ETV Bharat / bharat

coronavirus update: ਦੇਸ਼ ਵਿੱਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 9,111 ਨਵੇਂ ਮਾਮਲੇ ਦਰਜ, ਪੰਜਾਬ 'ਚ 1 ਦੀ ਮੌਤ, 148 ਨਵੇਂ ਕੇਸ

author img

By

Published : Apr 18, 2023, 10:38 AM IST

9,111 new cases of corona have been registered in India, 1 death in Punjab, 148 new cases
9,111 new cases of corona have been registered in India, 1 death in Punjab, 148 new cases

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 9,111 ਨਵੇਂ ਕੇਸ ਦਰਜ ਕੀਤੇ ਗਏ, ਜੋ ਕਿ ਪਿਛਲੇ ਦਿਨ ਦੇ 10,093 ਮਾਮਲਿਆਂ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ 27 ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ ਵੀ 148 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 1 ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ।

ਚੰਡੀਗੜ੍ਹ: ਭਾਰਤ ਵਿੱਚ ਰੋਜ਼ਾਨਾ ਕੋਵਿਡ -19 ਕੇਸਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 9,111 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਦਿਨ ਦੇ 10,093 ਮਾਮਲਿਆਂ ਤੋਂ ਘੱਟ ਹੈ। ਉਥੇ ਹੀ ਪਿਛਲੇ 24 ਘੰਟਿਆਂ ਵਿੱਚ 27 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ 5,31,141 ਹੋ ਗਈ ਹੈ।

ਇਹ ਵੀ ਪੜੋ: Indian climber missing: ਅੰਨਪੂਰਨਾ ਪਰਬਤ ਤੋਂ ਭਾਰਤੀ ਪਰਬਤਾਰੋਹੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ

corona cases in india
ਦੇਸ਼ ਵਿੱਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 9,111 ਨਵੇਂ ਮਾਮਲੇ ਦਰਜ, ਪੰਜਾਬ 'ਚ 1 ਦੀ ਮੌਤ, 148 ਨਵੇਂ ਕੇਸ

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਐਕਟਿਵ ਕੇਸ 60,000 ਦਾ ਅੰਕੜਾ ਪਾਰ ਕਰ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਰੋਜ਼ਾਨਾ ਸਕਾਰਾਤਮਕਤਾ ਦਰ 8.40% ਦਰਜ ਕੀਤੀ ਗਈ ਸੀ ਅਤੇ ਹਫਤਾਵਾਰੀ ਸਕਾਰਾਤਮਕਤਾ ਦਰ 4.94% ਦਰਜ ਕੀਤੀ ਗਈ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 6,313 ਰਿਕਵਰੀ ਹੋਏ ਹਨ, ਜਿਸ ਨਾਲ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,42,35,772 ਹੋ ਗਈ ਹੈ। ਰਾਸ਼ਟਰੀ ਰਿਕਵਰੀ ਦਰ 98.68% ਰਹੀ ਜਦੋਂ ਕਿ ਕੇਸਾਂ ਦੀ ਮੌਤ ਦਰ 1.18% 'ਤੇ ਦਰਜ ਕੀਤੀ ਗਈ।

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ ਕੋਰੋਨਾ ਦੇ 148 ਨਵੇਂ ਮਾਮਲੇ ਦਰਜ ਕੀਤੇ ਗਏ ਹਨ,ਜਦਕਿ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਨਵੇਂ ਮਾਮਲਿਆਂ ਵਿੱਚ ਮੋਹਾਲੀ ਤੋਂ 43, ਲੁਧਿਆਣਾ ਤੋਂ 24, ਪਟਿਆਲਾ ਤੋਂ 19, ਸ੍ਰੀ ਫਤਿਹਗੜ੍ਹ ਸਾਹਿਬ ਤੋਂ 16, ਅੰਮ੍ਰਿਤਸਰ ਤੋਂ 8, ਮਾਨਸਾ ਤੋਂ ਵੀ 8, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ ਵੀ 7, ਸੰਗਰੂਰ ਤੋਂ 6, ਤਰਨ ਤਾਰਨ ਤੋਂ 3, ਬਠਿੰਡਾ ਤੋਂ 2, ਫਿਰੋਜ਼ਪੁਰ ਤੋਂ 2, ਗੁਰਦਾਸਪੁਰ ਤੋਂ 1, ਕਪੂਰਥਲਾ ਤੋਂ 1 ਅਤੇ ਮਲੇਰਕੋਟਲਾ ਤੋਂ ਵੀ 1 ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ ਵਿੱਚ 148 ਨਵੇਂ ਕੇਸਾਂ ਦੇ ਆਉਣ ਨਾਲ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 1574 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ 118 ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਦੇ ਟੈਸਟ ਘਟਾ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 2703 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚੋਂ 148 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਸੂਬੇ ਦੇ ਲੁਧਿਆਣਾ ਵਿੱਚ ਇੱਕ ਕਰੋਨਾ ਮਰੀਜ਼ ਦੀ ਮੌਤ ਹੋ ਗਈ ਹੈ। ਜਦਕਿ 9 ਲੈਵਲ-2 ਦੇ ਮਰੀਜ਼ਾਂ ਨੂੰ ਵੱਖ-ਵੱਖ ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।

ਇਹ ਵੀ ਪੜੋ: Infertility: ਜੀਨ ਦੀ ਘਾਟ ਬਣ ਸਕਦੀ ਬਾਂਝਪਨ ਦਾ ਕਾਰਨ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.