ETV Bharat / bharat

ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਨੇ ਕੀਤੇ ਇਹ ਵੱਡੇ ਐਲਾਨ, ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

author img

By

Published : Nov 25, 2021, 6:37 AM IST

ਈ.ਟੀ.ਵੀ ਭਾਰਤ ਟੌਪ ਨਿਊਜ਼
ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਅੱਜ ਦੀਆਂ ਵੱਡੀਆਂ ਖਬਰਾਂ

  1. ਅੱਜ ਚਰਨਜੀਤ ਚੰਨੀ 10 ਵਜੇ ਅਨਾਜ ਮੰਡੀ ਕੋਟਕਪੂਰਾ ਵਿੱਚ ਪਹੁੰਚਣਗੇ।

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

  1. ਪਟਿਆਲਾ ਯੂਨੀਵਰਸਿਟੀ ’ਚ ਹੋੋਏ ਵਿਰੋਧ ਤੋਂ ਬਾਅਦ CM ਚੰਨੀ ਨੇ ਕੀਤੇ ਇਹ ਵੱਡੇ ਐਲਾਨ

ਪੰਜਾਬੀ ਯੂਨੀਵਰਸਿਟੀ (Punjabi University) ਦਾ ਮਹੀਨੇ ਦਾ 20 ਕਰੋੜ ਰੁਪਏ ਦਾ ਖਰਚਾ ਹੈ ਜਦਕਿ ਸਰਕਾਰ ਸਾਢੇ 9 ਕਰੋੜ ਰੁਪਏ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਦੇ ਵਿੱਚ ਯੂਨੀਵਰਸਿਟੀ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਦਾ ਬੁਰਾ ਅਸਰ ਨੌਜਵਾਨਾਂ ਦਾ ਪੜ੍ਹਾਈ ਉੱਪਰ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਇਹ ਪੂਰਾ ਖਰਚਾ ਚੁੱਕੇਗੀ ਅਤੇ ਯੂਨੀਵਰਸਿਟੀ ਨੂੰ 20 ਕਰੋੜ ਰੁਪਏ ਹੀ ਦਿੱਤਾ ਜਾਇਆ ਕਰੇਗਾ।

2. ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ (Navjot Sidhu) ਨੇ ਕੇਜਰੀਵਾਲ (Kejriwal) 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕੇਜਰੀਵਾਲ (Kejriwal) ਸਿਰਫ਼ ਹਵਾ ਵਿਚ ਵਾਅਦੇ ਕਰ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ 1 ਲੱਖ 10 ਕਰੋੜ ਦਾ ਬਜਟ ਹੈ, ਜਦੋਂ ਕਿ ਪੰਜਾਬ ਦਾ ਬਜਟ 75000 ਕਰੋੜ ਦੇ ਕਰੀਬ ਹੈ।

3. ਬੇਅਦਬੀ ਕੇਸ ਵਿੱਚ ਹੁਣ ਵਿਪਾਸਨਾ ਤੋਂ ਪੁੱਛਗਿੱਛ ਕਰੇਗੀ ਸਿੱਟ

ਬੇਅਦਬੀ ਕੇਸ (Beadbi Case) ਵਿੱਚ ਪੰਜਾਬ ਪੁਲਿਸ ਨੇ ਜਾਂਚ ਤੇਜ ਕਰ ਦਿੱਤੀ ਹੈ। ਡੇਰਾ ਮੁਖੀ ਰਾਮ ਰਹੀਮ (Dera Chief Ram Rahim) ਕੋਲੋਂ ਸੁਨਾਰੀਆ ਜੇਲ੍ਹ ਵਿੱਚ ਪੁੱਛਗਿੱਛ (Interrogation in Sunaria Jail) ਕੀਤੀ ਗਈ ਤੇ ਹੁਣ ਡੇਰੇ ਨਾਲ ਸਬੰਧਤ ਹੋਰ ਉੱਚ ਅਹੁਦੇਦਾਰਾਂ ਤੋਂ ਵੀ ਪੁੱਛ ਗਿੱਛ ਦੀ ਤਿਆਰੀ ਖਿੱਚ ਲਈ ਗਈ ਹੈ।

