ETV Bharat / state

ਫਰੀਦਕੋਟ ਦਾ ਨੌਜਵਾਨ ਬਣਿਆ ਸਾਇਕਲ ਸਟੰਟਮੈਨ, ਬਿਨ੍ਹਾਂ ਟਾਇਰ ਤੋਂ ਚਲਾਉਂਦਾ ਸਾਇਕਲ, ਵੀਡੀਓ 'ਚ ਦੇਖੋ ਇਸ ਨੌਜਵਾਨ ਦੇ ਸਟੰਟ - Bicycle Stuntman of Faridkot

author img

By ETV Bharat Punjabi Team

Published : Apr 22, 2024, 8:08 PM IST

Updated : Apr 22, 2024, 10:29 PM IST

Stunt by bicycle
ਫਰੀਦਕੋਟ ਦਾ ਨੌਜਵਾਨ ਬਣਿਆ ਸਾਇਕਲ ਸਟੰਟਮੈਨ, ਬਿਨਾਂ ਟਾਇਰ ਤੋਂ ਚਲਾਉਂਦਾ ਸਾਇਕਲ

Bicycle Stuntman of Faridkot: ਫਰੀਦਕੋਟ ਦਾ ਰਹਿਣ ਵਾਲਾ 12ਵੀਂ ਜਮਾਤ ਦਾ ਵਿਦਿਅਰਥੀ ਪਵਨਦੀਪ ਸਿੰਘ ਇਹਨੀਂ ਦਿਨੀ ਆਪਣੇ ਸਾਇਕਲ ਰਾਹੀਂ ਸਟੰਟ ਕਰਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ।ਉਹ ਆਪਣੇ ਸਾਇਕਲ ਤੇ ਕਿਸੇ ਮੰਝੇ ਹੋਏ ਖਿਡਾਰੀ ਤਰਾਂ ਸਟੰਟ ਕਰਦਾ ਹੈ। ਪੜ੍ਹੋ ਪੂਰੀ ਖਬਰ...

ਫਰੀਦਕੋਟ ਦਾ ਨੌਜਵਾਨ ਬਣਿਆ ਸਾਇਕਲ ਸਟੰਟਮੈਨ

ਫਰੀਦਕੋਟ: ਕਹਿੰਦੇ ਨੇ ਕਿ ਪ੍ਰਮਾਤਮਾਂ ਨੇ ਹਰ ਇੱਕ ਇਨਸਾਨ ਨੂੰ ਕਿਸੇ ਨਾਂ ਕਿਸੇ ਗੁਣ ਦਾ ਮਾਲਕ ਬਣਾ ਕੇ ਭੇਜਿਆ ਹੁੰਦਾ ਹੈ। ਜੋ ਇਨਸਾਨ ਆਪਣੇ ਅੰਦਰਲੇ ਗੁਣ ਨੂੰ ਪਛਾਣ ਕੇ ਲੋਕਾਂ ਸਾਹਮਣੇ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਕਾਮਯਾਬੀ ਜਰੂਰ ਮਿਲਦੀ ਹੈ। ਅਜਿਹਾ ਹੀ ਇੱਕ ਨੌਜਵਾਨ ਹੈ ਫਰੀਦਕੋਟ ਦਾ ਰਹਿਣ ਵਾਲਾ 12ਵੀਂ ਜਮਾਤ ਦਾ ਵਿਦਿਅਰਥੀ ਪਵਨਦੀਪ ਸਿੰਘ ਇਹਨੀਂ ਦਿਨੀ ਆਪਣੇ ਸਾਇਕਲ ਰਾਹੀਂ ਸਟੰਟ ਕਰਨ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਉਹ ਆਪਣੇ ਸਾਇਕਲ ਤੇ ਕਿਸੇ ਮੰਝੇ ਹੋਏ ਖਿਡਾਰੀ ਤਰਾਂ ਸਟੰਟ ਕਰਦਾ ਹੈ। ਕਿਤੇ ਉਹ ਸਾਇਕਲ ਨੂੰ ਪੁੱਠੇ ਬੈਠ ਕੇ ਚਲਾਉਂਦਾ ਹੈ, ਕਦੀ ਸਾਇਕਲ ਨੂੰ ਇੱਕ ਟਾਇਰ ਹਵਾ ਵਿੱਚ ਅਤੇ ਕਿ ਟਾਇਰ ਧਰਤੀ ਤੇ ਲਗਾ ਕੇ ਚਲਾਉਂਦਾ ਕਦੀ ਸਾਇਕਲ ਦਾ ਅਗਲਾ ਚੱਕਾ ਉਤਾਰ ਕਿ ਸਿਰਫ ਇੱਕੋ ਟਾਇਰ ਤੇ ਸਾਇਕਲ ਚਲਾਉਂਦਾ ਹੈ।

