ETV Bharat / state

ਪੁਲਿਸ ਮੁਲਾਜ਼ਮ ਰਾਜਵੀਰ ਸਿੰਘ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਕਿਉਂ ਕਿਹਾ- ਸ਼ਰਮ ਛੱਡੇ ਨੌਜਵਾਨ, ਤਾਂ ਰੁਜ਼ਗਾਰ ਹੀ ਰੁਜ਼ਗਾਰ - Goat Rearing Business

author img

By ETV Bharat Punjabi Team

Published : Apr 10, 2024, 11:30 AM IST

Goat Rearing Business
Goat Rearing Business

Goat Rearing Business By Punjab Police: ਪੁਲਿਸ ਵਿੱਚ ਕਾਂਸਟੇਬਲ ਰਾਜਵੀਰ ਸਿੰਘ ਨੇ ਡਿਊਟੀ ਦੇ ਨਾਲ ਸਹਾਇਕ ਧੰਦੇ ਵਜੋਂ ਬੱਕਰੀ ਪਾਲਣ ਦਾ ਧੰਦਾ ਅਪਣਾਇਆ ਹੈ। ਇੰਨਾ ਹੀ ਨਹੀਂ, ਜਿੱਥੇ ਹੋਰ ਨੌਜਵਾਨ ਨੂੰ ਪ੍ਰੇਰਿਤ ਕਰ ਰਿਹਾ ਹੈ, ਉੱਥੇ ਹੀ ਸਹਾਇਕ ਧੰਦੇ ਦੀ ਟ੍ਰੇਨਿੰਗ ਸਬੰਧੀ ਵੀ ਹਰ ਮਹੀਨੇ 30 ਨੌਜਵਾਨਾਂ ਨੂੰ ਪਿੰਡ ਵਿੱਚ ਹੀ ਦੇ ਰਿਹਾ ਹੈ। ਸੁਣੋ, ਵਿਦੇਸ਼ ਦਾ ਰੁੱਖ ਕਰ ਰਹੇ ਨੌਜਵਾਨਾਂ ਨੂੰ ਰਾਜਵੀਰ ਨੇ ਕੀ ਦਿੱਤੀ ਸਲਾਹ, ਵੇਖੋ ਵਿਸ਼ੇਸ਼ ਰਿਪੋਰਟ।

ਸ਼ਰਮ ਛੱਡੇ ਨੌਜਵਾਨ, ਤਾਂ ਰੁਜ਼ਗਾਰ ਹੀ ਰੁਜ਼ਗਾਰ

ਬਠਿੰਡਾ: ਪੰਜਾਬ ਦੀ ਨੌਜਵਾਨੀ ਜਿੱਥੇ ਰੁਜ਼ਗਾਰ ਦੀ ਤਲਾਸ਼ ਵਿੱਚ ਲਗਾਤਾਰ ਵਿਦੇਸ਼ ਦਾ ਰੁੱਖ ਕਰ ਰਹੀ ਹੈ, ਉੱਥੇ ਹੀ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਮੁਲਾਜ਼ਮ ਰਾਜਵੀਰ ਸਿੰਘ ਇੱਕ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ। ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਰਾਜਵੀਰ ਸਿੰਘ ਵੱਲੋਂ ਆਪਣੇ ਘਰ ਵਿੱਚ ਹੀ ਬੱਕਰੀ ਪਾਲਣ ਦਾ ਸਹਾਇਕ ਧੰਦਾ ਕੀਤਾ ਗਿਆ ਹੈ। ਲਗਾਤਾਰ 2015-16 ਤੋਂ ਇਸ ਧੰਦੇ ਨਾਲ ਜੁੜੇ ਹੋਏ ਰਾਜਵੀਰ ਸਿੰਘ ਜਦੋਂ ਪੁਲਿਸ ਵਿੱਚ ਭਰਤੀ ਹੋ ਗਿਆ ਤਾਂ ਉਸ ਵੱਲੋਂ ਇਹ ਸਹਾਇਕ ਧੰਦਾ ਇਸੇ ਤਰ੍ਹਾਂ ਜਾਰੀ ਰੱਖਿਆ ਗਿਆ।

ਬਕਰੀ ਪਾਲਣ ਦੀ ਟ੍ਰੇਨਿੰਗ ਵੀ ਦੇ ਰਿਹਾ ਮੁਲਾਜ਼ਮ: ਰਾਜਵੀਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਭਾਵੇਂ ਉਹ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਹੈ ਅਤੇ ਪੁਲਿਸ ਵਿਭਾਗ ਵਿੱਚ 24 ਘੰਟੇ ਦੀ ਨੌਕਰੀ ਹੁੰਦੀ ਹੈ, ਪਰ ਉਹ ਸ਼ੁਰੂ ਤੋਂ ਹੀ ਸਹਾਇਕ ਧੰਦੇ ਵਜੋਂ ਸ਼ੁਰੂ ਕੀਤੇ ਬੱਕਰੀ ਪਾਲਣ ਦੇ ਕਾਰੋਬਾਰ ਨੂੰ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਵਧੀਆ ਢੰਗ ਨਾਲ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਇਸ ਬੱਕਰੀ ਪਾਲਣ ਦੇ ਸਹਾਇਕ ਧੰਦੇ ਦੀ ਹਰ ਮਹੀਨੇ 30 ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਟ੍ਰੇਨਿੰਗ ਲੈਣ ਵਾਲੇ ਨੌਜਵਾਨਾਂ ਵਿੱਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਨੌਜਵਾਨ ਵੀ ਭਾਗ ਲੈਣ ਆਉਂਦੇ ਹਨ।

