ETV Bharat / technology

Lava Blaze Curve 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Features Team

Published : Mar 11, 2024, 12:19 PM IST

Lava Blaze Curve 5G First Sale: Lava ਨੇ ਮਾਰਚ ਮਹੀਨੇ ਆਪਣੇ ਭਾਰਤੀ ਗ੍ਰਾਹਕਾਂ ਲਈ Lava Blaze Curve 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ।

Lava Blaze Curve 5G First Sale
Lava Blaze Curve 5G First Sale

ਹੈਦਰਾਬਾਦ: Lava ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Lava Blaze Curve 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਹ ਸਮਾਰਟਫੋਨ ਭਾਰਤ 'ਚ ਪੇਸ਼ ਕੀਤਾ ਗਿਆ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ।

Lava Blaze Curve 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Lava Blaze Curve 5G ਸਮਾਰਟਫੋਨ 'ਚ 6.67 ਇੰਚ ਦੀ most Curve-O-lutionary AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ। Lava Blaze Curve 5G ਸਮਾਰਟਫੋਨ ਨੂੰ 8GB ਰੈਮ ਅਤੇ 128/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 64MP ਸੋਨੀ ਸੈਂਸਰ, 8MP ਅਲਟ੍ਰਾ ਅਤੇ 2MP ਦਾ ਮੈਕਰੋ ਸੈਂਸਰ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Lava Blaze Curve 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ 17,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। ਤੁਸੀਂ ਇਸ ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕੋਗੇ। Lava Blaze Curve 5G ਸਮਾਰਟਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋ ਚੁੱਕੀ ਹੈ। ਇਹ ਸਮਾਰਟਫੋਨ Iron Glass ਅਤੇ Viridian Glass ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.