ETV Bharat / technology

ਐਲੋਨ ਮਸਕ X 'ਚ ਜਲਦ ਹੀ ਪੇਸ਼ ਕਰਨਗੇ ਨਵਾਂ ਫੀਚਰ, ਹੁਣ ਫੋਟੋ-ਵੀਡੀਓ ਦੇ ਨਾਲ ਆਰਟੀਕਲ ਲਿਖ ਸਕਣਗੇ ਯੂਜ਼ਰਸ

author img

By ETV Bharat Tech Team

Published : Mar 8, 2024, 5:03 PM IST

X New Feature: ਐਲੋਨ ਮਸਕ ਨੇ X 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ X 'ਤੇ ਫੋਟੋ ਅਤੇ ਵੀਡੀਓ ਨੂੰ ਅਟੈਚ ਕਰਦੇ ਹੋਏ ਲੰਬੇ ਆਰਟੀਕਲ ਲਿਖ ਸਕਣਗੇ।

X New Feature
X New Feature

ਹੈਦਰਾਬਾਦ: ਐਲੋਨ ਮਸਕ ਨੇ ਜਦੋ ਤੋਂ ਟਵਿੱਟਰ ਨੂੰ ਖਰੀਦਿਆਂ ਹੈ, ਉਦੋ ਤੋਂ ਉਹ ਇਸ ਪਲੇਟਫਾਰਮ 'ਚ ਕਈ ਬਦਲਾਅ ਕਰ ਚੁੱਕੇ ਹਨ। ਇਸ ਵਾਰ ਮਸਕ ਇੱਕ ਹੋਰ ਨਵਾਂ ਫੀਚਰ X 'ਚ ਪੇਸ਼ ਕਰਨ ਜਾ ਰਹੇ ਹਨ। ਹੁਣ ਯੂਜ਼ਰਸ ਐਕਸ 'ਤੇ ਲੰਬੇ ਆਰਟੀਕਲ ਲਿਖ ਸਕਣਗੇ।

X 'ਚ ਪੋਸਟ ਕਰ ਸਕੋਗੇ ਆਰਟੀਕਲ: ਬਹੁਤ ਸਾਰੇ ਲੋਕ X 'ਚ ਲੰਬੇ ਕੰਟੈਟ ਵਾਲੀਆਂ ਪੋਸਟਾਂ ਸ਼ੇਅਰ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ। ਇਸ ਸਮੱਸਿਆ ਨੂੰ ਖਤਮ ਕਰਨ ਲਈ ਮਸਕ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਹੇ ਹਨ। ਕੰਪਨੀ ਨੇ ਆਪਣੇ ਇੱਕ ਬਿਆਨ 'ਚ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹੁਣ ਯੂਜ਼ਰਸ X 'ਤੇ ਲੰਬੇ ਕੰਟੈਟ ਵਾਲੇ ਆਰਟੀਕਲਾਂ ਨੂੰ ਪੋਸਟ ਕਰ ਸਕਣਗੇ। ਇਨ੍ਹਾਂ ਆਰਟੀਕਲਾਂ 'ਚ ਯੂਜ਼ਰਸ ਹੈੱਡਲਾਈਨ ਅਤੇ ਸਬ-ਹੈੱਡਲਾਈਨ ਦੇ ਨਾਲ-ਨਾਲ ਬੋਲਡ, ਇਟਾਲਿਕ, ਸਟ੍ਰਾਈਕਥਰੂ, ਬੁਲੇਟ ਪੁਆਇੰਟ ਅਤੇ ਨੰਬਰ ਸੂਚੀ ਵਰਗੇ ਕਈ ਟੈਕਸਟ ਫਾਰਮੈਟਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਯੂਜ਼ਰਸ X 'ਤੇ ਲਿਖਣ ਵਾਲੇ ਆਰਟੀਕਲਾਂ 'ਚ ਫੋਟੋ, ਵੀਡੀਓ ਜਾਂ ਕਿਸੇ ਵੀ ਲਿੰਕ ਨੂੰ ਅਟੈਚ ਕਰ ਸਕਣਗੇ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ X ਦਾ ਨਵਾਂ ਫੀਚਰ: ਆਰਟੀਕਲ ਪੋਸਟ ਹੋ ਜਾਣ ਤੋਂ ਬਾਅਦ ਇੱਕ ਨਵੇਂ ਟੈਬ 'ਚ ਤੁਹਾਨੂੰ ਪ੍ਰੋਫਾਈਲ ਦੇ ਨਾਲ ਆਪਣੇ ਫਾਲੋਅਰਜ਼ ਦੀ ਪ੍ਰੋਫਾਈਲ ਵੀ ਦੇਖਣ ਨੂੰ ਮਿਲੇਗੀ। ਲੋਕਾਂ ਨੂੰ X 'ਤੇ ਕੀਤਾ ਗਿਆ ਪੋਸਟ ਇੱਕ ਅਲੱਗ ਆਈਕਨ ਅਤੇ ਲੇਆਈਟ ਦੇ ਨਾਲ ਮਾਈਕ੍ਰੋ-ਬਲੌਗਿੰਗ ਪੋਸਟ ਤੋਂ ਵੱਖਰਾ ਦਿਖਾਈ ਦੇਵੇਗਾ। ਹਾਲਾਂਕਿ, ਐਕਸ ਦੇ ਇਸ ਨਵੇ ਫੀਚਰ ਨੂੰ ਸਿਰਫ ਪ੍ਰੀਮੀਅਮ ਯੂਜ਼ਰਸ ਹੀ ਵਰਤ ਸਕਣਗੇ। ਯੂਜ਼ਰਸ ਨੂੰ ਆਰਟੀਕਲ ਪੋਸਟ ਕਰਨ ਲਈ X ਦੀ ਪ੍ਰੀਮੀਅਮ ਪਲੱਸ ਗਾਹਕੀ ਖਰੀਦਣੀ ਪਵੇਗੀ। ਇਸ ਸੇਵਾ ਦਾ ਮਹੀਨਾਵਾਰ ਪਲਾਨ 1300 ਰੁਪਏ ਪ੍ਰਤੀ ਮਹੀਨਾ ਅਤੇ ਸਾਲਾਨਾ ਪਲਾਨ 13,600 ਰੁਪਏ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.