ETV Bharat / health

ਨਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ 7 ਕੰਮ, ਜਾਣੋ ਕਿਓ - Chaitra Navratri 2024

author img

By ETV Bharat Health Team

Published : Apr 11, 2024, 4:46 PM IST

Chaitra Navratri 2024
Chaitra Navratri 2024

Chaitra Navratri 2024: ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਹ ਤਿਉਹਾਰ 8 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਚਲੇਗਾ। ਇਨ੍ਹਾਂ ਦਿਨਾਂ 'ਚ ਲੋਕਾਂ ਨੂੰ ਕੁਝ ਗੱਲਾਂ ਦਾ ਕਾਫ਼ੀ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਇਨ੍ਹਾਂ ਦਿਨਾਂ 'ਚ ਕਿਹੜੇ ਕੰਮ ਕਰਨਾ ਸਹੀ ਨਹੀਂ ਹੁੰਦਾ।

ਹੈਦਰਾਬਾਦ: ਨਵਰਾਤਰੀ ਨੂੰ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਸ ਮੌਕੇ 9 ਦਿਨਾਂ ਦਾ ਵਰਤ ਰੱਖਿਆ ਜਾਂਦਾ ਹੈ, ਕਿਉਕਿ ਨਵਰਾਤਰੀ ਦਾ ਤਿਉਹਾਰ 9 ਦਿਨਾਂ ਤੱਕ ਚਲਦਾ ਹੈ। ਇਸ ਵਾਰ ਇਹ ਤਿਉਹਾਰ 8 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਚਲੇਗਾ। ਇਸ ਦਿਨ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਕੰਮ ਕਰਨ 'ਤੇ ਮਨਾਹੀ ਵੀ ਹੁੰਦੀ ਹੈ। ਇਸ ਲਈ ਤੁਹਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਨਵਰਾਤਰੀ ਮੌਕੇ ਇਹ ਕੰਮ ਕਰਨ ਦੀ ਮਨਾਹੀ:

  1. ਨਵਰਾਤਰੀ ਦੌਰਾਨ ਵਾਲ ਨਹੀਂ ਕਟਵਾਉਣੇ ਚਾਹੀਦੇ।
  2. ਇਨ੍ਹਾਂ ਨੌ ਦਿਨਾਂ 'ਚ ਨੂੰਹ ਵੀ ਨਹੀ ਕੱਟਣੇ ਚਾਹੀਦੇ।
  3. ਨਵਰਾਤਰੀ 'ਚ ਦਾੜ੍ਹੀ ਬਣਾਉਣ 'ਤੇ ਵੀ ਮਨਾਹੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਦੇਵੀ ਮਾਂ ਤੁਹਾਡੇ ਤੋਂ ਗੁੱਸਾ ਹੋ ਜਾਵੇਗੀ।
  4. ਨਵਰਾਤਰੀ ਦੇ ਦੌਰਾਨ ਸਾਤਵਿਕ ਭੋਜਨ ਖਾਓ। ਇਸ ਦੌਰਾਨ ਪਿਆਜ਼ ਅਤੇ ਲਸਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਮਾਸ ਅਤੇ ਸ਼ਰਾਬ ਤੋਂ ਦੂਰੀ ਬਣਾਓ।
  5. ਨਵਰਾਤਰੀ ਦੇ ਦਿਨਾਂ 'ਚ ਘਰ ਅਤੇ ਪੂਜਾ ਵਾਲੀ ਜਗ੍ਹਾਂ ਦੇ ਕੋਲ੍ਹ ਗੰਦ ਨਹੀਂ ਪਾਉਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੇ ਦੌਰਾਨ ਮਾਂ ਦੁਰਗਾ ਘਰ ਆਉਦੀ ਹੈ। ਇਸ ਲਈ ਇਨ੍ਹਾਂ 9 ਦਿਨਾਂ 'ਚ ਆਪਣੇ ਘਰ ਦੀ ਸਫ਼ਾਈ ਰੱਖੋ।
  6. ਘਰ 'ਚ ਪਈਆਂ ਟੁੱਟੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਰੱਖ ਦਿਓ, ਨਹੀਂ ਤਾਂ ਤੁਹਾਨੂੰ ਸ਼ੁੱਭ ਲਾਭ ਨਹੀਂ ਮਿਲੇਗਾ। ਭਗਵਾਨ ਦੇ ਮੰਦਿਰ ਨੂੰ ਸਾਫ਼ ਰੱਖੋ।
  7. ਇਸ ਦੌਰਾਨ ਚਮੜੇ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.