ETV Bharat / state

ਫਿਰੋਜ਼ਪੁਰ ਵਿੱਚ ਚਿੱਟੇ ਦਿਨ 1 ਲੱਖ 60 ਹਜਾਰ ਦੀ ਲੁੱਟ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - Ferozepur robbery

author img

By ETV Bharat Punjabi Team

Published : Apr 10, 2024, 7:40 PM IST

Ferozepur robbery of 1 lakh 60 thousand rupees during the day
ਫਿਰੋਜ਼ਪੁਰ ਵਿੱਚ ਚਿੱਟੇ ਦਿਨ 1 ਲੱਖ 60 ਹਜਾਰ ਦੀ ਲੁੱਟ

ਫਿਰੋਜ਼ਪੁਰ ਵਿੱਚ ਇੱਕ ਕੁੜੀ ਤੋਂ ਕੈਸ਼ ਬੈਗ ਖੋਹ ਲੁਟੇਰੇ ਦਿਨ-ਦਿਹਾੜੇ ਫਰਾਰ ਹੋ ਗਏ। ਪਰਿਵਾਰ ਵੱਲੋਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਪੀੜਤ ਪਰਿਵਾਰ

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਅੰਦਰ ਜਿੱਥੇ ਇੱਕ ਪਾਸੇ ਚੋਣਾਂ ਦੇ ਚਲਦਿਆਂ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ। ਉੱਥੇ ਹੀ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਵਧ ਚੜ ਕੇ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਮੁਲਤਾਨੀ ਗੇਟ ਤੋਂ ਸਾਹਮਣੇ ਆਇਆ ਹੈ। ਜਿੱਥੇ ਦਿਨ ਦਿਹਾੜੇ ਲੁਟੇਰੇ 1 ਲੱਖ 60 ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ।


ਕੁੜੀ ਤੋਂ ਲੁੱਟਿਆ ਕੈਸ਼ ਬੈਗ: ਦੱਸ ਦਈਏ ਫਿਰੋਜ਼ਪੁਰ ਦੇ ਮੁਲਤਾਨੀ ਗੇਟ ਵਿਖੇ ਦਿਨ ਦਿਹਾੜੇ ਵੱਡੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਵਾਸੀ ਪਿੰਡ ਝੁੱਗੇ ਹਜਾਰਾਂ ਸਿੰਘ ਵਾਲਾ ਨੇ ਦੱਸਿਆ ਕਿ ਉਹ ਬੈਂਕ ਵਿਚੋਂ 1 ਲੱਖ 60 ਹਜਾਰ ਰੁਪਏ ਕਢਾ ਕੇ ਲਿਆਏ ਸਨ। ਜੋ ਉਸਦੀ ਲੜਕੀ ਕੋਲ ਮੋਜੂਦ ਸਨ। ਜਿਵੇਂ ਹੀ ਉਹ ਕੱਪੜਿਆਂ ਵਾਲੀ ਦੁਕਾਨ ਉੱਤੇ ਆਪਣੇ ਪਰਿਵਾਰ ਨੂੰ ਖੜਾ ਕਰਕੇ ਨਜਦੀਕ ਦੇ ਮੈਡੀਕਲ ਉੱਤੇ ਗਏ ਤਾਂ ਦੋ ਮੋਟਰਸਾਈਕਲ ਸਵਾਰ ਆਏ ਅਤੇ ਲੜਕੀ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਿਸ ਕਰਾਏ ਜਾਣ।

ਮੋਟਰਸਾਈਕਲ ਉੱਤੇ ਫਰਾਰ: ਪੀੜਤ ਕੁੜੀ ਬਲਵਿੰਦਰ ਕੌਰ ਮੁਤਾਬਿਕ ਉਸ ਤੋਂ ਕੈਸ਼ ਬੈਗ ਖੋਹ ਕੇ ਭੱਜਣ ਵਾਲੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਸਨ। ਪੀੜਤਾ ਮੁਤਾਬਿਕ ਲੁਟੇਰਿਆਂ ਨੇ ਪਹਿਲਾਂ ਤੋਂ ਹੀ ਉਨ੍ਹਾਂ ਉੱਤੇ ਨਜ਼ਰ ਰੱਖੀ ਹੋਈ ਸੀ ਅਤੇ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਲੁਟੇਰੇ ਬੈਗ ਖੋਹ ਕੇ ਤੇਜ਼ੀ ਨਾਲ ਮੋਟਰਸਾਈਕਲ ਉੱਤੇ ਫਰਾਰ ਹੋ ਗਏ।

ਪੁਲਿਸ ਨੇ ਬੋਲਣ ਤੋਂ ਕੀਤਾ ਇਨਕਾਰ: ਦੂਸਰੇ ਪਾਸੇ ਜਦੋਂ ਇਸ ਸਬੰਧੀ ਥਾਣਾ ਮੁਖੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਜਾਂਚ ਦਾ ਹਵਾਲਾ ਦੇ ਪੱਲਾ ਝਾੜ ਲਿਆ ਪਰ ਲਗਾਤਾਰ ਫਿਰੋਜ਼ਪੁਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਨੂੰ ਲੈਕੇ ਲੋਕਾਂ ਵੱਲੋਂ ਪੁਲਿਸ ਸੁਰੱਖਿਆ ਉੱਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.