ਹਰੀਸ਼ ਰਾਵਤ ਨੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਤੋਂ ਮੰਗੀ ਮੁਕਤੀ, ਬੋਲੇ-ਉੱਤਰਾਖੰਡ ਨੂੰ ਦੇਣਾ ਚਾਹੁੰਦੇ ਹਨ ਸਮਾਂ

author img

By

Published : Oct 20, 2021, 2:07 PM IST

Updated : Oct 20, 2021, 3:22 PM IST

ਹਰੀਸ਼ ਰਾਵਤ (Harish Rawat) ਨੇ ਸੋਸ਼ਲ ਮੀਡੀਆ (Social media) 'ਤੇ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਜਿਸ ਵਿਚ ਹਰੀਸ਼ ਰਾਵਤ ਨੇ ਕਿਹਾ ਕਿ ਉਹ ਉੱਤਰਾਖੰਡ ਲਈ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੁੰਦੇ ਹਨ। ਅਜਿਹੇ ਵਿਚ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਪੰਜਾਬ ਦੇ ਫਰਜ਼ ਤੋਂ ਮੁਕਤ ਕਰ ਦਿੱਤਾ ਗਿਆ।

ਦੇਹਰਾਦੂਨ: ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ (Congress Punjab Incharge Harish Rawat) ਨੇ ਹਾਈ ਕਮਾਨ (High command) ਨੂੰ ਪੰਜਾਬ ਦੀਆਂ ਜ਼ਿੰਮੇਵਾਰੀਆਂ ਤੋਂ ਉਨ੍ਹਾਂ ਨੂੰ ਮੁਕਤ ਕਰਨ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ (Social media) 'ਤੇ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਜਿਸ ਵਿਚ ਹਰੀਸ਼ ਰਾਵਤ ਨੇ ਕਿਹਾ ਕਿ ਉਹ ਉੱਤਰਾਖੰਡ (Uttarakhand) ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹੋਣਾ ਚਾਹੁੰਦੇ ਹਨ। ਅਜਿਹੇ ਵਿਚ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਪੰਜਾਬ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਜਾਵੇ।

  • मैं #उत्तराखंड को पूर्ण रूप से समर्पित रह सकूं। इसलिए #पंजाब में जो मेरा वर्तमान दायित्व है, उस दायित्व से मुझे अवमुक्त कर दिया जाय।
    आज्ञा पार्टी नेतृत्व की, विनती हरीश रावत की।
    "जय कांग्रेस पार्टी"।@INCIndia #SoniyaGandhi @RahulGandhi @priyankagandhi #uttarakhand #Punjab

    — Harish Rawat (@harishrawatcmuk) October 20, 2021 " class="align-text-top noRightClick twitterSection" data=" ">

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਚਿੱਠੀ

ਸੋਸ਼ਲ ਮੀਡੀਆ (Social media) 'ਤੇ ਕੀਤੇ ਪੋਸਟ ਵਿਚ ਹਰੀਸ਼ ਰਾਵਤ (Harish Rawat) ਨੇ ਲਿਖਿਆ ਕਿ ਮੈਂ ਅੱਜ ਇਕ ਵੱਡੇ ਸੰਘਰਸ਼ ਤੋਂ ਉਭਰ ਸਕਿਆ ਹਾਂ। ਇਕ ਪਾਸੇ ਜਨਮਭੂਮੀ ਲਈ ਮੇਰਾ ਫਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ। ਅਜਿਹੇ ਵਿਚ ਸਥਿਤੀ ਉਲਝਣਦਾਰ ਹੁੰਦੀ ਜਾ ਰਹੀ ਹੈ ਕਿਉਂਕਿ ਜਿਓਂ-ਜਿਓਂ ਚੋਣਾਂ ਨੇੜੇ ਆ ਰਹੀਆਂ ਹਨ। ਦੋਹਾਂ ਪਾਸੇ ਪੂਰਾ ਸਮਾਂ ਦੇਣਾ ਪਵੇਗਾ।

  • मैं, #पंजाब_कांग्रेस और पंजाब के लोगों का बहुत आभारी हूंँ कि उन्होंने मुझे निरंतर आशीर्वाद और नैतिक समर्थन दिया। संतों, गुरुओं की भूमि, नानक देव जी व गुरु गोविंद सिंह जी की भूमि से मेरा गहरा भावात्मक लगाव है।मैंने निश्चय किया है कि, लीडरशिप से प्रार्थना करूं कि अगले कुछ महीने 3/4

    — Harish Rawat (@harishrawatcmuk) October 20, 2021 " class="align-text-top noRightClick twitterSection" data=" ">

