ETV Bharat / state

ਪਤੰਗ ਉਡਾਣ ਨੂੰ ਲੈਕੇ ਦੋ ਗਰੁੱਪਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ, ਇੱਕ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ - young man died in Amritsar

author img

By ETV Bharat Punjabi Team

Published : Apr 10, 2024, 3:59 PM IST

A young man died in Amritsar after a fight between two groups over kite flying
ਪਤੰਗ ਉਡਾਣ ਨੂੰ ਲੈਕੇ ਦੋ ਗਰੁੱਪਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ

ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਬੀਤੇ ਦਿਨੀਂ ਪਤੰਗਬਾਜ਼ੀ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਦੋ ਗਰੁੱਪਾਂ ਵਿਚਾਲੇ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਹੁਣ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਆਲਮ ਵਿਜੇ ਸਿੰਘ, ਡੀਸੀਪੀ

ਅੰਮ੍ਰਿਤਸਰ: ਕੁੱਝ ਦਿਨ ਪਹਿਲਾਂ ਇੱਕ ਹਮਲਾਵਰ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰਨਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਉਸ ਨੌਜਵਾਨ ਦੇ ਉੱਪਰ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਘਟਨਾ ਦੀ ਕਾਰਣ ਪਤੰਗ ਉਡਾਉਣ ਨੂੰ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਸ ਨੌਜਵਾਨ ਵੱਲੋਂ ਗੋਲੀ ਮਾਰੀ ਗਈ ਹੈ ਉਸ ਦੀ ਪਹਿਲਾਂ ਹੀ ਮ੍ਰਿਤਕ ਨਾਲ ਕੋਈ ਰੰਜਿਸ਼ ਚੱਲਦੀ ਨਹੀਂ ਸੀ ਅਤੇ ਇਹ ਸਿਰਫ ਪਤੰਗਬਾਜ਼ੀ ਨੂੰ ਲੈ ਕੇ ਤਕਰਾਰ ਤੋਂ ਬਾਅਦ ਕਾਂਡ ਹੋਇਆ ਹੈ। ।


ਹਥਿਆਰ ਬਰਾਮਦ: ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਸ ਨੌਜਵਾਨ ਵੱਲੋਂ ਗੋਲੀ ਚਲਾਈ ਗਈ ਹੈ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪਤੰਗ ਉਡਾਉਣ ਨੂੰ ਲੈ ਕੇ ਮੁਲਜ਼ਮਾਂ ਦੀ ਲੜਾਈ ਕੁਝ ਦਿਨ ਪਹਿਲਾਂ ਹੋਈ ਸੀ। ਜਿਸ ਤੋਂ ਬਾਅਦ ਕਾਬੂ ਕੀਤੇ ਗਏ ਮੁਲਜ਼ਮ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਹੋਰ ਵੀ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿ ਹੋਰ ਵੀ ਖੁਲਾਸੇ ਹੋ ਸਕਣ ਅਤੇ ਪੁਲਿਸ ਵੱਲੋਂ ਜਿਸ ਹਥਿਆਰ ਦੇ ਨਾਲ ਗੋਲੀ ਚਲਾਈ ਗਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।



ਤਿੰਨ ਅਪਰਾਧਿਕ ਮਾਮਲੇ ਦਰਜ: ਇੱਥੇ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਹੀ ਲਾਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਜਗ੍ਹਾ ਜਗ੍ਹਾ ਉੱਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਦੇ ਬੀ ਡਵਿਜ਼ਨ ਥਾਣੇ ਦੇ ਵਿੱਚ ਆਇਆ ਸੀ ਜਦੋਂ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਨੂੰ ਦਾ ਕਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ਪੁਲਿਸ ਵੱਲੋਂ ਕੁਝ ਹੀ ਸਮੇਂ ਦੇ ਵਿੱਚ ਇਸ ਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਵਰਤੀ ਗਈ। ਪਿਸਤੌਲ ਵੀ ਬਰਾਮਦ ਕਰ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕ੍ਰਿਮੀਨਲ ਮਾਇੰਡਿਡ ਹੈ ਅਤੇ ਅਸੀਂ ਪਹਿਲਾਂ ਵੀ ਇਸ ਖਿਲਾਫ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿ ਅਸੀਂ ਹੋਰ ਖੁਲਾਸੇ ਕਰ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.