ETV Bharat / state

'ਮੈਂ ਦੋਗਲਾ ਨਹੀਂ ਯਾਰ', ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਫ਼ੇਰ ਘੇਰ ਲਿਆ ਕਹਿੰਦੇ- ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'.... - candidate for bjp hans raj hans

author img

By ETV Bharat Punjabi Team

Published : Apr 29, 2024, 9:26 PM IST

candidate for bjp hans raj hans answer to farmers questions
'ਮੈਂ ਦੋਗਲਾ ਨਹੀਂ ਯਾਰ', 'ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'....

ਜਦੋਂ ਵੀ ਹੰਸ ਰਾਜ ਹੰਸ ਪ੍ਰਚਾਰ ਲਈ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਨੂੰ ਘੇਰਿਆ ਜਾਂਦਾ ਹੈ। ਆਖਰਿਕਾਰ ਅੱਜ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਆਖਿਆ ਕਿ ਉਹ ਸਿੱਧੀ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਗੱਲ ਕਰਵਾ ਦੇਣਗੇ ਪਰ ਆਪ ਕਿਸੇ ਵੀ ਕਾਨੂੰਨ ਨੂੰ ਬਣਾ ਜਾ ਰੱਦ ਨਹੀਂ ਕਰ ਸਕਦੇ। ਪੜ੍ਹੋ ਪੂਰੀ ਖ਼ਬਰ...

'ਮੈਂ ਦੋਗਲਾ ਨਹੀਂ ਯਾਰ', 'ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'....

ਮੋਗਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ। ਜਦੋਂ ਵੀ ਹੰਸ ਰਾਜ ਹੰਸ ਪ੍ਰਚਾਰ ਲਈ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਨੂੰ ਘੇਰਿਆ ਜਾਂਦਾ ਹੈ। ਅੱਜ ਵੀ ਜਦੋਂ ਮੋਗਾ 'ਚ ਪ੍ਰਚਾਰ ਲਈ ਗਏ ਤਾਂ ਕਿਸਾਨਾਂ ਨੇ ਘੇਰ ਕੇ ਸਵਾਲਾਂ ਦੇ ਜਵਾਬ ਮੰਗੇ।

candidate for bjp hans raj hans answer to farmers questions
'ਮੈਂ ਦੋਗਲਾ ਨਹੀਂ ਯਾਰ', 'ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'....

ਸਵਾਲਾਂ ਦਾ ਜਵਾਬ: ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹੰਸ ਰਾਜ ਹੰਸ ਨੇ ਆਖਿਆ ਕਿ 'ਮੈਂ ਦੋਗਲਾ ਨਹੀਂ ਯਾਰ', ਆਉ ਅੱਜ ਮਸਲਾ ਨਿਬੇੜ ਕੇ ਹੀ ਜਾਊਗਾ। ਉਨ੍ਹਾਂ ਆਖਿਆ ਕਿ ਮੈਂ ਕਦੇ ਵੀ ਕਿਸਾਨਾਂ ਦੇ ਖਿਲਾਫ਼ ਨਹੀਂ ਬੋਲਿਆ, ਚਾਹੇ ਮੇਰੀ ਟਿਕਟ ਕੱਟੀ ਜਾਵੇ ਜਾਂ ਨਾ । ਉਨ੍ਹਾਂ ਆਖਿਆ ਕਿ 'ਮੈਂ ਇੱਕ ਵਾਰੀ ਨਹੀਂ, ਬਹੁਤ ਵਾਰ ਕਿਸਾਨਾਂ ਦੇ ਪੱਖ ਵਿੱਚ ਗੱਲ ਕੀਤੀ ਹੈ । ਮੈਂ ਪਹਿਲੇ ਅੰਦੋਲਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਖੜਾ ਹਾਂ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਅਤੇ ਸੈਂਟਰ ਸਰਕਾਰ ਦੇ ਵਿੱਚ ਬੈਠ ਕੇ ਉਹਨਾਂ ਦੇ ਮਸਲਿਆਂ ਨੂੰ ਸੁਲਝਾਇਆ ਜਾਵੇ । ਮੈਂ ਤਾਂ ਸਿਰਫ ਪ੍ਰਧਾਨ ਮੰਤਰੀ ਜੀ ਨਾਲ ਤੁਹਾਨੂੰ ਬਿਠਾ ਕੇ ਗੱਲ ਕਰਵਾ ਸਕਦਾ ਹਾਂ । ਮੈਂ ਨਾ ਤਾਂ ਮਸਲੇ ਹੱਲ ਕਰ ਸਕਦਾ, ਨਾ ਹੀ ਮੈਂ ਇਹ ਕਾਨੂੰਨ ਬਣਾਏ ਹਨ ।'

candidate for bjp hans raj hans answer to farmers questions
'ਮੈਂ ਦੋਗਲਾ ਨਹੀਂ ਯਾਰ', 'ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'....

ਟੈਨੀ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦੇ ਆਖਿਆ ਕਿ 'ਇਹ ਬਹੁਤ ਹੀ ਗੈਰ-ਇਨਸਾਨੀ ਵਤੀਰਾ ਹੈ ਜੇ ਕੋਈ ਪ੍ਰੋਟੈਸਟ ਕਰ ਰਿਹਾ ਹੈ ਜਾਂ ਕੋਈ ਧਰਨਾ ਪ੍ਰਦਰਸ਼ਨ ਕਰ ਰਿਹਾ, ਉਸ 'ਤੇ ਕਾਰ ਚੜਾ ਦੇਣੀ , ਪੁੱਤਾਂ ਦੇ ਮਰਨ ਦਾ ਦੁੱਖ ਉਹਨਾਂ ਨੂੰ ਪਤਾ , ਜਿਨਾਂ ਨਾਲ ਬੀਤਦੀ ਹੈ । ਜਿਹੜੀ ਗਲਤ ਗੱਲ ਹੋਈ ਹੈ, ਉਹ ਗਲਤ ਹੀ ਹੈ। ਉਸ ਗੱਲਾਂ 'ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਤੇ ਮੈਂ ਖੁਦ ਵੀ ਚਾਹੁੰਦਾ ਹਾਂ ਕਿ ਅਜੇ ਮਿਸ਼ਰਾ ਟੈਨੀ ਜਿਨਾਂ ਨੇ ਹਾਦਸੇ ਨੂੰ ਅੰਜਾਮ ਦਿੱਤਾ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.