ETV Bharat / bharat

ਲਖੀਮਪੁਰ ਖੀਰੀ ਹਿੰਸਾ ਮਾਮਲਾ: ਪੁਲਿਸ ਦੇ ਸਾਹਮਣੇ ਪੇਸ਼ ਹੋਏ ਆਸ਼ੀਸ਼ ਮਿਸ਼ਰਾ, ਸਮਰਥਕਾਂ ਨੇ ਕੀਤਾ ਹੰਗਾਮਾ

author img

By

Published : Oct 9, 2021, 11:01 AM IST

Updated : Oct 9, 2021, 1:45 PM IST

ਗ੍ਰਹਿ ਰਾਜ ਮੰਤਰੀ ਦਾ ਪੁੱਤਰ ਅਸ਼ੀਸ਼ ਮਿਸ਼ਰਾ ਪੁਲਿਸ ਦੇ ਸਾਹਮਣੇ ਹੋਇਆ ਪੇਸ਼
ਗ੍ਰਹਿ ਰਾਜ ਮੰਤਰੀ ਦਾ ਪੁੱਤਰ ਅਸ਼ੀਸ਼ ਮਿਸ਼ਰਾ ਪੁਲਿਸ ਦੇ ਸਾਹਮਣੇ ਹੋਇਆ ਪੇਸ਼

ਲਖੀਮਪੁਰ ਖੀਰੀ ਹਿੰਸਾ (Lakhimpur Khiri violence case) ਦੇ ਮੁੱਖ ਦੋਸ਼ੀ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾਦੇ ਪੁੱਤਰ ਆਸ਼ੀਸ਼ ਮਿਸ਼ਰਾ (ashish mishra) ਤੋਂ ਪੁੱਛਗਿੱਛ ਹੋਈ। ਇਸ ਦੇ ਨਾਲ ਹੀ ਜਦੋਂ ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ ਤਾਂ ਸਮਰਥਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦੇਈਏ, ਆਸ਼ੀਸ਼ ਮਿਸ਼ਰਾ (ashish mishra) ਨੂੰ 8 ਅਕਤੂਬਰ ਨੂੰ ਹੀ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਪੁਲਿਸ ਸਟੇਸ਼ਨ ਨਹੀਂ ਪਹੁੰਚੇ।

ਲਖੀਮਪੁਰ ਖੀਰੀ: ਲਖੀਮਪੁਰ ਹਿੰਸਾ (Lakhimpur Khiri violence case) ਦੇ ਮੁੱਖ ਦੋਸ਼ੀ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ (ashish mishra) ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਏ। ਦਰਅਸਲ, ਉਸ ਨੂੰ 8 ਅਕਤੂਬਰ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਆਸ਼ੀਸ਼ (ashish mishra) ਸਮੇਂ ਸਿਰ ਅਦਾਲਤ ਨਹੀਂ ਪਹੁੰਚਿਆ ਅਤੇ ਪੁਲਿਸ ਉਸ ਦੀ ਉਡੀਕ ਕਰਦੀ ਰਹੀ। ਦੂਜੇ ਪਾਸੇ ਸੁਪਰੀਮ ਕੋਰਟ (Supreme Court) ਨੇ ਵੀ ਇਸ ਮੁੱਦੇ ਬਾਰੇ ਯੂਪੀ ਸਰਕਾਰ (UP Government) ਅਤੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ ਸਨ। ਆਖ਼ਰਕਾਰ, ਆਸ਼ੀਸ਼ ਮਿਸ਼ਰਾ (ashish mishra) ਪੁਲਿਸ ਦੇ ਸਾਹਮਣੇ ਪੇਸ਼ ਹੋਏ।

ਇਹ ਵੀ ਪੜੋ: ਲਖੀਮਪੁਰ ਹਿੰਸਾ ਮਾਮਲਾ: ਨਵਜੋਤ ਸਿੱਧੂ ਦੀ ਭੁੱਖ ਹੜਤਾਲ ਦਾ ਦੂਜਾ ਦਿਨ, ਕੀਤੀ ਹੈ ਇਹ ਮੰਗ...

  • #WATCH Son of MoS Home Ajay Mishra Teni, Ashish Mishra arrives at Crime Branch office, Lakhimpur

    He was summoned by UP Police in connection with Lakhimpur violence. pic.twitter.com/g6wMpHYOKr

    — ANI UP (@ANINewsUP) October 9, 2021 " class="align-text-top noRightClick twitterSection" data=" ">

