ETV Bharat / technology

ਲਾਂਚਿੰਗ ਤੋਂ ਪਹਿਲਾ Samsung Galaxy A55 ਅਤੇ Galaxy A35 ਸਮਾਰਟਫੋਨ ਦੀਆਂ ਕੀਮਤਾਂ ਲੀਕ, ਇਸ ਦਿਨ ਲਾਂਚ ਹੋਣਗੇ ਸਮਾਰਟਫੋਨ

author img

By ETV Bharat Punjabi Team

Published : Mar 8, 2024, 3:34 PM IST

Samsung Galaxy A55 and Galaxy A35 Price Leak: Samsung ਆਪਣੇ ਗ੍ਰਾਹਕਾਂ ਲਈ Samsung Galaxy A55 ਅਤੇ Galaxy A35 ਸਮਾਰਟਫੋਨਾਂ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਲਾਂਚ ਤੋਂ ਪਹਿਲਾ ਹੀ ਇਨ੍ਹਾਂ ਸਮਾਰਟਫੋਨਾਂ ਦੀਆਂ ਕੀਮਤਾਂ ਸਾਹਮਣੇ ਆ ਗਈਆਂ ਹਨ।

Samsung Galaxy A55 and Galaxy A35 Price Leak
Samsung Galaxy A55 and Galaxy A35 Price Leak

ਹੈਦਰਾਬਾਦ: Samsung ਆਪਣੇ ਗ੍ਰਾਹਕਾਂ ਲਈ Samsung Galaxy A55 ਅਤੇ Galaxy A35 ਸਮਾਰਟਫੋਨਾਂ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ ਭਾਰਤ 'ਚ 11 ਮਾਰਚ ਨੂੰ ਲਾਂਚ ਕੀਤੇ ਜਾਣਗੇ। ਇਨ੍ਹਾਂ ਫੋਨਾਂ ਦੇ ਲਾਂਚ ਹੋਣ ਤੋਂ ਪਹਿਲਾ ਹੀ ਜਰਮਨ ਰਿਟੇਲਰ ਵੈੱਬਸਾਈਟ 'ਤੇ Samsung Galaxy A55 ਅਤੇ Galaxy A35 ਦੀ ਕੀਮਤਾਂ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

Samsung Galaxy A55 ਦੀਆਂ ਕੀਮਤਾਂ ਲੀਕ: Samsung Galaxy A55 ਅਤੇ Galaxy A35 ਸਮਾਰਟਫੋਨਾਂ ਦੀਆਂ ਕੀਮਤਾਂ ਬਾਰੇ ਖੁਲਾਸਾ ਹੋ ਗਿਆ ਹੈ। ਲੀਕ ਹੋਈ ਜਾਣਕਾਰੀ ਅਨੁਸਾਰ, Samsung Galaxy A55 ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 43,100 ਰੁਪਏ ਅਤੇ 8GB+256GB ਸਟੋਰੇਜ ਦੀ ਕੀਮਤ 47,700 ਰੁਪਏ ਰੱਖੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ ਨੇਵੀ ਬਲੂ, ਲੈਮਨ, ਲਿਲਾਕ ਅਤੇ ਆਈਸ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।

Samsung Galaxy A35 ਦੀਆਂ ਕੀਮਤਾਂ ਲੀਕ: Samsung Galaxy A35 ਦੇ 8GB+128GB ਸਟੋਰੇਜ ਦੀ ਸ਼ੁਰੂਆਤੀ ਕੀਮਤ 34,100 ਰੁਪਏ, ਜਦਕਿ 8GB+256GB ਸਟੋਰੇਜ ਦੀ ਕੀਮਤ 40,100 ਰੁਪਏ ਰੱਖੀ ਜਾ ਸਕਦੀ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ ਦੇ ਕਲਰ ਆਪਸ਼ਨ ਸਾਮਾਨ ਹੋਣਗੇ।

Samsung Galaxy A55 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy A55 ਸਮਾਰਟਫੋਨ 'ਚ 6.6 ਇੰਚ ਦੀ FHD+ਸੂਪਰ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Exynos 1480 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 12MP ਦਾ ਅਲਟ੍ਰਾ ਵਾਈਡ ਕੈਮਰਾ ਅਤੇ 5MP ਦਾ ਮੈਕਰੋ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਇਸ ਸਮਾਰਟਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Samsung Galaxy A35 ਦੇ ਫੀਚਰਸ: Samsung Galaxy A35 ਸਮਾਰਟਫੋਨ 'ਚ 6.6 ਇੰਚ ਦੀ FHD+ਸੂਪਰ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Exynos 1380 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 8MP ਦਾ ਅਲਟ੍ਰਾ ਵਾਈਡ ਕੈਮਰਾ ਅਤੇ 5MP ਦਾ ਮੈਕਰੋ ਸੈਂਸਰ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Samsung Galaxy A35 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.