Explainer--

  1. ਜਾਣੋ ਗੁਰੂ ਪੁਸ਼ਯ ਯੋਗ ਦੇ ਮਹੱਤਵ, ਮੁਹੂਰਤ ਅਤੇ ਖਰੀਦਦਾਰੀ ਦੇ ਬਾਰੇ

ਸ਼ੁਭ ਸਮੇਂ ਵਿੱਚ ਖਰੀਦੀ ਗਈ ਵਸਤੂ ਜਾਂ ਕੋਈ ਨਵਾਂ ਕੰਮ ਸ਼ੁਰੂ ਕਰਨ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ, ਹਿੰਦੂ ਧਰਮ (Hindu Religion) ਵਿੱਚ ਅਜਿਹਾ ਵਿਸ਼ਵਾਸ ਹੈ। ਜੋਤਸ਼ੀਆਂ ਦੇ ਅਨੁਸਾਰ, ਵੀਰਵਾਰ ਨੂੰ ਪੁਸ਼ਯ ਨਛੱਤਰ ਯੋਗ (guru pushya yoga 25 november) ਨੂੰ ਭਗਵਾਨ ਵਿਸ਼ਨੂੰ ਦੀ ਪਰਾਪਤੀ ਵਾਲੇ ਦਿਨ ਹੋਣ ਨਾਲ ਉਨ੍ਹਾਂ ਦੀ ਸ਼ੁਭ ਸ਼ਕਤੀ ਵਧਦੀ ਹੈ।

Exclusive-

SYL ਦੇ ਸਮਰਥਨ ਵਾਲੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ, ਕੁਲਤਾਰ ਸੰਧਵਾਂ

ਫਰੀਦਕੋਟ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁਤਾਬਕ ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ ਕੁੱਲ ਵੋਟਰ 151953 ਹਨ। ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ ਜ਼ਿਆਦਾਤਰ ਲੋਕ ਖੇਤੀਬਾੜੀ ਦੇ ਧੰਦੇ ਨਾਲ ਸਬੰਧਤ ਹਨ। ਇਸ ਹਲਕੇ ਦੀ ਤ੍ਰਾਸਦੀ ਇਹ ਰਹੀ ਕਿ ਇਸ ਹਲਕੇ ਦੀ ਕਾਂਗਰਸ ਪਾਰਟੀ ਵੱਲੋਂ ਹਮੇਸ਼ਾਂ ਬਾਹਰੀ ਵਿਅਕਤੀਆਂ ਨੇ ਤਰਜ਼ਮਾਨੀ ਕੀਤੀ। ਹੁਣ ਤੱਕ ਹੋਈਆਂ ਚੋਣਾਂ ਮੁਤਾਬਿਕ 1972 ਤੋਂ ਹੁਣ ਤੱਕ 10 ਵਾਰ ਲਗਾਤਾਰ ਵਿਧਾਨ ਸਭਾ ਚੋਣਾਂ ਹੋਈਆਂ। ਜਿਸ ਵਿੱਚ 5 ਵਾਰ ਅਕਾਲੀ ਦਲ 1 ਵਾਰ ਆਜ਼ਾਦ 3 ਵਾਰ ਕਾਂਗਰਸ ਪਾਰਟੀ ਅਤੇ 1 ਵਾਰ ਆਮ ਆਦਮੀ ਪਾਰਟੀ (Aam Aadmi Party) ਜੇਤੂ ਰਹੀ।

SYL ਦੇ ਸਮਰਥਨ ਵਾਲੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ, ਕੁਲਤਾਰ ਸੰਧਵਾਂ
ETV Bharat Logo

Copyright © 2024 Ushodaya Enterprises Pvt. Ltd., All Rights Reserved.