ETV Bharat / state

ਬੱਚਿਆਂ ਦੇ ਹੁਨਰ ਦੀ ਪਛਾਣ ਕਰੇਗਾ 'ਆਇਕੋਨਿਕ ਕਿਡਜ਼ ਸ਼ੋਅ' ਅਮੀਸ਼ਾ ਪਟੇਲ ਤੇ ਅਰਬਾਜ਼ ਖਾਣ ਹੋਣਗੇ ਜੱਜ

author img

By ETV Bharat Punjabi Team

Published : Mar 15, 2024, 12:52 PM IST

The 'Iconic Kids Show' will identify the skills of the children. Amisha Patel and Arbaaz Khan will be the judges
ਬੱਚਿਆਂ ਦੇ ਹੁਨਰ ਦੀ ਪਹਿਚਾਣ ਕਰੇਗਾ 'ਆਇਕੋਨਿਕ ਕਿਡਜ਼ ਸ਼ੋਅ' ਅਮੀਸ਼ਾ ਪਟੇਲ ਤੇ ਅਰਬਾਜ਼ ਖਾਣ ਹੋਣਗੇ ਜੱਜ

ਲੁਧਿਆਣਾ 'ਚ ਆਇਕੋਨਿਕ ਕਿਡਜ਼ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਬੱਚਿਆਂ ਦੀ ਚੋਣ ਹੋ ਰਹੀ ਹੈ ਇਸ ਤਹਿਤ ਸਕੂਲ ਦੇ ਸਲਾਨਾ ਪ੍ਰੋਗਰਾਮਾਂ 'ਚ ਸਕੂਲਾਂ 'ਚ ਸਮਾਗਮ ਕਰਵਾ ਕੇ ਬੱਚਿਆਂ ਦੀ ਚੋਣ ਅਮੀਸ਼ਾ ਪਟੇਲ ਅਤੇ ਅਰਬਾਜ਼ ਖਾਣ ਜੱਜ ਬਣਨਗੇ।

ਬੱਚਿਆਂ ਦੇ ਹੁਨਰ ਦੀ ਪਛਾਣ ਕਰੇਗਾ 'ਆਇਕੋਨਿਕ ਕਿਡਜ਼ ਸ਼ੋਅ' ਅਮੀਸ਼ਾ ਪਟੇਲ ਤੇ ਅਰਬਾਜ਼ ਖਾਣ ਹੋਣਗੇ ਜੱਜ

ਲੁਧਿਆਣਾ: ਲੁਧਿਆਣਾ ਵਿੱਚ ਜਲਦ ਹੀ ਮਿਸਿਜ਼ ਅਤੇ ਮਿਸਟਰ ਆਈਕੋਨਿਕ ਸ਼ੋਅ ਹੋਣ ਜਾ ਰਿਹਾ ਹੈ, ਜਿਸ ਵਿੱਚ ਲੁਧਿਆਣਾ ਤੋਂ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਦੀ ਚੋਣ ਕੀਤੀ ਜਾਵੇਗੀ। ਇਸ ਚੋਣ ਦੇ ਲਈ ਵਿਸ਼ੇਸ਼ ਤੌਰ 'ਤੇ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਅਤੇ ਅਰਬਾਜ ਖਾਨ ਲੁਧਿਆਣਾ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਮਿਸਟਰ ਅਤੇ ਮਿਸਿਜ ਆਈਕੋਨਿਕ ਦੇ ਨਾਲ ਕਿਡਜ਼ ਆਈਕੋਨਿਕ ਦੀ ਵੀ ਚੋਣ ਕੀਤੀ ਜਾਵੇਗੀ, ਇਸ ਸ਼ੋਅ ਦੇ ਲਈ ਲਗਾਤਾਰ ਬੱਚਿਆਂ ਦੀ ਚੋਣ ਕੀਤੀ ਜਾ ਰਹੀ ਹੈ ਜੋ ਆਪਣੇ ਟੈਲੈਂਟ ਦੇ ਨਾਲ ਸਭ ਨੂੰ ਹੈਰਾਨ ਕਰ ਰਹੇ ਨੇ। ਇਸੇ ਤਹਿਤ ਲੁਧਿਆਣਾ ਦੀ ਇਸ਼ਮੀਤ ਅਕੈਡਮੀ ਦੇ ਵਿੱਚ ਬਚਪਨ ਸਕੂਲ ਦੇ ਸਲਾਨਾ ਪ੍ਰੋਗਰਾਮ ਦੇ ਵਿੱਚ ਆਰ ਆਰ ਪ੍ਰੋਡਕਸ਼ਨ ਦੀ ਪ੍ਰੋਡਿਊਸਰ ਵੱਲੋਂ ਪਹੁੰਚ ਕੇ ਬੱਚਿਆਂ ਦੀ ਚੋਣ ਕੀਤੀ ਗਈ, ਜੋ ਕਿ ਆਉਣ ਵਾਲੇ ਪ੍ਰੋਗਰਾਮ ਦੇ ਲਈ ਸਲੈਕਟ ਹੋਏ ਹਨ ਅਤੇ ਫਿਰ ਉਹਨਾਂ ਦੇ ਅੱਗੇ ਮੁਕਾਬਲੇ ਕਰਵਾਏ ਜਾਣਗੇ ਅਤੇ ਉਹਨਾਂ ਵਿੱਚੋਂ ਜਿਹੜੇ ਬੱਚੇ ਆਈਕੋਨਿਕ ਕਿਡਸ ਦੇ ਵਿੱਚ ਚੁਣੇ ਜਾਣਗੇ। ਜਿਹੜੇ ਬੱਚੇ ਆਈਕੋਨਿਕ ਕਿਡਸ ਦੇ ਵਿੱਚ ਚੁਣੇ ਜਾਣਗੇ ਉਹਨਾਂ ਨੂੰ ਫਿਰ ਆਰ ਆਰ ਪ੍ਰੋਡਕਸ਼ਨ ਵੱਲੋਂ ਬਣਾਈ ਜਾਣ ਵਾਲੀਆਂ ਫਿਲਮਾਂ ਅਤੇ ਗਾਣਿਆਂ ਦੇ ਲਈ ਚੁਣਿਆ ਜਾਵੇਗਾ ਅਤੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣਗੇ।



