ETV Bharat / technology

Xiaomi 14 ਸੀਰੀਜ਼ ਦੀ ਸੇਲ ਹੋਈ ਸ਼ੁਰੂ, ਮਿਲਣਗੇ ਸ਼ਾਨਦਾਰ ਆਫ਼ਰਸ

author img

By ETV Bharat Features Team

Published : Mar 11, 2024, 12:50 PM IST

Xiaomi 14 Series First Sale: Xiaomi ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Xiaomi 14 ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ।

Xiaomi 14 Series First Sale
Xiaomi 14 Series First Sale

ਹੈਦਰਾਬਾਦ: Xiaomi ਨੇ ਆਪਣੇ ਗ੍ਰਾਹਕਾਂ ਲਈ ਅੱਜ Xiaomi 14 ਸੀਰੀਜ਼ ਦੀ ਪਹਿਲੀ ਸੇਲ ਨੂੰ ਲਾਈਵ ਕਰ ਦਿੱਤਾ ਹੈ। Xiaomi 14 ਸੀਰੀਜ਼ 'ਚ Xiaomi 14 ਅਤੇ Xiaomi 14 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਪਾਵਰਫੁੱਲ ਪ੍ਰਦਰਸ਼ਨ ਅਤੇ ਸ਼ਾਨਦਾਰ ਕੈਮਰੇ ਵਾਲਾ ਸਮਾਰਟਫੋਨ ਖਰੀਦਣ ਵਾਲੇ ਯੂਜ਼ਰਸ ਲਈ ਇਹ ਸੀਰੀਜ਼ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Xiaomi 14 ਸੀਰੀਜ਼ ਦੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਚੁੱਕੀ ਹੈ। ਇਹ ਸੀਰੀਜ਼ mi.com, Xiaomi ਦੇ ਰਿਟੇਲ ਸਟੋਰਾਂ, ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਉਪਲਬਧ ਕਰਵਾਈ ਜਾਵੇਗੀ।

Xiaomi 14 ਸੀਰੀਜ਼ 'ਤੇ ਮਿਲਣਗੇ ਆਫ਼ਰਸ: Xiaomi 14 ਸੀਰੀਜ਼ ਖਰੀਦਣ ਵਾਲੇ ਯੂਜ਼ਰਸ ਨੂੰ ਕਈ ਸ਼ਾਨਦਾਰ ਆਫ਼ਰਸ ਵੀ ਮਿਲਣਗੇ। ICICI ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਭੁਗਤਾਨ ਕਰਨ ਵਾਲੇ ਗ੍ਰਾਹਕਾਂ ਨੂੰ 5,000 ਰੁਪਏ ਦਾ ਡਿਸਕਾਊਂਟ ਮਿਲੇਗਾ। HDFC ਕਾਰਡ ਵਾਲੇ ਗ੍ਰਾਹਕ ਵੀ ਇਸ ਆਫ਼ਰ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਚੁਣੇ ਹੋਏ ਡਿਵਾਈਸ 'ਤੇ MI ਐਕਸਚੇਜ਼ ਦੇ ਤਹਿਤ 5,000 ਰੁਪਏ ਦਾ ਐਡਿਸ਼ਨਲ ਡਿਸਕਾਊਂਟ ਵੀ ਗ੍ਰਾਹਕਾਂ ਨੂੰ ਮਿਲੇਗਾ। ਇਸਦੇ ਨਾਲ ਹੀ, Xiaomi 14 ਸੀਰੀਜ਼ ਦੀ ਪਹਿਲੀ ਸੇਲ 'ਚ ਕੰਪਨੀ 24 ਮਹੀਨੇ ਤੱਕ No-Cost EMI ਦਾ ਆਪਸ਼ਨ ਵੀ ਦੇ ਰਹੀ ਹੈ। ਤੁਸੀਂ ਇਸ ਸੀਰੀਜ਼ ਨੂੰ 2916 ਰੁਪਏ ਦੀ ਮਹੀਨਾਵਾਰ EMI 'ਤੇ ਵੀ ਖਰੀਦ ਸਕੋਗੇ।

Xiaomi 14 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਸੀਰੀਜ਼ ਦੀ ਕੀਮਤ 69,999 ਰੁਪਏ ਰੱਖੀ ਗਈ ਹੈ। ਇਹ ਸੀਰੀਜ਼ ਬਲੈਕ, ਗ੍ਰੀਨ ਅਤੇ ਵਾਈਟ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ।

Xiaomi 14 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਸੀਰੀਜ਼ 'ਚ 6.36 ਇੰਚ ਦੀ LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 240Hz ਸੈਪਲਿੰਗ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 8 ਜੇਨ 3nm ਤਕਨੀਕ 'ਤੇ ਕੰਮ ਕਰਨ ਵਾਲੀ ਚਿਪਸੈੱਟ ਦਿੱਤੀ ਗਈ ਹੈ, ਜੋ ਕਿ Adreno GPU ਸਪੋਰਟ ਦੇ ਨਾਲ ਆਉਦੀ ਹੈ। ਇਹ ਸੀਰੀਜ਼ 12GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਫੋਨ 'ਚ Leica ਦੇ ਪ੍ਰੋਫੈਸ਼ਨਲ ਕੈਮਰਾ ਲੈਂਸ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ 'ਚ OIS ਦੇ ਨਾਲ 50MP, 50MP ਟੈਲੀਫੋਟੋ ਅਤੇ 50MP ਦਾ ਅਲਟ੍ਰਾਵਾਈਡ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲਦਾ ਹੈ। ਇਸ ਸੀਰੀਜ਼ 'ਚ 4610mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90 ਵਾਟ ਹਾਈਪਰ ਚਾਰਜ਼ ਅਤੇ 50 ਵਾਟ ਵਾਈਰਲੈਂਸ ਹਾਈਪਰ ਚਾਰਜ਼ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.