ETV Bharat / state

Raghav Chadha Bollywood Connection: ਰਾਘਵ ਚੱਢਾ ਦਾ ਬਾਲੀਵੁੱਡ ਕਨੈਕਸ਼ਨ, ਪਰਨੀਤੀ ਚੋਪੜਾ ਨਾਲ ਕਿਵੇਂ ਹੋਇਆ ਪਿਆਰ, ਪੜ੍ਹੋ ਪੂਰੀ ਕਹਾਣੀ...

author img

By

Published : Aug 11, 2023, 9:49 PM IST

ਮੈਂਬਰ ਪਾਰਲੀਮੈਂਟ ਰਾਘਵ ਚੱਢਾ ਦਾ ਵਿਵਾਦਾਂ ਦੇ ਨਾਲ ਨਾਲ ਬਾਲੀਵੁੱਡ ਨਾਲ ਵੀ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਹੋਣ ਵਾਲੀ ਪਤਨੀ ਪਰਨੀਤੀ ਚੋਪੜਾ ਵੀ ਫਿਲਮੀ ਅਦਾਕਾਰਾ ਹੈ। ਪੜ੍ਹੋ ਹੋਰ ਖ਼ਾਸ ਗੱਲਾਂ...

Raghav Chadha's relation with Bollywood
ਕੀ ਹੈ ਰਾਘਵ ਚੱਢਾ ਦਾ ਬਾਲੀਵੁੱਡ ਕਨੈਕਸ਼ਨ, ਮੰਗੇਤਰ ਪਰਨੀਤੀ ਚੋਪੜਾ ਨਾਲ ਕਿਵੇਂ ਹੋਇਆ ਪਿਆਰ, ਪੜ੍ਹੋ ਪੂਰੀ ਕਹਾਣੀ...

ਚੰਡੀਗੜ੍ਹ ਡੈਸਕ : ਆਪ ਆਗੂ ਅਤੇ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਆਪਣੀ ਸੰਸਦ ਤੋਂ ਮੁਅੱਤਲੀ ਤੋਂ ਬਾਅਦ ਚਰਚਾ ਵਿੱਚ ਹਨ। ਵਿਵਾਦਾਂ ਅਤੇ ਬਾਲੀਵੁੱਡ ਦੇ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਹੈ। ਮੰਗੇਤਰ ਪਰਨੀਤੀ ਚੋਪੜਾ ਫਿਲਮੀ ਅਦਾਕਾਰ ਹੈ। ਰਾਘਵ ਚੱਢਾ ਅਦਾਕਾਰਾ ਪਰਨੀਤੀ ਚੋਪੜਾ ਨਾਲ ਮੰਗਣੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ ਅਤੇ ਮੰਗਣੀ ਤੋਂ ਬਾਅਦ ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਛਾਈਆਂ ਰਹੀਆਂ ਹਨ।ਪਰਨੀਤੀ ਗਾਇਕਾ ਹੋਣ ਦੇ ਨਾਲ-ਨਾਲ ਅਦਾਕਾਰਾ ਵੀ ਹੈ।

ਫਿਲਮੀ ਅਦਾਕਾਰਾ ਦੇ ਮੰਗੇਤਰ : ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਈ ਖੁਲਾਸੇ ਕੀਤੇ ਸਨ। ਰਾਘਵ ਚੱਢਾ ਅਤੇ ਪਰਨੀਤੀ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਈ ਅਤੇ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ਼੍ਰੀ ਅਕਾਤ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਹੋਰ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਮੰਗਣੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਮੰਗਣੀ ਤੋਂ ਪਹਿਲਾਂ ਜੋੜੇ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ, ਪਰ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਨਹੀਂ ਤੋੜੀ। ਹਾਲਾਂਕਿ ਮੰਗਣੀ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।

ਰੈਂਪ ਉੱਤੇ ਕੈਟਵਾਕ ਨੇ ਪਾਇਆ ਰੱਫੜ : ਬਾਲੀਵੁੱਡ ਨਾਲ ਰਿਸ਼ਤੇ ਵੀ ਡੂੰਘੇ ਹਨ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਮਾਡਲਿੰਗ ਦੇਖ ਕੇ ਪੰਜਾਬ ਦੇ ਕਈ ਆਗੂਆਂ ਨੇ ਇਸ ਉੱਤੇ ਤੰਜ ਕੱਸਿਆ ਅਤੇ ਨਾਰਾਜ਼ ਵੀ ਰਹੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ ਅਤੇ ਉਹ ਦੇਖਣੇ ਚਾਹੀਦੇ ਹਨ। ਦੂਜੇ ਪਾਸੇ ਇੱਕ ਹੋਰ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਕੈਟਵਾਕ ਸਾਡੇ ਲੀਡਰ ਦੇ ਭੰਗੜੇ ਦੇ ਸਟੰਟ ਤੋਂ ਵੀ ਮਾੜੀ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਨੇ ਵੀ ਰਾਘਵ ਚੱਢਾ ਦੀਆਂ ਤਸਵੀਰਾਂ ਖੂਬ ਚਲਾਈਆਂ ਸਨ।

ਇਹੀ ਨਹੀਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਕਿਹਾ ਕਿ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਮਿਸਾਲ ਵੀ ਅਤੇ ਚੱਢਾ ਦੀ ਰੈਂਪ 'ਤੇ ਵਾਕ ਕਰਦੇ ਦੀ ਵੀਡੀਓ ਵੀ ਆਪਣੇ ਟਵਿਟਰ ਉੱਤੇ ਪਾਈ। ਇਹੀ ਨਹੀਂ ਪੰਜਾਬ ਯੂਥ ਕਾਂਗਰਸ ਦੇ ਮੁਖੀ ਬਰਿੰਦਰ ਢਿੱਲੋਂ ਨੇ ਰਾਘਵ ਚੱਢਾ ਦੀ ਮਾਡਲਿੰਗ ਦੀ ਵੀਡੀਓ ਪੋਸਟ ਕਰਦੇ ਹੋਏ ਵਿਅੰਗ ਕਸਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.