ETV Bharat / technology

ਸਨੈਪਚੈਟ ਨੇ ਪੇਸ਼ ਕੀਤਾ ਵਾਟਰਮਾਰਕ ਫੀਚਰ, ਹੁਣ AI ਤਸਵੀਰਾਂ ਦੀ ਪਹਿਚਾਣ ਕਰਨਾ ਹੋਵੇਗਾ ਆਸਾਨ - Snapchat Add Watermark On AI Images

author img

By ETV Bharat Tech Team

Published : Apr 21, 2024, 6:40 PM IST

Snapchat Add Watermark On AI Images
Snapchat Add Watermark On AI Images

Snapchat Add Watermark On AI Images: ਸਨੈਪਚੈਟ ਆਪਣੇ ਯੂਜ਼ਰਸ ਲਈ ਵਾਟਰਮਾਰਕ ਫੀਚਰ ਲੈ ਕੇ ਆਇਆ ਹੈ।ਇਸ ਫੀਚਰ ਦੀ ਮਦਦ ਨਾਲ ਸਨੈਪਚੈਟ 'ਤੇ AI ਜਨਰੇਟ ਕੀਤੀਆਂ ਫੋਟੋਆਂ ਦੀ ਪਹਿਚਾਣ ਕਰਨਾ ਆਸਾਨ ਹੋ ਜਾਵੇਗਾ ਅਤੇ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਤੁਰੰਤ ਪਛਾਣ ਸਕੋਗੇ।

ਹੈਦਰਾਬਾਦ: ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਹੈ। ਸਮਾਰਟਫੋਨ ਹੋਵੇ ਜਾਂ ਫੀਚਰਸ, AI ਤੇਜ਼ੀ ਨਾਲ ਹਰ ਪਾਸੇ ਫੈਲ ਰਿਹਾ ਹੈ। ਹਾਲਾਂਕਿ, ਕਈ ਥਾਵਾਂ 'ਤੇ ਇਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ, ਹੁਣ Snapchat ਨੇ AI ਦੁਆਰਾ ਤਿਆਰ ਕੀਤੀਆਂ ਫੋਟੋਆਂ ਦੀ ਪਹਿਚਾਣ ਕਰਨ ਲਈ ਇੱਕ ਸ਼ਾਨਦਾਰ ਫੀਚਰ ਪੇਸ਼ ਕੀਤਾ ਹੈ। ਸਨੈਪਚੈਟ ਦਾ ਇਹ ਫੀਚਰ ਡੀਪਫੇਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰੇਗਾ। ਇਸ ਫੀਚਰ ਨਾਲ ਤੁਸੀਂ ਅਸਲੀ ਅਤੇ ਨਕਲੀ ਵਿੱਚ ਫਰਕ ਕਰ ਸਕੋਗੇ।

Snapchat ਨੇ ਵਾਟਰਮਾਰਚ ਕੀਤਾ ਤਿਆਰ: ਤੁਹਾਨੂੰ ਦੱਸ ਦੇਈਏ ਕਿ Snapchat ਨੇ AI ਜਨਰੇਟਿਡ ਫੋਟੋਆਂ ਲਈ ਵਾਟਰਮਾਰਕ ਤਿਆਰ ਕੀਤਾ ਹੈ। ਦਰਅਸਲ, ਇਸ ਫੀਚਰ ਦਾ ਉਦੇਸ਼ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਯੂਜ਼ਰਸ ਦੀ ਮਦਦ ਕਰਨਾ ਹੈ, ਜੋ ਡੀਪਫੇਕ ਸਮੇਤ ਸੋਸ਼ਲ ਮੀਡੀਆ 'ਤੇ ਵੱਧ ਰਹੇ ਹਨ। ਸਨੈਪਚੈਟ ਦਾ ਵਾਟਰਮਾਰਕ ਹੁਣ ਤੁਹਾਨੂੰ ਅਸਲੀ ਅਤੇ ਨਕਲੀ ਕੰਟੈਟ ਦੀ ਪਹਿਚਾਣ ਕਰਨ 'ਚ ਮਦਦ ਕਰੇਗਾ।

ਵਾਟਰਮਾਰਕ ਇਸ ਤਰ੍ਹਾਂ ਦਿਖਾਈ ਦੇਵੇਗਾ: ਸਨੈਪਚੈਟ ਦੇ ਵਾਟਰਮਾਰਕ ਵਿੱਚ ਇੱਕ ਭੂਤ ਅਤੇ ਇੱਕ ਸਪਾਰਕਲ ਆਈਕਨ ਦਿਖਾਈ ਦੇਵੇਗਾ, ਜਿਸ ਨਾਲ ਯੂਜ਼ਰਸ ਆਸਾਨੀ ਨਾਲ ਪਹਿਚਾਣ ਕਰ ਸਕਣਗੇ ਕਿ ਇਹ AI ਦੁਆਰਾ ਤਿਆਰ ਕੀਤੀਆਂ ਫੋਟੋਆਂ ਹਨ ਜਾਂ ਨਹੀਂ। ਇਹ ਵਾਟਰਮਾਰਕ ਸਨੈਪਚੈਟ ਯੂਜ਼ਰਸ ਨੂੰ AI ਦੁਆਰਾ ਤਿਆਰ ਕੀਤੀਆਂ ਫੋਟੋਆਂ 'ਤੇ ਦਿਖਾਈ ਦੇਵੇਗਾ। ਇਸ ਦੇ ਨਾਲ ਹੀ, ਸਨੈਪਚੈਟ ਨੇ ਯੂਜ਼ਰਸ ਲਈ ਸ਼ਰਤਾਂ ਵੀ ਲਾਗੂ ਕੀਤੀਆਂ ਹਨ। ਫੋਟੋਆਂ ਤੋਂ ਵਾਟਰਮਾਰਕ ਹਟਾਉਣਾ ਸ਼ਰਤਾਂ ਦੀ ਉਲੰਘਣਾ ਕਰਨਾ ਹੋਵੇਗਾ ਅਤੇ ਜੇਕਰ ਉਲੰਘਣਾ ਹੁੰਦੀ ਹੈ, ਤਾਂ ਉਸ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ AI ਯੁੱਗ ਵਿੱਚ ਸੋਸ਼ਲ ਮੀਡੀਆ 'ਤੇ ਕਈ ਸਾਈਬਰ ਅਪਰਾਧ ਤੇਜ਼ੀ ਨਾਲ ਫੈਲ ਰਹੇ ਹਨ। ਅਜਿਹੇ 'ਚ ਸਨੈਪਚੈਟ ਦਾ ਵਾਟਰਮਾਰਕ ਫੀਚਰ ਯੂਜ਼ਰਸ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਮਦਦ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.