ETV Bharat / state

ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

author img

By

Published : Nov 24, 2021, 4:11 PM IST

Updated : Nov 24, 2021, 4:33 PM IST

ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ (Navjot Sidhu) ਨੇ ਕੇਜਰੀਵਾਲ (Kejriwal) 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕੇਜਰੀਵਾਲ (Kejriwal) ਸਿਰਫ਼ ਹਵਾ ਵਿਚ ਵਾਅਦੇ ਕਰ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ 1 ਲੱਖ 10 ਕਰੋੜ ਦਾ ਬਜਟ ਹੈ, ਜਦੋਂ ਕਿ ਪੰਜਾਬ ਦਾ ਬਜਟ 75000 ਕਰੋੜ ਦੇ ਕਰੀਬ ਹੈ।

ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ
ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ: ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸਤ ਦਾ ਬਾਜ਼ਾਰ ਗਰਮਾਉਂਦਾ ਜਾ ਰਿਹਾ ਹੈ, ਹਰ ਸਿਆਸੀ ਪਾਰਟੀ ਲੋਕਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਤਾਂ ਜੋ ਸੱਤਾ ਦੀ ਕੁਰਸੀ ਦਾ ਨਿੱਘ ਮਾਣ ਸਕਣ। ਇਸੇ ਲੜੀ ਦੇ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਸਨ, 2 ਦਿਨ ਪੰਜਾਬ ਦੇ ਦੌਰੇ 'ਤੇ ਪਹੁੰਚੇ ਕੇਜਰੀਵਾਲ ਨੇ ਵਾਅਦਿਆਂ ਦੀ ਝੜੀ ਲਗਾ ਦਿੱਤੀ।

ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ (Congress Committee President Navjot Sidhu) ਨਵਜੋਤ ਸਿੱਧੂ (Navjot Sidhu) ਨੇ ਅੰਮ੍ਰਿਤਸਰ ਦੇ ਵੇਰਕਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ 'ਤੇ ਕਿਹਾ ਕਿ ਕੇਜਰੀਵਾਲ ਸਿਰਫ਼ ਹਵਾ ਵਿਚ ਵਾਅਦੇ ਕਰ ਰਹੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ 1 ਲੱਖ 10 ਕਰੋੜ ਦਾ ਬਜਟ ਹੈ, ਜਦੋਂ ਕਿ ਪੰਜਾਬ ਦਾ ਬਜਟ 75000 ਕਰੋੜ ਦੇ ਕਰੀਬ ਹੈ, ਇਸ ਲਈ ਉਨ੍ਹਾਂ ਕਿਹਾ ਕਿ ਉਹ ਜੋ ਜ਼ਮੀਨ 'ਤੇ ਕਦੇ ਵੀ ਪੂਰੇ ਨਹੀਂ ਹੋ ਸਕਦੇ।

ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਕੇਜਰੀਵਾਲ ਨੇ ਹਵਾਂ ਚ ਕੀਤੇ ਵੱਡੇ-ਵੱਡੇ ਐਲਾਨ

ਇਸ ਤੋਂ ਇਲਾਵਾਂ ਕੇਜਰੀਵਾਲ (Kejriwal) 'ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕਿਹਾ ਕਿ ਉਹ ਹਵਾ 'ਚ ਵੱਡੇ-ਵੱਡੇ ਐਲਾਨ ਕਰਨਗੇ, ਉਨ੍ਹਾਂ ਕਿਹਾ ਕਿ ਉਹ ਰੇਤ ਅਤੇ ਬੱਸ ਮਾਫ਼ੀਆ ਨਾਲ ਪੂਰੇ ਪੰਜਾਬ ਦੇ ਹਾਲਾਤ ਸੁਧਾਰਨਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਦੋਵਾਂ ਵਿਭਾਗਾਂ ਤੋਂ 3000 ਕਰੋੜ ਤੋਂ ਉੱਪਰ ਦੀ ਕੋਈ ਆਮਦਨ ਨਹੀਂ ਹੋਈ ਅਤੇ ਪੰਜਾਬ ਲਈ ਉਸ ਤੋਂ ਦੁੱਗਣੀ ਰਕਮ ਦਾ ਐਲਾਨ ਕਰਕੇ ਅਤੇ ਜਦੋਂ ਉਹੀ ਕਹਿ ਰਹੇ ਹਨ ਕਿ 1000 ਪ੍ਰਤੀ ਮਹੀਨਾ ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾ ਦੇਵਾਂਗੇ ਅਤੇ 26 ਲੱਖ ਨੌਕਰੀਆਂ ਦੇਵਾਂਗੇ। ਜੋ ਕਦੇ ਵੀ ਪੂਰੇ ਨਹੀਂ ਹੋ ਸਕਦੇ।