Goat Rearing Business
ਪੁਲਿਸ ਮੁਲਾਜ਼ਮ ਰਾਜਵੀਰ ਸਿੰਘ

ਬੱਕਰੀਆਂ ਵੇਚਣ-ਖਰੀਦਣ ਵਿੱਚ ਕੋਈ ਮੁਸ਼ਕਲ ਨਹੀ: ਰਾਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਹਾਇਕ ਧੰਦੇ ਅਪਣਾਉਣ, ਕਿਉਂਕਿ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ, ਬਸ ਸਾਡੇ ਲੋਕਾਂ ਨੂੰ ਸ਼ਰਮ ਮਾਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਹਾਇਕ ਧੰਦਿਆਂ ਨੂੰ ਲੈ ਕੇ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਹਨ, ਕਿਉਂਕਿ ਕੋਈ ਵੀ ਧੰਦਾ ਬਿਨਾਂ ਪੈਸੇ ਤੋਂ ਨਹੀਂ ਚੱਲ ਸਕਦਾ ਅਤੇ ਬੱਕਰੀ ਬਾਲਣ ਦੇ ਧੰਦੇ ਵਿੱਚ ਗਰੋਥ ਬਹੁਤ ਜ਼ਿਆਦਾ ਹੈ ਅਤੇ ਖ਼ਰਚਾ ਬਹੁਤ ਘੱਟ ਹੈ। ਪੰਜਾਬ ਵਿੱਚ ਬੱਕਰੀ ਨੂੰ ਸਹਾਇਕ ਧੰਦੇ ਵਿੱਚ ਅਪਣਾਉਣ ਵਾਲੇ ਜ਼ਿਆਦਾਤਰ ਕਾਰੋਬਾਰੀ ਅੱਜ ਕੱਲ ਸਫਲ ਹਨ ਕਿ ਪੰਜਾਬ ਵਿਚਲੀਆਂ ਬੱਕਰੀਆਂ ਤੇ ਬੱਕਰਿਆਂ ਦੀਆਂ ਦੂਜੇ ਸੂਬਿਆਂ ਵਿੱਚ ਬਹੁਤ ਜ਼ਿਆਦਾ ਮੰਗ ਹੈ। ਸੋਸ਼ਲ ਮੀਡੀਆ ਕਾਰਨ ਅੱਜ ਕੱਲ ਮਾਰਕੀਟਿੰਗ ਕਰਨੀ ਸੌਖੀ ਹੋ ਗਈ ਹੈ, ਵਪਾਰੀ ਘਰੋਂ ਆ ਕੇ ਹੀ ਮਾਲ ਖਰੀਦ ਕੇ ਲੈ ਜਾਂਦੇ ਹਨ।

ਸ਼ਰਮ ਛੱਡੇ ਨੌਜਵਾਨ, ਤਾਂ ਰੁਜ਼ਗਾਰ ਹੀ ਰੁਜ਼ਗਾਰ: ਰਾਜਵੀਰ ਨੇ ਦੱਸਿਆ ਕਿ ਡਿਊਟੀ ਦੇ ਨਾਲ ਨਾਲ ਉਹ ਬੱਕਰੀ ਪਾਲਣ ਦੇ ਸਹਾਇਕ ਧੰਦੇ ਨੂੰ ਵੀ ਸਮਾਂ ਦਿੰਦੇ ਹਨ, ਜਦੋਂ ਵੀ ਉਹ ਡਿਊਟੀ ਤੋਂ ਵਾਪਸ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਬਕਰੀਆਂ ਦੇ ਬਾੜੇ ਵਿੱਚ ਜਾ ਕੇ ਉਨ੍ਹਾਂ ਨਾਲ ਸਮਾਂ ਬਤੀਤ ਕਰਦੇ ਹਨ। ਇਸ ਨਾਲ ਜਿੱਥੇ ਉਨ੍ਹਾਂ ਨੂੰ ਸੁਕੂਨ ਮਿਲਦਾ ਹੈ, ਉੱਥੇ ਹੀ ਸਾਰੇ ਦਿਨ ਦੀ ਥਕਾਵਟ ਉਤਰ ਜਾਂਦੀ। ਵਿਦੇਸ਼ਾਂ ਦੀ ਰੁੱਖ ਕਰ ਰਹੀ ਪੰਜਾਬ ਦੀ ਜਵਾਨੀ ਨੂੰ ਅਪੀਲ ਕਰਦੇ ਹੋਏ ਪੁਲਿਸ ਮੁਲਾਜ਼ਮ ਰਾਜਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਸ਼ਰਮ ਛੱਡ ਕੇ ਕਾਰੋਬਾਰ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿੱਚ ਹਰ ਤਰ੍ਹਾਂ ਦੀ ਰੁੱਤ ਹੈ ਤੇ ਹਰ ਤਰ੍ਹਾਂ ਦਾ ਕਾਰੋਬਾਰ ਨੌਜਵਾਨੀ ਲਈ ਬਹੁਤ ਲਾਹੇਵੰਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.