ETV Bharat / state

ਪੰਜਾਬ ਪੁਲਿਸ ਮੁਲਾਜ਼ਮ ਨੂੰ ਘਰ ਦੇ ਖੇਤੀ ਦਾ ਸ਼ੌਂਕ, ਜਾਣੋ ਆਖਿਰ ਕਿਉ ਪਿਆ ਆਰਗੈਨਿਕ ਖੇਤੀ ਨਾਲ ਇੰਨਾ ਮੋਹ - Inspector Organic Farmer

author img

By ETV Bharat Punjabi Team

Published : Apr 23, 2024, 12:38 PM IST

Inspector Jarnail Singh Organic Farmer
Inspector Jarnail Singh Organic Farmer

Inspector Jarnail Singh Organic Farmer : ਡਿਊਟੀ ਦੇ ਨਾਲ ਇੰਸਪੈਕਟਰ ਜਰਨੈਲ ਸਿੰਘ ਲੁਧਿਆਣਾ ਵਾਸੀਆਂ ਨੂੰ ਆਰਗੈਨਿਕ ਸਬਜ਼ੀਆਂ ਵੀ ਪਹੁੰਚਾ ਰਹੇ ਹਨ। ਉਨ੍ਹਾਂ ਵਲੋਂ 1 ਏਕੜ ਤੋਂ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਅੱਜ 5 ਏਕੜ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਖੇਤੀ ਕਰਨ ਲਈ ਪੀਏਯੂ ਤੋਂ ਸਿਖਲਾਈ ਲਈ, ਜਾਣੋ ਆਖਰ ਕਿਉਂ ਪੰਜਾਬ ਪੁਲਿਸ ਮੁਲਾਜ਼ਮ ਨੂੰ ਘਰ ਦੇ ਖੇਤੀ ਦਾ ਸ਼ੌਂਕ ਪਿਆ- ਪੜ੍ਹੋ ਇਹ ਰਿਪੋਰਟ।

ਪੰਜਾਬ ਪੁਲਿਸ ਮੁਲਾਜ਼ਮ ਨੂੰ ਘਰ ਦੇ ਖੇਤੀ ਦਾ ਸ਼ੌਂਕ

ਲੁਧਿਆਣਾ : ਦੇਸ਼ ਭਰ ਵਿੱਚ ਲੋਕ ਆਰਗੈਨਿਕ ਖੇਤੀ ਵੱਲ ਵੱਧ ਰਹੇ ਹਨ ਅਤੇ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਵੀ ਬਾਜ਼ਾਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਖਾਸ ਕਰਕੇ ਆਪਣੀ ਸਿਹਤ ਨੂੰ ਲੈ ਕੇ ਜੋ ਲੋਕ ਜਾਗਰੂਕ ਹਨ, ਉਹ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਕਰਦੇ ਹਨ, ਪਰ ਆਰਗੈਨਿਕ ਸਬਜ਼ੀਆਂ ਅਤੇ ਫਲ ਹੁਣ ਵੀ ਬਹੁਤ ਘੱਟ ਗਿਣਤੀ ਵਿੱਚ ਉਗਾਈਆਂ ਜਾਂਦੀਆਂ ਹਨ।

ਉੱਥੇ ਹੀ, ਲੁਧਿਆਣਾ ਦਾ ਇੰਸਪੈਕਟਰ ਜਰਨੈਲ ਸਿੰਘ ਨਾ ਸਿਰਫ ਪੰਜਾਬ ਪੁਲਿਸ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ, ਸਗੋਂ ਆਰਗੈਨਿਕ ਸਬਜ਼ੀਆਂ ਉਗਾ ਕੇ ਲੋਕਾਂ ਦੀ ਸਿਹਤ ਸਬੰਧੀ ਵੀ ਆਪਣੀ ਚਿੰਤਾ ਜ਼ਾਹਿਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਗਰੂਕ ਕਰ ਰਿਹਾ ਹੈ। ਲੁਧਿਆਣਾ ਦੇ ਮੁੱਲਾਂਪੁਰ ਦੇ ਨੇੜੇ 5 ਏਕੜ ਵਿੱਚ ਹੁਣ ਜਰਨੈਲ ਸਿੰਘ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰ ਰਿਹਾ ਹੈ।

ਕਿਵੇਂ ਕੀਤੀ ਸ਼ੁਰੂਆਤ: ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਹੀ ਖਾਣ ਯੋਗ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ ਸਨ, ਕਿਉਂਕਿ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਸੀ ਕਿ ਉਹ ਕੈਮੀਕਲ ਮੁਕਤ ਸਬਜ਼ੀਆਂ ਅਤੇ ਫਲਾਂ ਦਾ ਹੀ ਸੇਵਨ ਕਰਨ ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਆਪਣੇ ਘਰ ਲਈ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇੱਕ ਏਕੜ ਵਿੱਚ ਆਰਗੈਨਿਕ ਖੇਤੀ ਦਾ ਪਲਾਂਟ ਸ਼ੁਰੂ ਕੀਤਾ।

Inspector Jarnail Singh Organic Farmer
ਪੰਜਾਬ ਪੁਲਿਸ ਮੁਲਾਜ਼ਮ ਨੂੰ ਘਰ ਦੇ ਖੇਤੀ ਦਾ ਸ਼ੌਂਕ

