ETV Bharat / bharat

ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ 'ਗਲੋਬਲ ਗੋਲਕੀਪਰ' ਪੁਰਸਕਾਰ

author img

By

Published : Sep 25, 2019, 8:13 AM IST

Updated : Sep 25, 2019, 9:42 AM IST

ਫ਼ੋਟੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੋਬਲ ਗੋਲਕੀਪਰ ਪੁਰਸਕਾਰ ਨਾਲ 'ਬਿਲ ਤੇ ਮਿਲਿੰਡਾ ਗੇਟਸ ਫਾਉਂਡੇਸ਼ਨ' ਵਲੋਂ ਨਵਾਜਿਆ ਗਿਆ। ਪੀਐਮ ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਇਹ ਅਵਾਰਡ ਮਿਲਿਆ।

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਵਿੱਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ‘ਗਲੋਬਲ ਗੋਲਕੀਪਰ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ। ਇਹ ਅਵਾਰਡ ਉਨ੍ਹਾਂ ਨੂੰ ਬਿੱਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ ਵਲੋਂ ਬਿੱਲ ਗੇਟਸ ਨੇ ਖੁਦ ਭੇਟ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸਫਾਈ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਭਾਰਤ ਨੇ ਸਵੱਛਤਾ ਦੀ ਦਿਸ਼ਾ ਵਿੱਚ ਇਕ ਰਿਕਾਰਡ ਕਾਇਮ ਕੀਤਾ ਹੈ ਅਤੇ ਡਬਲਯੂਐਚਓ ਦੇ ਮਿਆਰਾਂ ਦੀ ਪੂਰਤੀ ਕਰਦਿਆਂ ਦੇਸ਼ ਨੂੰ ਤਕਰੀਬਨ 100 ਫ਼ੀਸਦ ਖੁੱਲ੍ਹੇਆਮ ਵਿੱਚ ਸ਼ੋਚ ਕਰਨ ਤੋਂ ਮੁਕਤ ਕਰ ਦਿੱਤਾ ਹੈ।

ਵੇਖੋ ਵੀਡੀਓ

ਪੀਐਮ ਮੋਦੀ ਨੇ ਕਿਹਾ, 'ਪਿਛਲੇ 5 ਸਾਲਾਂ ਦੌਰਾਨ ਦੇਸ਼ ਵਿੱਚ 11 ਕਰੋੜ ਪਖਾਨੇ ਬਣਾਏ ਜਾ ਸਕੇ ਹਨ। ਇਸ ਦਾ ਨਤੀਜਾ ਇਹ ਹੈ ਕਿ 2014 ਤੋਂ ਪਹਿਲਾਂ, ਜਿੱਥੇ ਪੇਂਡੂ ਸਵੱਛਤਾ ਦਾ ਦਾਇਰਾ 40 ਫੀਸਦੀ ਤੋਂ ਘੱਟ ਸੀ, ਅੱਜ ਇਹ ਲਗਭਗ 100 ਫੀਸਦ ਤੱਕ ਪਹੁੰਚ ਰਿਹਾ ਹੈ। ਸਵੱਛ ਭਾਰਤ ਮਿਸ਼ਨ ਦੀ ਸਫ਼ਲਤਾ, ਕਿਸੇ ਵੀ ਅੰਕੜੇ ਤੋਂ ਉੱਪਰ ਹੈ। ਇਸ ਮੁਹਿੰਮ ਨੇ ਜ਼ਿਆਦਾਤਰ ਮਹਿਲਾਵਾਂ ਨੂੰ ਲਾਭ ਪਹੁੰਚਾਇਆ ਹੈ।'

UNICEF ਦੇ ਅਧਿਐਨ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, 'ਪਿਛਲੇ 5 ਸਾਲਾਂ ਵਿੱਚ ਧਰਤੀ ਹੇਠਲੇਂ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਅਤੇ ਮੇਰਾ ਮੰਨਣਾ ਹੈ ਕਿ ਸਵੱਛ ਭਾਰਤ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਇਹ ਮੇਰੇ ਲਈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਵੱਛ ਭਾਰਤ ਮੁਹਿੰਮ ਲੱਖਾਂ ਲੋਕਾਂ ਦੀ ਜਾਨ ਬਚਾਉਣ ਦਾ ਮਾਧਿਅਮ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇਹ ਰਿਪੋਰਟ ਹੈ ਕਿ ਸਵੱਛ ਭਾਰਤ ਦੇ ਕਾਰਨ 3 ਲੱਖ ਜਾਨਾਂ ਬਚਾਉਣ ਦੀ ਸੰਭਾਵਨਾ ਬਣੀ ਹੈ। ਅੱਜ ਮੈਂ ਵੀ ਖੁਸ਼ ਹਾਂ ਕਿ ਮਹਾਤਮਾ ਗਾਂਧੀ ਨੇ ਜੋ ਸਫਾਈ ਦਾ ਸੁਪਨਾ ਵੇਖਿਆ ਸੀ ਉਹ ਹੁਣ ਪੂਰਾ ਹੋਣ ਜਾ ਰਿਹਾ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦਾ ਨੈਲੌਰ ਨਾਲ ਸੀ ਖ਼ਾਸ ਰਿਸ਼ਤਾ

ਉਨ੍ਹਾਂ ਕਿਹਾ ਕਿ, 'ਇਹ ਸਨਮਾਨ ਮੇਰਾ ਨਹੀਂ ਬਲਕਿ ਕਰੋੜਾਂ ਭਾਰਤੀਆਂ ਦਾ ਹੈ, ਜਿਨ੍ਹਾਂ ਨੇ ਨਾ ਸਿਰਫ ਸਵੱਛ ਭਾਰਤ ਦੇ ਸੰਕਲਪ ਨੂੰ ਸਾਬਿਤ ਕੀਤਾ, ਬਲਕਿ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਇਆ ਵੀ ਹੈ।" ਪੀਐਮ ਮੋਦੀ ਨੇ ਕਿਹਾ, "ਮਹਾਤਮਾ ਗਾਂਧੀ ਦੀ 150 ਵੀਂ ਜੈਯੰਤੀ 'ਤੇ ਮੈਨੂੰ ਇਹ ਅਵਾਰਡ ਦਿੱਤਾ ਜਾਣਾ ਮੇਰੇ ਲਈ ਨਿੱਜੀ ਤੌਰ 'ਤੇ ਮਹੱਤਵਪੂਰਨ ਹੈ।'

Intro:Body:

Raj


Conclusion:
Last Updated :Sep 25, 2019, 9:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.