ETV Bharat / state

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹੋਈ ਅਲੌਕਿਕ ਆਤਿਸ਼ਬਾਜੀ - Gurpurab of Sri Guru Angad Dev ji

author img

By ETV Bharat Punjabi Team

Published : May 10, 2024, 12:33 PM IST

ਸਿੱਖ ਗੁਰੂ ਸਹਿਬਾਨ ਦੀ ਪਰੰਪਰਾ 'ਚ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਹਨ। ਇਨ੍ਹਾਂ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) 'ਚ ਸ੍ਰੀ ਫੇਰੂਮੱਲ ਅਤੇ ਮਾਤਾ ਸਭਰਾਈ (ਦਇਆ ਕੌਰ) ਦੇ ਘਰ ਹੋਇਆ। ਇਸ ਤਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਦੀਪ ਮਾਲਾ ਕੀਤੀ ਗਈ।

A supernatural fireworks display took place in Sachkhand Sri Darbar Sahib On the occasion of Gurpurab of Sri Guru Angad Dev ji
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹੋਈ ਅਲੌਕਿਕ ਆਤਿਸ਼ਬਾਜੀ (ETV AMRITSAR)

ਅਲੌਕਿਕ ਆਤਿਸ਼ਬਾਜੀ (ETV AMRITSAR)

ਅੰਮ੍ਰਿਤਸਰ: ਸਿੱਖਾਂ ਦੇ ਦੂਸਰੇ ਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਮੌਕੇ ਸਵੇਰ ਤੋਂ ਹੀ ਸੰਗਤਾਂ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਸਨ ਅਤੇ ਸੰਗਤਾਂ ਵੱਲੋਂ ਸ਼ਾਮ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਦੀਪ ਮਾਲਾ ਕੀਤੀ ਗਈ ਅਤੇ ਰਹਿਰਾਸ ਦੇ ਪਾਠ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਐਸਜੀਪੀਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ। ਇਹ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਸੰਗਤਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚੀਆਂ। ਸੰਗਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਦਾ ਨਜ਼ਾਰਾ ਇੱਕ ਮਨਮੋਹਕ ਨਜ਼ਾਰਾ ਹੁੰਦਾ ਹੈ। ਅਜਿਹਾ ਨਜ਼ਾਰਾ ਉਹਨਾਂ ਨੇ ਕਦੀ ਵੀ ਹੋਰ ਕਿਤੇ ਨਹੀਂ ਦੇਖਿਆ। ਉਹਨਾਂ ਕਿਹਾ ਕਿ ਅੱਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਰਨ ਅੱਜ ਦੇ ਦਿਨ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ। ਉਹ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਸਮਝਦੇ ਹਨ।


ਦੀਪ ਮਾਲਾ ਨਾਲ ਮਣਾਇਆ ਗੁਰਪੁਰਬ : ਇੱਥੇ ਦੱਸਣਯੋਗ ਹੈ ਕਿ ਇਸ ਮਨਮੋਹਕ ਨਜ਼ਾਰੇ ਨੂੰ ਵੇਖਣ ਵਾਸਤੇ ਦੂਰ ਦਰਾੜਿਆਂ ਤੋਂ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਸੁੰਦਰ ਆਤਿਸ਼ਬਾਜੀ ਦਾ ਇੰਤਜ਼ਾਰ ਵੀ ਕਰਦੇ ਹਨ ਅਤੇ ਆਪਣੇ ਮੋਬਾਈਲਾਂ ਦੇ ਵਿੱਚ ਇਸ ਪਲ ਨੂੰ ਕੈਦ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਸੁੰਦਰਦੀਪ ਮਾਲਾ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਜਾਂਦੀ ਹੈ। ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਸੁੰਦਰ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ ਉੱਥੇ ਹੀ ਸਵੇਰ ਤੋਂ ਹੀ ਜਿੱਥੇ ਸ਼ਰਧਾਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਉਥੇ ਹੀ ਇਸ ਆਤਿਸ਼ਬਾਜੀ ਦਾ ਮਨਮੋਹਕ ਨਜ਼ਾਰਾ ਦੇਖ ਮੰਤਰ ਮੁਕਤ ਹੋ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.