ETV Bharat / bharat

Himachal Assembly Elections ਚੋਣਾਂ ਤੋਂ ਪਹਿਲਾਂ ਹਿਮਾਚਲ ਪੁਲਿਸ ਵੱਲੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ

author img

By

Published : Oct 30, 2022, 7:53 AM IST

Updated : Oct 30, 2022, 8:03 AM IST

Himachal Police recovered cash,Himachal Assembly Elections
Himachal Police recovered cash worth Rs 2 crore

ਹਿਮਾਚਲ ਦੀ ਡਮਟਾਲ ਪੁਲਿਸ ਨੇ ਪੰਜਾਬ-ਹਿਮਾਚਲ ਸਰਹੱਦ 'ਤੇ ਇਕ ਲਗਜ਼ਰੀ ਕਾਰ 'ਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਿਮਾਚਲ ਪ੍ਰਦੇਸ਼ 'ਚ ਚੋਣਾਂ ਕਾਰਨ ਹਿਮਾਚਲ ਪੁਲਿਸ ਨੇ ਡਮਟਾਲ (Himachal Assembly Elections) ਬੈਰੀਅਰ 'ਤੇ ਨਾਕਾਬੰਦੀ ਕੀਤੀ ਹੋਈ ਸੀ।

ਹਿਮਾਚਲ ਪ੍ਰਦੇਸ਼: ਪ੍ਰਦੇਸ਼ ਵਿੱਚ ਵਿਧਾਨ ਸਭ ਚੋਣਾਂ ਦਾ ਬਿਗੁਲ (Himachal Assembly Elections 2022) ਵੱਜ ਚੁੱਕਾ ਹੈ। ਇਸ ਕਾਰਨ ਡਮਟਾਲ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 2 ਕਰੋੜ ਦੀ ਬਰਾਮਦਗੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਗੱਡੀ ਦੇ ਡਰਾਈਵਰਾਂ ਅਨੁਸਾਰ ਉਹ ਚੰਡੀਗੜ੍ਹ ਤੋਂ ਜੰਮੂ-ਕਸ਼ਮੀਰ ਜਾ ਰਹੇ ਸਨ। ਹਾਲਾਂਕਿ ਉਕਤ ਵਿਅਕਤੀ ਨਕਦੀ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ਦੇ ਚੱਲਦਿਆਂ ਡਮਟਾਲ ਪੁਲਿਸ ਨੇ ਗੱਡੀ ਅਤੇ ਨਕਦੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਨਕਦੀ 500 ਅਤੇ 2 ਹਜ਼ਾਰ ਦੇ ਨੋਟਾਂ ਵਿੱਚ ਹੈ। ਮਸ਼ੀਨ ਰਾਹੀਂ ਪੁਲਿਸ ਨੇ ਵੀਡੀਓਗ੍ਰਾਫੀ ਕੀਤੀ ਅਤੇ ਨਕਦੀ ਦੀ ਗਿਣਤੀ ਕੀਤੀ।


ਹਿਮਾਚਲ 'ਚ ਚੱਲ ਰਹੀਆਂ ਚੋਣਾਂ ਕਾਰਨ ਇਹ ਵੱਡੀ ਬਰਾਮਦਗੀ ਹਿਮਾਚਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਐਸਪੀ ਨੂਰਪੁਰ ਅਸ਼ੋਕ ਰਤਨ ਨੇ ਦੱਸਿਆ ਕਿ ਬੈਰੀਅਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੇ ਜਲੰਧਰ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਰੋਕਿਆ। ਜਦੋ ਉਸ ਦੀ ਡਿਗੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਗੱਤੇ ਦੇ ਦੋ ਡੱਬੇ ਮਿਲੇ ਜਿਸ ਵਿੱਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਏ ਹੈ।

ਚੋਣਾਂ ਤੋਂ ਪਹਿਲਾਂ ਹਿਮਾਚਲ ਪੁਲਿਸ ਵੱਲੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ

ਉਨ੍ਹਾਂ ਕਿਹਾ ਕਿ ਇਹ ਨਾਕਾ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 10 ਲੱਖ ਤੋਂ ਵੱਧ ਦੀ ਨਕਦੀ ਮਿਲਣ ’ਤੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਮੁਤਾਬਕ, ਉਹ ਚੰਡੀਗੜ੍ਹ ਦਾ ਵਸਨੀਕ ਹੈ ਅਤੇ ਜੰਮੂ ਜਾ ਰਿਹਾ ਸੀ। ਉਹ ਨਕਦੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।

ਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਚੋਣ ਕਮਿਸ਼ਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Mangal Ki Vakri Chal ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮੰਗਲ ਦੀ ਪਿਛਾਕੜੀ ਗਤੀ, ਜਾਣੋ ਕਿੰਨ੍ਹਾਂ ਲੋਕਾਂ ਦਾ ਹੋਵੇਗਾ ਮੰਗਲ ਅਤੇ ਅਮੰਗਲ

Last Updated :Oct 30, 2022, 8:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.