ਉਸੇ ਹੀ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਲੋਕ ਅੱਜ ਚਰਨਜੀਤ ਸਿੰਘ ਚੰਨੀ 'ਤੇ ਸਵਾਲ ਉਠਾ ਰਹੇ ਹਨ, ਉਹ ਉਨ੍ਹਾਂ ਦੀ ਸਰਕਾਰ ਵੇਲੇ ਕੇਂਦਰ ਸਰਕਾਰ ਦੇ ਹੱਥਾਂ 'ਚ ਰਬੜ ਦੇ ਗੁੱਡੇ ਬਣਾ ਕੇ ਨੱਚ ਰਹੇ ਸਨ।

2017 ਵਿੱਚ ਪੇਸ਼ ਕੀਤਾ ਪੰਜਾਬ ਐਂਟਰਟੇਨਮੈਂਟ ਟੈਕਸ ਬਿਲ

ਸਿੱਧੂ ਨੇ ਕਿਹਾ ਕਿ 2017 ਵਿੱਚ ਉਨ੍ਹਾਂ ਨੇ ਪੰਜਾਬ ਕੈਬਨਿਟ ਮੁਹਰੇ 'ਪੰਜਾਬ ਐਂਟਰਟੇਨਮੈਂਟ ਟੈਕਸ ਬਿੱਲ' (Punjab Entertainment tax bill) ਪੇਸ਼ ਕੀਤਾ ਸੀ, ਜਿਸ ਵਿੱਚ ਪੰਜਾਬ ਮਾਡਲ ਦੀ ਝਲਕ, ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ​​ਕਰਨ ਲਈ ਕੇਬਲ ਮਾਫੀਆ ਨੂੰ ਖਤਮ ਕਰਨ ਅਤੇ ਫਾਸਟਵੇਅ ਦੇ ਏਕਾਧਿਕਾਰ ਨੂੰ ਖਤਮ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੂੰ ਬਕਾਇਆ ਟੈਕਸ ਅਦਾ ਕਰਨ ਦੀ ਤਜਵੀਜ਼ ਸੀ, ਜਿਸ ਨਾਲ ਸਸਤੇ ਕੁਨੈਕਸ਼ਨਾਂ ਦਾ ਲਾਭ ਲੋਕਾਂ ਨੂੰ ਮਿਲ ਸਕਦਾ ਹੈ।

ਕ੍ਰੈਡਿਟ ਗੇਮਜ਼ ਲੰਮਾ ਸਮਾਂ ਨਹੀਂ ਚੱਲਦੀਆਂ

ਕ੍ਰੈਡਿਟ ਗੇਮਜ਼ ਨਹੀਂ ਚੱਲਦੀਆਂ, ਉਹ ਸਮਾਜ 'ਤੇ ਕਰਜ਼ੇ ਅਤੇ ਨਿਰਾਸ਼ਾਜਨਕ ਆਰਥਿਕ ਵਿਕਾਸ ਦਾ ਹੋਰ ਬੋਝ ਪਾ ਦਿੰਦੀਆਂ ਹਨ। ਪੰਜਾਬ ਨੂੰ ਨੀਤੀ-ਆਧਾਰਿਤ ਮੁਕਤੀ ਦੀ ਲੋੜ ਹੈ ਅਤੇ ਇਸ ਨਾਲ ਛੇਤੀ ਹੀ ਹਰ ਪੰਜਾਬੀ ਅਮੀਰ ਅਤੇ ਖੁਸ਼ਹਾਲ ਹੋਵੇਗਾ, ਜਿਵੇਂ ਅਸੀਂ ਪਹਿਲੇ ਸਮਿਆਂ ਵਿੱਚ ਸੀ। ਪੰਜਾਬ ਮਾਡਲ ਹੀ ਭਵਿੱਖ ਹੈ!!

ਇਹ ਵੀ ਪੜੋ:- ਨਵਜੋਤ ਸਿੱਧੂ ਨੇ ਨੀਤੀ ਅਧਾਰਤ ਪੰਜਾਬ ਮਾਡਲ ਦੀ ਵਕਾਲਤ ਕੀਤੀ

Last Updated : Nov 24, 2021, 4:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.