ETV Bharat / state

ਪੈਟਰੋਲ ਅਤੇ ਡੀਜ਼ਲ ਦੇ ਵਿੱਚ ਕਮਿਸ਼ਨ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਨੇ ਅੱਜ ਨਹੀਂ ਲਿਆਂਦੀ ਸਪਲਾਈ, ਭਲਕੇ ਭਾਰਤ ਬੰਦ ਸੱਦੇ ਨੂੰ ਦੇਣਗੇ ਸਮਰਥਨ

author img

By ETV Bharat Punjabi Team

Published : Feb 15, 2024, 11:29 AM IST

petrol pump owners did not bring the supply today
ਪੈਟਰੋਲ ਪੰਪ ਮਾਲਕਾਂ ਨੇ ਅੱਜ ਨਹੀਂ ਲਿਆਂਦੀ ਸਪਲਾਈ,

Petrol Pump Associations Protest: ਪੈਟਰੋਲ ਅਤੇ ਡੀਜ਼ਲ ਦੇ ਕਮਿਸ਼ਨ ਵਿੱਚ ਵਾਧੇ ਨੂੰ ਲੈਕੇ ਪੂਰੇ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਦੇ ਸੱਦੇ ਨੂੰ ਭਲਕੇ ਸਫਲ ਬਣਾਉਣ ਲਈ ਅੱਜ ਲੁਧਿਆਣਾ ਦੇ ਪੈਟਰੋਲ ਪੰਪਾਂ ਉੱਤੇ ਡੀਜ਼ਲ-ਪੈਟਰੋਲ ਦੀ ਸਪਲਾਈ ਨਹੀਂ ਲਿਆਂਦੀ ਗਈ। ਇਸ ਸਾਰੇ ਮਾਮਲੇ ਦਾ ਪ੍ਰਭਾਵ ਆਮ ਲੋਕਾਂ ਉੱਤੇ ਪੈ ਰਿਹਾ ਹੈ।

ਪੈਟਰੋਲ ਪੰਪਾਂ ਉੱਤੇ ਤੇਲ ਦੀ ਕਮੀ

ਲੁਧਿਆਣਾ: ਇੱਕ ਪਾਸੇ ਜਿੱਥੇ 16 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਪੈਟਰੋਲ ਪੰਪ ਮਾਲਕਾਂ ਵੱਲੋਂ ਵੀ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਕਮਿਸ਼ਨ ਨੂੰ ਲੈ ਕੇ ਅੱਜ ਪੈਟਰੋਲ ਦੀ ਸਪਲਾਈ ਨਹੀਂ ਲਿਆਂਦੀ ਜਾ ਰਹੀ ਹੈ। ਕਿਸੇ ਵੀ ਸਰਕਾਰੀ ਪੈਟਰੋਲ ਅਤੇ ਡੀਜ਼ਲ ਵੇਚਣ ਵਾਲੀ ਏਜੰਸੀ ਤੋਂ ਅੱਜ ਪੈਟਰੋਲ ਡੀਜ਼ਲ ਨਹੀਂ ਲਿਆਂਦਾ ਜਾ ਰਿਹਾ ਹੈ, ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਪੈਟਰੋਲ ਪੰਪਾਂ ਉੱਤੇ ਕਿੱਲਤ ਵੇਖਣ ਨੂੰ ਮਿਲ ਰਹੀ ਹੈ। ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵੱਸ ਮਹਿੰਗਾ ਪੈਟਰੋਲ ਡੀਜ਼ਲ ਭਰਾਉਣਆ ਪੈ ਰਿਹਾ ਹੈ। ਪੈਟਰੋਲ ਪੰਪਾਂ ਉੱਤੇ ਜਿਆਦਾਤਰ ਹਾਈ ਪ੍ਰੀਮੀਅਮ ਪੈਟਰੋਲ ਜੋ ਕਿ ਆਮ ਪੈਟਰੋਲ ਨਾਲੋਂ 8 ਤੋਂ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੁੰਦਾ ਹੈ ਉਹ ਮਜਬੂਰੀ ਬੱਸ ਪਵਾਉਣਾ ਪੈ ਰਿਹਾ ਹੈ।




ਜਿੱਥੇ ਅੱਜ ਪੈਟਰੋਲ ਪੰਪ ਮਾਲਕਾਂ ਵੱਲੋਂ ਪੈਟਰੋਲ ਦੀ ਸਪਲਾਈ ਨਹੀਂ ਲਿਆਂਦੀ ਗਈ ਹੈ, ਉੱਥੇ ਹੀ ਕੱਲ ਬੰਦ ਦੇ ਸੱਦੇ ਨੂੰ ਵੀ ਕੁਝ ਪੈਟਰੋਲ ਪੰਪ ਮਾਲਕਾਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ 12 ਤੋਂ 4 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ। ਜਿਸ ਕਰਕੇ ਦੋ ਦਿਨ ਲਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਦੂਜੇ ਪਾਸੇ 22 ਫਰਵਰੀ ਨੂੰ ਪੈਟਰੋਲ ਪੰਪ ਮਾਲਕਾਂ ਦੀ ਪੂਰੇ ਦੇਸ਼ ਭਰ ਦੇ ਵਿੱਚ ਮੁਕੰਮਲ ਤੌਰ ਉੱਤੇ ਹੜਤਾਲ ਰਹੇਗੀ ਅਤੇ ਇਸ ਦਿਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੇਗੀ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਜਾ ਚੁੱਕਾ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣੇ ਪ੍ਰਬੰਧ ਕਰ ਲੈਣ।


ਉੱਧਰ ਲੁਧਿਆਣਾ ਦੇ ਫੁੱਲਾਂਵਾਲ ਪੈਟਰੋਲ ਪੰਪ ਉੱਤੇ ਜਦੋਂ ਸਾਡੀ ਟੀਮ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਮਹਿੰਗਾ ਪੈਟਰੋਲ ਹੀ ਪੈਟਰੋਲ ਪੰਪ ਉੱਤੇ ਬਚਿਆ ਸੀ। ਪੈਟਰੋਲ ਪਵਾਉਣ ਆ ਰਹੇ ਲੋਕਾਂ ਨੇ ਕਿਹਾ ਕਿ ਕੁਝ ਨੂੰ ਜਾਣਕਾਰੀ ਤਾਂ ਸੀ ਪਰ ਉਹ ਆਪਣੀ ਆਮਦਨ ਦੇ ਮੁਤਾਬਿਕ ਹੀ ਪੈਟਰੋਲ ਪਵਾਉਂਦੇ ਹਨ ਕਿਉਂਕਿ ਆਉਂਦੇ ਦਿਨਾਂ ਵਿੱਚ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੇ ਕਿਹਾ ਕਿ ਇਸ ਨਾਲ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਉਹਨਾਂ ਕਿਹਾ ਕਿ ਪੈਟਰੋਲ ਮਹਿੰਗਾ ਪਾਇਆ ਜਾ ਰਿਹਾ ਹੈ ਕਿਉਂਕਿ ਆਮ ਪੈਟਰੋਲ ਖਤਮ ਹੋ ਚੁੱਕਾ ਹੈ, ਮਜਬੂਰੀ ਵੱਸ ਉਹਨਾਂ ਨੂੰ 8 ਤੋਂ 10 ਰੁਪਏ ਪ੍ਰਤੀ ਲੀਟਰ ਪੈਟਰੋਲ ਦੇ ਜਿਆਦਾ ਦੇਣੇ ਪੈ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਸਿੱਧਾ ਨੁਕਸਾਨ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.