੇ ਕੁਝ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਪੀੜਤ ਦੇ ਦੋਸਤ ਨੂੰ ਉੱਥੋਂ ਜਾਣ ਲਈ ਕਿਹਾ। ਇਸ ਤੋਂ ਬਾਅਦ ਮੁਲਜ਼ਮ ਨੇ ਪੀੜਤ ਦਾ ਜਿਨਸੀ ਸ਼ੋਸ਼ਣ ਕੀਤਾ।

ਪੁਲਿਸ ਕਰ ਰਹੀ ਮੁਲਜ਼ਮ ਦੀ ਭਾਲ: ਹਾਲਾਂਕਿ ਬੱਚੇ ਨੇ ਘਰ ਆ ਕੇ ਸਾਰੀ ਘਟਨਾ ਦੱਸੀ ਪਰ ਪਰਿਵਾਰ ਵਾਲਿਆਂ ਨੇ ਬਦਨਾਮੀ ਦੇ ਡਰੋਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਇਸ ਘਟਨਾ ਦਾ ਜਦੋਂ ਪੀੜਤ ਦੇ ਮਾਮੇ ਨੂੰ ਪਤਾ ਲੱਗਾ ਤਾਂ ਉਹ ਪੁਲਿਸ ਸਟੇਸ਼ਨ ਪਹੁੰਚੇ ਅਤੇ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਾਮੇ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਕੋਂਧਵਾ 'ਚ ਮਾਮਲਾ ਦਰਜ (Case registered in Kondhwa police station) ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.