ETV Bharat / bharat

ਪੰਜਾਬ ਭਾਜਪਾ ਆਗੂ ਨਾਲ ਕਰੋੜਾਂ ਦੀ ਠੱਗੀ, ਦੇਹਰਾਦੂਨ ਵਿੱਚ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ

author img

By

Published : Aug 12, 2023, 10:44 AM IST

Updated : Aug 12, 2023, 12:43 PM IST

Cheating with Punjab BJP leader ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਮੇਤ 7 ਲੋਕਾਂ ਖ਼ਿਲਾਫ਼ ਦੇਹਰਾਦੂਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਸਕੱਤਰੇਤ ਵਿੱਚ ਸਰਕਾਰੀ ਟੈਂਡਰ ਲਗਵਾਉਣ ਤੇ ਦਵਾਈਆਂ ਦੀ ਸਪਲਾਈ ਕਰਨ ਦੇ ਬਹਾਨੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਹੈ।

Fraud of crores with Punjab BJP leader
Fraud of crores with Punjab BJP leader

ਦੇਹਰਾਦੂਨ (ਉੱਤਰਾਖੰਡ) : ਮੁੱਖ ਮੰਤਰੀ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਮੇਤ 7 ਲੋਕਾਂ 'ਤੇ ਧੋਖਾਧੜੀ ਦਾ ਆਰੋਪ ਲੱਗਾ ਹੈ। ਇਲਜ਼ਾਮ ਹੈ ਕਿ ਪੰਜਾਬ ਭਾਜਪਾ ਆਗੂ ਅਤੇ ਉਸਦੇ ਸਾਥੀਆਂ ਵੱਲੋਂ ਸਕੱਤਰੇਤ ਵਿੱਚ ਸਰਕਾਰੀ ਟੈਂਡਰ ਲਗਵਾਉਣ ਅਤੇ ਦਵਾਈਆਂ ਦੀ ਸਪਲਾਈ ਕਰਨ ਦੇ ਬਹਾਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਦੱਸ ਦਈਏ ਕਿ ਭਾਜਪਾ ਆਗੂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁੱਖ ਮੰਤਰੀ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਮੇਤ 7 ਵਿਅਕਤੀਆਂ ਖ਼ਿਲਾਫ਼ ਨਗਰ ਕੋਤਵਾਲੀ ਵਿੱਚ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੁੱਖ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਵਿਰੁੱਧ ਧੋਖਾਧੜੀ ਦਾ ਮਾਮਲਾ:- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ, ਉਸ ਦੀ ਮੁਲਾਕਾਤ ਪਿਛਲੇ ਸਾਲ ਉੱਤਰਾਖੰਡ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਪ੍ਰਕਾਸ਼ ਚੰਦ ਉਪਾਧਿਆਏ ਨਾਲ ਹੋਈ ਸੀ। ਉਸ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਨਿੱਜੀ ਸਕੱਤਰ ਵਿਚਕਾਰ ਦੋਸਤੀ ਹੋ ਗਈ। ਇਸ ਦੌਰਾਨ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਨੂੰ ਕਿਹਾ ਕਿ ਉਹ ਉਸ ਨੂੰ ਕਈ ਤਰ੍ਹਾਂ ਦੇ ਸਰਕਾਰੀ ਕੰਮ ਦਵਾ ਸਕਦਾ ਹੈ। ਪਰ ਇਸਦੇ ਲਈ ਹੋਰ ਲੋਕਾਂ ਦੀ ਲੋੜ ਪਵੇਗੀ।

ਇਹ ਹੈ ਆਰੋਪ :- ਭਾਜਪਾ ਆਗੂ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪ੍ਰਕਾਸ਼ ਚੰਦ ਉਪਾਧਿਆਏ ਦੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ। ਜਿਸ ਤੋਂ ਬਾਅਦ ਉਸ ਨੇ ਆਪਣੇ ਕਾਰੋਬਾਰੀ ਦੋਸਤਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਕੋਲ ਦਵਾਈਆਂ ਦੀ ਸਪਲਾਈ ਤੇ ਬਣਾਉਣ ਨਾਲ ਸਬੰਧਤ ਕੁੱਝ ਫਰਮਾਂ ਸਨ। ਕੁੱਝ ਦਿਨਾਂ ਬਾਅਦ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਤੇ ਉਸ ਦੇ ਸਾਥੀਆਂ ਤੋਂ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਤਰੀਕਾਂ 'ਤੇ 3 ਕਰੋੜ 42 ਲੱਖ ਰੁਪਏ ਲੈ ਲਏ। ਸੰਜੀਵ ਕੁਮਾਰ ਨੇ ਆਰੋਪ ਲਗਾਇਆ ਕਿ ਕਦੇ ਸਕੱਤਰੇਤ ਦੇ ਕੋਲ ਮੇਰੇ ਕੋਲੋ ਪੈਸੇ ਲਏ ਜਾਂਦੇ ਸਨ ਤੇ ਕਦੇ ਵਿਧਾਨ ਸਭਾ ਦੇ ਕੋਲ ਮੇਰੇ ਕੋਲੋ ਪੈਸੇ ਲਏ ਸਨ।