ਉੱਤਰਾਖੰਡ ਵਿਚ ਹੋ ਰਹੀ ਬੇਮੌਸਮੀ ਬਾਰਿਸ਼ 'ਤੇ ਬੋਲੇ ਹਰੀਸ਼ ਰਾਵਤ

ਹਰੀਸ਼ ਰਾਵਤ (Harish Rawat) ਨੇ ਉੱਤਰਾਖੰਡ (Uttarakhand) ਵਿਚ ਭਾਰੀ ਮੀਂਹ ਕਾਰਣ ਹੋਏ ਨੁਕਸਾਨ 'ਤੇ ਅੱਗੇ ਲਿਖਿਆ ਕਿ ਕਲ ਉਤਰਾਖੰਡ ਵਿਚ ਬੇਮੌਸਮ ਬਾਰਿਸ਼ ਨੇ ਜੋ ਕਹਿਰ ਵਰ੍ਹਾਇਆ ਹੈ, ਮੈਂ ਕੁਝ ਥਾਵਾਂ 'ਤੇ ਜਾ ਸਕਿਆ ਪਰ ਹੰਝੂ ਪੂੰਝਣ ਵਿਚ ਸਭ ਥਾਵਾਂ 'ਤੇ ਜਾਣਾ ਚਾਹੁੰਦਾ ਸੀ। ਮੇਰਾ ਫਰਜ਼ ਪੁਕਾਰ, ਮੇਰੇ ਕੋਲੋਂ ਕੁਝ ਹੋਰ ਉਮੀਦਾਂ ਲੈ ਕੇ ਖੜ੍ਹਾ ਹੈ। ਮੈਂ ਜਨਮਭੂਮੀ ਦੇ ਨਾਲ ਇਨਸਾਫ ਕਰਾਂ ਤਾਂ ਹੀ ਕਰਮਭੂਮੀ ਦੇ ਨਾਲ ਵੀ ਇਨਸਾਫ ਕਰ ਸਕਾਂਗਾ। ਮੈਂ ਪੰਜਾਬ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਲਗਾਤਾਰ ਆਸ਼ੀਰਵਾਦ ਅਤੇ ਨੈਤਿਕ ਹਮਾਇਤ ਦਿੱਤੀ।

  • कल उत्तराखंड में बेमौसम बारिश ने जो कहर ढाया है, मैं कुछ स्थानों पर जा पाया लेकिन आंसू पोछने मैं सब जगह जाना चाहता था। मगर कर्तव्य पुकार, मुझसे कुछ और अपेक्षाएं लेकर के खड़ी हुई। मैं जन्मभूमि के साथ न्याय करूं तभी कर्मभूमि के साथ भी न्याय कर पाऊंगा।
    2/3

    — Harish Rawat (@harishrawatcmuk) October 20, 2021 " class="align-text-top noRightClick twitterSection" data=" ">

ਉਨ੍ਹਾਂ ਨੇ ਅੱਗੇ ਲਿਖਿਆ ਕਿ ਸੰਤਾਂ, ਗੁਰੂਆਂ ਦੀ ਭੂਮੀ, ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਭੂਮੀ ਨਾਲ ਮੇਰਾ ਡੂੰਘਾ ਭਾਵਨਾਤਮਕ ਲਗਾਅ ਹੈ, ਮੈਂ ਫੈਸਲਾ ਕੀਤਾ ਹੈ ਕਿ ਲੀਡਰਸ਼ਿਪ ਨੂੰ ਪ੍ਰਾਰਥਨਾ ਕਰਾਂਗਾ ਕਿ ਅਗਲੇ ਕੁਝ ਮਹੀਨਿਆਂ ਵਿਚ ਉੱਤਰਾਖੰਡ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿ ਸਕਾਂ। ਇਸ ਲਈ ਪੰਜਾਬ ਵਿਚ ਜੋ ਮੇਰਾ ਮੌਜੂਦਾ ਫਰਜ਼ ਹੈ, ਉਸ ਫਰਜ਼ ਤੋਂ ਮੈਨੂੰ ਹੁਣ ਮੁਕਤ ਕਰ ਦਿੱਤਾ ਜਾਵੇ।

  • मैं आज एक बड़ी उपापोह से उबर पाया हूंँ। एक तरफ #जन्मभूमि के लिए मेरा कर्तव्य है और दूसरी तरफ कर्म भूमि पंजाब के लिए मेरी सेवाएं हैं, स्थितियां जटिलत्तर होती जा रही हैं। क्योंकि ज्यौं-जयौं चुनाव आएंगे, दोनों जगह व्यक्ति को पूर्ण समय देना पड़ेगा।
    1/2 pic.twitter.com/EiyXsBFwy9

    — Harish Rawat (@harishrawatcmuk) October 20, 2021 " class="align-text-top noRightClick twitterSection" data=" ">

ਇਹ ਵੀ ਪੜ੍ਹੋ- ਲਖੀਮਪੁਰ ਹਿੰਸਾ ਦੀ ਰਿਪੋਰਟ ’ਚ ਦੇਰੀ ਹੋਣ ’ਤੇ ਯੂਪੀ ਸਰਕਾਰ ਨੂੰ ਝਾੜ

Last Updated :Oct 20, 2021, 3:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.