ਬੱਚਿਆਂ ਦੀ ਚੋਣ ਲਈ ਸਕੂਲ 'ਚ ਕਰਵਾਇਆ ਸਮਾਗਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਆਰ ਪ੍ਰੋਡਕਸ਼ਨ ਦੀ ਪ੍ਰੋਡਿਊਸਰ ਅਤੇ ਮਾਡਲ ਰਿਸ਼ੀਤਾ ਰਾਣਾ ਨੇ ਦੱਸਿਆ ਕਿ ਬੱਚਿਆਂ ਦੀ ਚੋਣ ਦੇ ਲਈ ਉਹ ਵਿਸ਼ੇਸ਼ ਤੌਰ 'ਤੇ ਅੱਜ ਸਕੂਲ ਦੇ ਸਲਾਨਾ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਉਹ ਬੱਚਿਆਂ ਦੀ ਪਰਫੋਰਮੈਂਸ ਵੇਖ ਕੇ ਹੈਰਾਨ ਰਹਿ ਗਏ ਕਿ ਬੱਚੇ ਛੋਟੇ ਛੋਟੇ ਕਿਸ ਤਰ੍ਹਾਂ ਪਰਫੋਰਮੈਂਸ ਦੇ ਰਹੇ ਹਨ ਅਤੇ ਉਹ ਧਾਰਮਿਕ ਗਾਣਿਆਂ ਦੇ ਨਾਲ ਦੇਸ਼ ਦੀ ਏਕਤਾ ਵਾਲੇ ਗਾਣਿਆਂ 'ਤੇ ਵੀ ਪਰਫੋਰਮੈਂਸ ਦੇ ਰਹੇ ਹਨ।ਇਸ ਨਾਲ ਆਪਸੀ ਭਾਈਚਾਰਕ ਸਾਂਝ ਅਤੇ ਚੰਗੇ ਸਮਾਜ ਦੀ ਸਿਰਜਣਾ ਦਾ ਸੁਨੇਹਾ ਦੇ ਰਹੇ ਹਨ। ਉਹਨਾਂ ਕਿਹਾ ਕਿ ਇੱਥੇ ਚੁਣੇ ਜਾਣ ਵਾਲੇ ਬੱਚੇ ਅੱਗੇ ਆਈਕੋਨਿਕ ਕਿਡਸ ਮੁਕਾਬਲੇ ਦੇ ਵਿੱਚ 25 ਮਾਰਚ ਨੂੰ ਹਿੱਸਾ ਲੈਣਗੇ ਜਿੱਥੇ ਉਨਾਂ ਨੂੰ ਬੋਲੀਵੁੱਡ ਅਦਾਕਾਰ ਅਮੀਸ਼ਾ ਪਟੇਲ ਅਤੇ ਅਰਬਾਜ਼ ਖਾਨ ਜੱਜ ਕਰਨਗੇ। ਜਿਸ ਤੋਂ ਬਾਅਦ ਉਹਨਾਂ ਦੀ ਚੋਣ ਅੱਗੇ ਗਾਣਿਆਂ ਦੇ ਵਿੱਚ ਕੀਤੀ ਜਾਵੇਗੀ।

ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਸਾਰੇ ਹੋਏ ਹੈਰਾਨ: ਇਸ ਦੌਰਾਨ ਬੱਚਿਆਂ ਨੇ ਆਪਣੀ ਪਰਫੋਰਮੈਂਸ ਦਿੱਤੀ ਅਤੇ ਵੱਖ-ਵੱਖ ਧਾਰਮਿਕ ਗਾਣੇ ਅਤੇ ਲੋਕ ਗੀਤਾ ਤੇ ਬੱਚਿਆਂ ਨੇ ਪਰਫੋਰਮੈਂਸ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ। ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਸਾਰੇ ਕਾਫੀ ਹੈਰਾਨ ਹੋਏ ਅਤੇ ਬੱਚਿਆਂ ਲਈ ਹੌਸਲਾ ਅਫਜਾਈ ਵੀ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੀ ਮਿਸ ਇੰਡੀਆ ਅਤੇ ਆਰਆਰ ਪ੍ਰੋਡਕਸ਼ਨ ਦੀ ਪ੍ਰੋਡਿਊਸਰ ਅਤੇ ਮਾਡਲ ਰਿਸ਼ਤਾ ਰਾਣਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। 25 ਮਾਰਚ ਨੂੰ ਲੁਧਿਆਣਾ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਜਿੱਥੇ ਬੋਲੀਵੁੱਡ ਅਦਾਕਾਰਾਂ ਦੇ ਨਾਲ ਮਿਸ ਅਰਥ, ਮਿਸ ਵਰਲਡ, ਅਤੇ ਹੋਰ ਕਲਾ ਜਗਤ ਦੀਆਂ ਕਈ ਅਹਿਮ ਹਸਤੀਆਂ ਹਿੱਸਾ ਲੈਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.