ਅਸੀਂ ਜਦੋਂ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਤੀਸਰੀ ਜਾਂ ਚੌਥੀ ਜਮਾਤ ਵਿਚ ਪੜ੍ਹਦਾ ਸੀ। ਜਦੋਂ ਤੋਂ ਉਸ ਨੂੰ ਬਾਕੀਆ ਨਾਲੋਂ ਕੁਝ ਵੱਖਰਾ ਕਰਨ ਦਾ ਸੌਂਕ ਪਿਆ ਅਤੇ ਉਦੋਂ ਤੋਂ ਹੀ ਉਸ ਨੇ ਸਾਇਕਲ ਸਟੰਟ ਮੈਂਨ ਬਨਣ ਦਾ ਠਾਣਿਆ ਸੀ। ਉਸ ਨੇ ਦੱਸਿਆ ਕਿ ਉਹ ਅਕਸਰ ਹੀ ਇਸ ਦੀ ਪ੍ਰੈਕਟਸ ਕਰਦਾ ਰਿਹਾ ਅਤੇ ਅੱਜ ਉਹ ਸਾਇਕਲ ਦੇ ਹਰ ਤਰਾਂ ਦੇ ਸਟੰਟ ਅਸਾਨੀ ਨਾਲ ਕਰ ਲੈਂਦਾ ਹੈ।

Stunt by bicycle
ਫਰੀਦਕੋਟ ਦਾ ਨੌਜਵਾਨ ਬਣਿਆ ਸਾਇਕਲ ਸਟੰਟਮੈਨ, ਬਿਨਾਂ ਟਾਇਰ ਤੋਂ ਚਲਾਉਂਦਾ ਸਾਇਕਲ

ਵਿਦੇਸ਼ੀ ਗੋਰੇ ਕਾਲਿਆ ਵਾਂਗ ਖੁਦ ਨੂੰ ਸਥਾਪਤ ਸਟੰਟਮੈਨ ਬਨਾਉਣਾ ਚਾਹੁੰਦਾ ਹੈ: ਉਸ ਨੇ ਦੱਸਿਆ ਕਿ ਉਹ ਵਿਦੇਸ਼ੀ ਗੋਰੇ ਕਾਲੇਆ ਵਾਂਗ ਖੁਦ ਨੂੰ ਸਥਾਪਤ ਸਟੰਟਮੈਨ ਬਨਉਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਸੁਰੂ ਵਿਚ ਘਰ ਵਾਲਿਆ ਨੇ ਬਹੁਤ ਰੋਕਿਆ ਕਿ ਕਿਤੇ ਕੋਈ ਸੱਟ-ਫੇਟ ਨਾਂ ਖਾ ਲਵੀਂ ਪਰ ਉਹ ਲੱਗਿਆ ਰਿਹਾ ਅਤੇ ਅੱਜ ਸਭ ਕੁਝ ਅਸਾਨੀ ਨਾਲ ਕਰ ਰਿਹਾ। ਉਸ ਨੇ ਹੋਰ ਬੱਚਿਆ ਨੂੰ ਕਿਹਾ ਕਿ ਕਦੀ ਵੀ ਸਿੱਖੇ ਬਿਨਾਂ ਕੋਈ ਵੀ ਅਜਿਹਾ ਨਾਂ ਕਰੇ ਨਹੀਂ ਤਾਂ ਨੁਕਸਾਨ ਝੱਲਣਾਂ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਸਿੱਖਣਾਂ ਹੋਵੇ, ਉਹ ਇਸ ਦੀ ਮੁਫਤ ਕੋਚਿੰਗ ਵੀ ਦਿੰਦਾ ਹੈ।

Last Updated :Apr 22, 2024, 10:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.