ETV Bharat / bharat

ਖੇਡ ਅਤੇ ਦੋਸਤੀ ਦੀ ਭਾਵਨਾ ਤੋਂ ਸਮਝੋ ਸਿੱਧੂ ਦਾ ਕਰਤਾਰਪੁਰ ਦੌਰਾ: ਗੁਰਜੀਤ ਔਜਲਾ

author img

By

Published : Nov 21, 2021, 12:17 PM IST

ਕਾਂਗਰਸੀ ਸਾਂਸਦ ਗੁਰਜੀਤ ਔਜਲਾ
ਕਾਂਗਰਸੀ ਸਾਂਸਦ ਗੁਰਜੀਤ ਔਜਲਾ

ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ (Punjab Congress MP Gurujit Aujla) ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ।

ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress chief Navjot Singh Sidhu) ਦੇ ਬਿਆਨ ’ਤੇ ਵਿਵਾਦ ਖੜਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ (Kartarpur Sahib Corridor tour) ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਦੱਸਿਆ। ਹਾਲਾਂਕਿ ਪੰਜਾਬ ਦੇ ਇੱਕ ਕਾਂਗਰਸੀ ਸਾਂਸਦ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਮਾਮਲੇ ਨੂੰ ਖੇਡ ਭਾਵਨਾ (sportsmanship) ਨਾਲ ਦੇਖਿਆ ਜਾਣਾ ਚਾਹੀਦਾ ਹੈ।

ਕਾਂਗਰਸੀ ਸਾਂਸਦ ਗੁਰਜੀਤ ਔਜਲਾ

ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ (Punjab Congress MP Gurujit Aujla) ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਇਮਰਾਨ ਖ਼ਾਨ, ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਦੋਸਤ ਹਨ। ਜੇਕਰ ਕੋਈ ਪ੍ਰਧਾਨ ਮੰਤਰੀ ਮੇਰਾ ਦੋਸਤ ਹੋਵੇਗਾ ਤਾਂ ਜਾਹਿਰਤੌਰ ’ਤੇ ਮੈਨੂੰ ਵੀ ਇਸ ਤਰ੍ਹਾਂ ਦਾ ਸਵਾਗਤ ਮਿਲੇਗਾ।

ਕਾਂਗਰਸੀ ਸਾਂਸਦ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ ਮੁੱਦੇ ਨੂੰ ਦੋਸਤੀ ਅਤੇ ਖੇਡ ਭਾਵਨਾ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ (BJP targets Congress party) ਹੈ। ਬੀਜੇਪੀ ਬੁਲਾਰਾ ਅਮਿਤ ਮਾਲਵੀਆ ਨੇ ਟਵੀਟ (BJP spokesperson Amit Malviya tweeted) ਕੀਤਾ ਕਿ ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਗਾਂਧੀ ਭਰਾ-ਭੈਣ ਨੇ ਤਜ਼ਰਬੇਕਾਰ ਅਮਰਿੰਦਰ ਸਿੰਘ ਤੇ ਪਾਕਿਸਤਾਨੀ ਪ੍ਰੇਮੀ ਸਿੱਧੂ (Pakistan lover sidhu) ਨੂੰ ਚੁਣਿਆ।

ਇਸ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Captain Amarinder Singh) ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਚ ਆਗਾਮੀ ਵਿਧਾਨਸਭਾ ਚੋਣ ਦੇ ਲਈ ਸੀਟ ਵੰਡ ’ਤੇ ਭਾਜਪਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਨ। ਇਹ ਪੁੱਛੇ ਜਾਣ ਤੇ ਕਿ ਕੀ ਇਸ ਤੋਂ ਕਾਂਗਰਸ ਦੇ ਪ੍ਰਦਰਸ਼ਨ ’ਤੇ ਕੋਈ ਅਸਰ ਪਵੇਗਾ? ਔਜਲਾ ਨੇ ਜਵਾਬ ਦਿੱਤਾ ਕਿ ਇਹ ਸਭ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਸਮਰਥਨ ਕਰਨ ਜਾ ਰਿਹਾ ਹੈ।

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਦੇ ਬਾਰੇ ’ਚ ਬੋਲਦੇ ਹੋਏ ਔਜਲਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਦੇ ਲਈ ਪੂਰੇ ਦਿਨ ਨਿਧਾਰਿਤ ਕਰੇ ਤਾਂਕਿ ਇਸ ਮੁੱਦੇ ’ਤੇ ਬਹਿਸ ਹੋ ਸਕੇ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਪੀਐੱਮ ਨੂੰ ਵੀ ਚਾਹੀਦਾ ਹੈ ਕਿ ਵਿਰੋਧੀ ਦੀ ਸੁਣਨ ਕਿਉਂਕਿ ਉਹ ਵੀ ਕਿਸਾਨਾਂ ਦੇ ਕਲਿਆਣ ਦੇ ਲਈ ਹੀ ਬੋਲਣਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਐੱਮ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜਿਆਦਾਤਰ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਪੱਖ ਚ ਨਹੀਂ (Farmers are not in favor of these laws) ਸੀ ਅਤੇ ਇਸ ਲਈ ਹਾਲ ਦੇ ਜ਼ਿਮਣੀ ਚੋਣਾਂ ਚ ਭਾਜਪਾ ਨੂੰ ਹਾਰ ਦਾ ਸਾਹਮਣਾ (BJP facing defeat) ਕਰਨਾ ਪਿਆ। ਇਹ ਗੱਲ ਪੀਐੱਮ ਮੋਦੀ ਸਮਝ ਨਹੀਂ ਪਾ ਰਹੇ ਹਨ ਕਿਉਂਕਿ ਸਿਰਫ ਛੋਟਾ ਜਿਹਾ ਤਬਕਾ ਹੁੰਦਾ ਤਾਂ ਬੀਜੇਪੀ ਹਾਲ ਦੇ ਜ਼ਿਮਣੀ ਚੋਣਾਂ ਚ ਕਿਵੇਂ ਹਾਰ ਜਾਂਦੀ।

ਇਹ ਵੀ ਪੜੋ: ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਦੇ ਵਿਵਾਦ 'ਤੇ ਭੜਕੇ ਸਿੱਧੂ, ਦਿੱਤਾ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.