ਸੰਜੀਵ ਕੁਮਾਰ 'ਤੇ ਕਰੋੜਾਂ ਦੀ ਠੱਗੀ ਦੇ ਆਰੋਪ:- ਭਾਜਪਾ ਆਗੂ ਸੰਜੀਵ ਕੁਮਾਰ ਨੇ ਕਿਹਾ ਕਿ ਉਸ ਦੁਆਰਾ 3 ਕਰੋੜ 42 ਲੱਖ ਦੀ ਰਾਸ਼ੀ ਦੇਣ ਤੋਂ ਬਾਅਦ ਦੋਵਾਂ ਵਿੱਚ ਵਿਧਾਨ ਸਭਾ ਤੇ ਸਕੱਤਰੇਤ ਵਿੱਚ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਉਹਨਾਂ ਕਿਹਾ ਕਿ ਇਹਨਾਂ ਮੀਟਿੰਗਾਂ ਦੌਰਾਨ ਪ੍ਰਕਾਸ਼ ਚੰਦ ਉਪਾਧਿਆਏ ਦੇ ਕੋਲ ਕੰਮਾਂ ਸਬੰਧੀ ਫਾਈਲਾਂ ਰਹਿੰਦੀਆਂ ਸਨ। ਆਰੋਪ ਹੈ ਕਿ ਹਰ ਮੀਟਿੰਗ 'ਚ ਪ੍ਰਕਾਸ਼ ਚੰਦ ਉਪਾਧਿਆਏ ਕਹਿੰਦਾ ਸੀ ਕਿ ਫਾਈਲਾਂ 'ਤੇ ਕੁੱਝ ਦਸਤਖਤ ਦੀ ਲੋੜ ਹੈ ਤੇ ਤੁਹਾਡਾ ਕੰਮ ਹੋ ਜਾਵੇਗਾ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਕੰਮ ਨਹੀਂ ਹੋਇਆ। ਇਸ ’ਤੇ ਜਦੋਂ ਸੰਜੀਵ ਕੁਮਾਰ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਪ੍ਰਕਾਸ਼ ਚੰਦ ਉਪਾਧਿਆਏ ਨੇ ਮਾਰਚ ਵਿੱਚ ਦੇਣ ਦਾ ਵਾਅਦਾ ਕੀਤਾ ਸੀ। ਪਰ ਮਾਰਚ ਵਿੱਚ ਪੈਸੇ ਨਹੀਂ ਦਿੱਤੇ ਗਏ।

ਚੈੱਕ ਬਾਊਂਸ:- ਸੰਜੀਵ ਕੁਮਾਰ ਦਾ ਆਰੋਪ ਹੈ ਕਿ ਪ੍ਰਕਾਸ਼ ਚੰਦ ਉਪਾਧਿਆਏ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਜੁਲਾਈ ਮਹੀਨੇ ਵਿੱਚ ਘਰ ਬੁਲਾਇਆ ਸੀ। ਪ੍ਰਕਾਸ਼ ਚੰਦ ਉਪਾਧਿਆਏ ਨੇ ਘਰ ਬੁਲਾ ਕੇ 30 ਲੱਖ ਰੁਪਏ ਦਾ ਚੈੱਕ ਸਾਨੂੰ ਦਿੱਤਾ। ਇਹ ਚੈੱਕ ਉਨ੍ਹਾਂ ਦੇ ਨੌਕਰ ਸ਼ਾਹਰੁਖ ਦੇ ਨਾਂ 'ਤੇ ਸੀ। ਜਦੋਂ ਇਹ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਇਆ ਗਿਆ ਤਾਂ ਇਹ ਬਾਊਂਸ ਹੋ ਗਿਆ।

ਸੰਜੀਵ ਕੁਮਾਰ ਨੇ ਸੀਐਮ ਨੂੰ ਕੀਤੀ ਸ਼ਿਕਾਇਤ:- ਸੰਜੀਵ ਕੁਮਾਰ ਨੇ ਸਾਰਾ ਮਾਮਲਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਦੱਸਿਆ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਐਸ.ਐਸ.ਪੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਐਸ.ਪੀ ਸਿਟੀ ਸਰਿਤਾ ਡੋਵਾਲ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪ੍ਰਕਾਸ਼ ਚੰਦ ਉਪਾਧਿਆਏ ਸਮੇਤ ਸੌਰਭ ਸ਼ਰਮਾ, ਉਸ ਦੀ ਪਤਨੀ ਨੰਦਿਨੀ, ਮਹੇਸ਼, ਰੌਣਕ, ਅਮਿਤ ਲਾਂਬਾ ਤੇ ਸ਼ਾਹਰੁਖ ਖਾਨ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Last Updated :Aug 12, 2023, 12:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.