ਦਰਅਸਲ 3 ਅਕਤੂਬਰ ਨੂੰ ਹਾਦਸੇ ਤੋਂ ਬਾਅਦ ਭੜਕੀ ਹਿੰਸਾ ਵਿੱਚ 3 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਦੇ ਨਾਲ 3 ਭਾਜਪਾ ਵਰਕਰ ਅਤੇ ਮੰਤਰੀ ਦਾ ਡਰਾਈਵਰ ਵੀ ਮਾਰੇ ਗਏ ਸਨ। ਇਸ ਮਾਮਲੇ 'ਚ 4 ਅਕਤੂਬਰ ਨੂੰ ਕਿਸਾਨ ਜਗਜੀਤ ਸਿੰਘ ਦੀ ਤਹਿਰੀਕ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ (ashish mishra) ਦੇ ਖਿਲਾਫ 302, 304 ਆਈਪੀਸੀ ਸਮੇਤ ਸਾਰੀਆਂ ਗੰਭੀਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲਾ ਵਧਦਾ ਦੇਖ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਫਟਕਾਰ ਲਗਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ 7 ਅਕਤੂਬਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ, ਪਰ ਸ਼ੁੱਕਰਵਾਰ ਨੂੰ ਪੁਲਿਸ ਉਡੀਕ ਕਰਦੀ ਰਹੀ। ਪਰ ਦੋਸ਼ੀ ਆਸ਼ੀਸ਼ ਮਿਸ਼ਰਾ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ।

ਇਹ ਵੀ ਪੜੋ: ਜੰਮੂ ਕਸ਼ਮੀਰ ਹਿੰਸਾ: ਘਾਟੀ 'ਚ ਬਹੁ ਗਿਣਤੀ ਅਬਾਦੀ ਕਰ ਸਕਦੀ ਹੈ ਸਾਡੀ ਸੁਰੱਖਿਆ - ਸਿੱਖ ਭਾਈਚਾਰਾ

ਇਸ ਦੇ ਨਾਲ ਹੀ ਸੁਪਰੀਮ ਕੋਰਟ (Supreme Court) ਵਿੱਚ ਲਖੀਮਪੁਰ ਮਾਮਲੇ 'ਤੇ ਸਾਲਿਸਿਟਰ ਜਨਰਲ ਹਰੀਸ਼ ਸਾਲਵੇ ਨੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀ ਆਸ਼ੀਸ਼ ਮਿਸ਼ਰਾ (ashish mishra) 9 ਅਕਤੂਬਰ ਨੂੰ ਸਵੇਰੇ 11 ਵਜੇ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਬਾਅਦ ਪੁਲਿਸ ਨੇ ਇੱਕ ਵਾਰ ਫਿਰ ਇਸਨੂੰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੱਤਰ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਸੀ। ਨੋਟਿਸ ਵਿੱਚ 9 ਅਕਤੂਬਰ ਨੂੰ 11 ਵਜੇ ਤੱਕ ਪੁਲਿਸ ਲਾਈਨ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸਾਰੇ ਹੰਗਾਮੇ ਤੋਂ ਬਾਅਦ, ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ (ashish mishra) ਪੁਲਿਸ ਦੇ ਸਾਹਮਣੇ ਪੇਸ਼ ਹੋਏ ਹਨ।

ਕ੍ਰਾਈਮ ਬ੍ਰਾਂਚ ਨੇ ਕੀਤੀ ਪੁੱਛਗਿੱਛ

ਅਪਰਾਧ ਸ਼ਾਖਾ ਦੀ ਟੀਮ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਸ਼ੀਸ਼ ਮਿਸ਼ਰਾ (ashish mishra) ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਆਸ਼ੀਸ਼ ਮਿਸ਼ਰਾ (ashish mishra) ਦੇ ਬਿਆਨ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ (ashish mishra) ਦਾ ਵਕੀਲ ਵੀ ਮੌਜੂਦ ਹੈ।

ਸਮਰਥਕਾਂ ਦਾ ਹੰਗਾਮਾ

ਦੂਜੇ ਪਾਸੇ, ਆਸ਼ੀਸ਼ ਮਿਸ਼ਰਾ (ashish mishra) ਅਪਰਾਧ ਸ਼ਾਖਾ ਦੇ ਦਫਤਰ ਪਹੁੰਚਣ 'ਤੇ ਸਮਰਥਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਆਸ਼ੀਸ਼ (ashish mishra) ਦੇ ਸਮਰਥਨ ਵਿੱਚ ਸਮਰਥਕਾਂ ਦੇ ਨਾਅਰੇ ਜਾਰੀ ਹਨ। ਇਸ ਦੇ ਨਾਲ ਹੀ ਮੰਤਰੀ ਅਜੈ ਮਿਸ਼ਰਾ ਨੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਆਸ਼ੀਸ਼ ਮਿਸ਼ਰਾ (ashish mishra) ਦੇ ਨਾਲ ਸਦਰ ਦੇ ਵਿਧਾਇਕ ਯੋਗੇਸ਼ ਵਰਮਾ ਮੌਜੂਦ ਹਨ ਅਤੇ ਸੰਸਦ ਮੈਂਬਰ ਦੇ ਪ੍ਰਤੀਨਿਧ ਸੰਜੇ ਸਿੰਘ ਵੀ ਮੌਜੂਦ ਹਨ।

Last Updated :Oct 9, 2021, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.