ਅੱਜ ਜਰਨੈਲ ਸਿੰਘ ਪੰਜ ਏਕੜ ਵਿੱਚ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਡਿਊਟੀ ਤੋਂ ਉਸ ਨੂੰ ਸਮਾਂ ਮਿਲਦਾ ਹੈ, ਤਾਂ ਉਹ ਆਪਣੇ ਖੇਤਾਂ ਵਿੱਚ ਆ ਕੇ ਸਬਜ਼ੀਆਂ ਦੀ ਦੇਖਭਾਲ ਕਰਦੇ ਹਨ ਅਤੇ ਉਨ੍ਹਾਂ ਦੀ ਪੈਦਾਵਾਰ ਸਬੰਧੀ ਕਾਫੀ ਚਿੰਤਿਤ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉਸ ਨੇ ਆਰਗੈਨਿਕ ਖੇਤੀ ਕਰਨ ਦੀ ਸਿਖਲਾਈ ਲਈ ਹੈ ਅਤੇ ਉਨ੍ਹਾਂ ਤੋਂ ਪ੍ਰੋਜੈਕਟ ਦੀ ਜਾਣਕਾਰੀ ਲੈ ਕੇ ਇਸ ਦੀ ਸ਼ੁਰੂਆਤ ਕੀਤੀ ਸੀ।

ਕਿਹੜੀਆਂ ਸਬਜ਼ੀਆਂ ਅਤੇ ਫਲਾਂ ਦੀ ਖੇਤੀ: ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਆਮ ਘਰਾਂ ਵਿੱਚ ਵਰਤੀ ਜਾਣ ਵਾਲੀਆਂ ਸਬਜ਼ੀਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਫਲ ਜੋ ਕਿ ਬਾਜ਼ਾਰ ਵਿੱਚ ਬਹੁਤ ਮਹਿੰਗੇ ਮਿਲਦੇ ਹਨ, ਉਹ ਵੀ ਆਸਾਨੀ ਦੇ ਨਾਲ ਹੋ ਰਹੇ ਹਨ, ਜਿਨ੍ਹਾਂ ਵਿੱਚ ਲਾਲ ਅਤੇ ਪੀਲਾ ਤਰਬੂਜ ਸ਼ਾਮਿਲ ਹੈ। ਇਸ ਤੋਂ ਇਲਾਵਾ ਖ਼ਰਬੂਜੇ ਤੇ ਹੋਰ ਭਾਂਤ ਭਾਂਤ ਦੀਆਂ ਸਬਜ਼ੀਆਂ ਵੀ ਉਹ ਉਗਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਹੁਤ ਕੰਮ ਹੈ, ਖਾਸ ਕਰਕੇ ਆਰਗੈਨਿਕ ਖੇਤੀ ਦਾ ਹੁਣ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਵੱਧਦਾ ਜਾ ਰਿਹਾ ਹੈ, ਕਿਉਂਕਿ ਬਾਜ਼ਾਰ ਵਿੱਚ ਆਰਗੈਨਿਕ ਸਬਜ਼ੀਆਂ ਅਤੇ ਫਲ ਉਪਲਬਧ ਹੀ ਨਹੀਂ ਹਨ। ਲੋਕ ਇਸ ਦੀ ਭਾਲ ਦੇ ਵਿੱਚ ਰਹਿੰਦੇ ਹਨ। ਜੇਕਰ ਅਜਿਹਾ ਕੰਮ ਕੀਤਾ ਜਾਵੇ ਤਾਂ ਕੋਮੰਤਰੀ ਪੱਧਰ ਉੱਤੇ ਵੀ ਤੁਸੀਂ ਆਪਣਾ ਬ੍ਰਾਂਡ ਬਣਾ ਸਕਦੇ ਹੋ। ਉਨ੍ਹਾਂ ਕਿਹਾ ਕਿ ਬਸ ਇਸ ਵਿੱਚ ਮਿਹਨਤ ਦੀ ਲੋੜ ਹੈ ਅਤੇ ਲਗਨ ਦੀ ਲੋੜ ਹੈ। ਇੰਸਪੈਕਟਰ ਜਰਨੈਲ ਸਿੰਘ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਤੁਸੀਂ ਸਿਹਤਮੰਦ ਰਹਿੰਦੇ ਹੋ, ਸਗੋਂ ਇਸ ਨਾਲ ਤੁਸੀਂ ਮੁਨਾਫਾ ਵੀ ਕਮਾ ਸਕਦੇ ਹੋ।

ਪੰਜਾਬ ਵਿੱਚ ਬਣਾਈ ਉਹ ਪਹਿਲੀ ਮਸ਼ੀਨ ਜੋ ਗੋਹੇ ਤੋਂ ਬਣਾ ਰਹੀ ਬਾਲਣ, ਵਾਤਾਵਰਨ ਬਚਾਉਣ ਦੇ ਨਾਲ-ਨਾਲ ਹੋ ਰਹੀ ਕਮਾਈ ਤੇ ਨਿਪਟਾਰਾ - Fuel Made By Cow Dung

ਫਰੀਦਕੋਟ ਦਾ ਨੌਜਵਾਨ ਬਣਿਆ ਸਾਇਕਲ ਸਟੰਟਮੈਨ, ਬਿਨ੍ਹਾਂ ਟਾਇਰ ਤੋਂ ਚਲਾਉਂਦਾ ਸਾਇਕਲ, ਵੀਡੀਓ 'ਚ ਦੇਖੋ ਇਸ ਨੌਜਵਾਨ ਦੇ ਸਟੰਟ - Bicycle Stuntman of Faridkot

ETV Bharat Logo

Copyright © 2024 Ushodaya Enterprises Pvt. Ltd., All Rights Reserved.