ETV Bharat / state

ਸੁਖਬੀਰ ਬਾਦਲ ਪੰਜਾਬ ਤੇ ਸਾਢੇ ਤਿੰਨ ਲੱਖ ਕਰੋੜ ਦਾ ਛੱਡ ਗਿਆ ਸੀ ਕਰਜ਼ਾ ਪੰਜਾਬ ਸਰਕਾਰ ਭਰ ਰਹੀ ਹੈ ਵਿਆਜ: ਗੁਰਮੀਤ ਖੁੱਡੀਆਂ - AAP candidate Gurmeet Singh Khudian

author img

By ETV Bharat Punjabi Team

Published : May 9, 2024, 4:42 PM IST

Updated : May 9, 2024, 8:05 PM IST

A debt of three and a half lakh crores: ਸੁਖਬੀਰ ਬਾਦਲ ਪੰਜਾਬ ਤੇ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਿਆ ਸੀ ਜਿਸ ਦਾ ਪੰਜਾਬ ਸਰਕਾਰ ਬਿਆਜ ਭਰ ਰਹੀ ਹੈ ਜੋ ਪੰਜਾਬ ਸਰਕਾਰ ਤੇ ਕਰਜ਼ਾ ਲੈਣ ਦੇ ਇਲਜ਼ਾਮ ਲਾ ਰਿਹਾ ਹੈ। ਪੜ੍ਹੋ ਪੂਰੀ ਖਬਰ...

A debt of three and a half lakh crores
ਸੁਖਬੀਰ ਬਾਦਲ ਤੇ ਲਾਇਆ ਵੱਡਾ ਇਲਜ਼ਾਮ (Etv Bharat Mansa)

ਸੁਖਬੀਰ ਬਾਦਲ ਤੇ ਲਾਇਆ ਵੱਡਾ ਇਲਜ਼ਾਮ (Etv Bharat Mansa)

ਮਾਨਸਾ: ਸੁਖਬੀਰ ਬਾਦਲ ਪੰਜਾਬ ਤੇ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਿਆ ਸੀ ਜਿਸ ਦਾ ਪੰਜਾਬ ਸਰਕਾਰ ਬਿਆਜ ਭਰ ਰਹੀ ਹੈ ਜੋ ਪੰਜਾਬ ਸਰਕਾਰ ਤੇ ਕਰਜ਼ਾ ਲੈਣ ਦੇ ਇਲਜ਼ਾਮ ਲਾ ਰਿਹਾ ਹੈ। ਪੰਜਾਬ ਸਰਕਾਰ ਨੇ ਕੋਈ ਕਰਜ਼ਾ ਨਹੀਂ ਲਿਆ ਅਤੇ ਪੰਜਾਬ ਦਾ ਸਗੋਂ ਵਿਕਾਸ ਕੀਤਾ ਜਾ ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਵਿਖੇ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ।

ਰੰਗਲਾ ਪੰਜਾਬ ਬਣਾਉਣ ਦਾ ਸੁਪਨਾ: ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਮਾਨਸਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਆਪਣੀ ਚੋਣ ਰੈਲੀ ਨੂੰ ਹੁੰਗਾਰਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ। ਉੱਥੇ ਹੀ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਐਮਪੀ ਹੋਣੇ ਵੀ ਜਰੂਰੀ ਹਨ ਤਾਂ ਕਿ ਪੰਜਾਬ ਦਾ ਹੋਰ ਵਿਕਾਸ ਕੀਤਾ ਜਾਵੇ ਤੇ ਮੁੱਖ ਮੰਤਰੀ ਵੱਲੋਂ ਜੋ ਸੁਪਨਾ ਲਿਆ ਗਿਆ ਸੀ ਰੰਗਲਾ ਪੰਜਾਬ ਬਣਾਉਣ ਦਾ ਉਸ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ।

'ਸੁਖਬੀਰ ਬਾਦਲ ਦਾ ਸਾਡੇ ਤਿੰਨ ਲੱਖ ਕਰੋੜ ਰੁਪਏ ਪੰਜਾਬ 'ਤੇ ਕਰਜ਼ਾ': ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਿੱਚ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਉਤਾਵਲੇ ਹਨ ਕਿ ਇੱਕ ਜੂਨ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਤਇਆ ਜਾਵੇ। ਖੁੱਡੀਆਂ ਵੱਲੋਂ ਭਾਜਪਾ ਉਮੀਦਵਾਰ ਪਰਮਪਾਲ ਵੱਲੋਂ ਦਿੱਤੇ ਗਏ ਬਿਆਨ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਉਹ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਪਿੰਡਾਂ ਵਿੱਚ ਆਪਣਾ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਸਵਾਲ ਦੇ ਜਵਾਬ ਤੇ ਖੁੱਡੀਆਂ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਸਾਡੇ ਤਿੰਨ ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਛੱਡ ਕੇ ਗਏ ਸਨ। ਜਿਸ ਦਾ ਪੰਜਾਬ ਸਰਕਾਰ ਵਿਆਜ ਵੀ ਭਰ ਰਹੀ ਹੈ ਤੇ ਪੰਜਾਬ ਦਾ ਵਿਕਾਸ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਕਰਜ਼ਾ ਨਹੀਂ ਲਿਆ ਗਿਆ ਇਨ੍ਹਾਂ ਵੱਲੋਂ ਸਿਰਫ ਇਲਜ਼ਾਮ ਲਗਾਏ ਜਾ ਰਹੇ ਹਨ।

Last Updated : May 9, 2024, 8:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.