ਪੰਜਾਬ

punjab

Seeds Side Effects: ਸਾਵਧਾਨ! ਭੁੱਲ ਕੇ ਵੀ ਨਾ ਖਾਓ ਇਨ੍ਹਾਂ ਫਲਾਂ ਦੇ ਬੀਜ, ਸਿਹਤ 'ਤੇ ਪੈ ਸਕਦੈ ਭਾਰੀ

By

Published : Aug 21, 2023, 7:27 PM IST

ਬਦਲਦੀ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਦੀ ਆਦਤ ਕਾਰਨ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਆਪਣੀ ਖੁਰਾਕ 'ਚ ਬਦਲਾਅ ਕਰਕੇ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਆਪਣੀ ਖੁਰਾਕ 'ਚ ਸਿਹਤਮੰਦ ਫਲ ਸ਼ਾਮਲ ਕਰੋ, ਪਰ ਕਈ ਲੋਕ ਫਲਾਂ ਦੇ ਨਾਲ-ਨਾਲ ਉਸਦੇ ਬੀਜ ਵੀ ਖਾ ਲੈਂਦੇ ਹਨ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

Seeds Side Effects
Seeds Side Effects

ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਖੁਰਾਕ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡਰਾਈ ਫਰੂਟਸ ਅਤੇ ਬੀਜ ਖਾਣਾ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਬੀਜਾਂ 'ਚ ਕੱਦੂ, ਸਨਫਲਾਵਰ, ਚਿਆ ਬੀਜ ਆਦਿ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਵੀ ਫਲ ਹਨ, ਜਿਨ੍ਹਾਂ ਦੇ ਬੀਜਾਂ ਨੂੰ ਖਾਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਇਨ੍ਹਾਂ ਫਲਾਂ ਦੇ ਬੀਜਾਂ ਨੂੰ ਖਾਣਾ ਨੁਕਸਾਨਦੇਹ:

ਨਾਸ਼ਪਤੀ ਦੇ ਬੀਜ: ਨਾਸ਼ਪਤੀ ਦੇ ਬੀਜ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸਦੇ ਬੀਜਾਂ 'ਚ ਸਾਈਨਾਈਡ ਪਾਇਆ ਜਾਂਦਾ ਹੈ, ਜੋ ਜਹਿਰ ਦੇ ਸਮਾਨ ਹੁੰਦਾ ਹੈ। ਇਸਦੇ ਸੇਵਨ ਨਾਲ ਪੇਟ 'ਚ ਦਰਦ, ਉਲਟੀ ਅਤੇ ਦਸਤ ਦੀ ਸਮੱਸਿਆਂ ਹੋਣ ਲੱਗਦੀ ਹੈ। ਜੇਕਰ ਜ਼ਿਆਦਾ ਮਾਤਰਾ 'ਚ ਇਸਦੇ ਬੀਜਾਂ ਨੂੰ ਖਾ ਲਿਆ ਜਾਵੇ, ਤਾਂ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।

ਸੇਬ ਦੇ ਬੀਜ:ਸੇਬ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਇਨ੍ਹਾਂ ਬੀਜਾਂ ਦਾ ਇਸਤੇਮਾਲ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਸੇਬ ਦੇ ਬੀਜ ਖਾਂਦੇ ਹੋ, ਤਾਂ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਟਮਾਟਰ ਦੇ ਬੀਜ: ਟਮਾਟਰ 'ਚ ਕਈ ਛੋਟੇ-ਛੋਟੇ ਬੀਜ ਹੁੰਦੇ ਹਨ। ਪਰ ਜੇਕਰ ਤੁਸੀਂ ਕਿਡਨੀ ਸਟੋਨ ਦੀ ਸਮੱਸਿਆਂ ਤੋਂ ਪੀੜਿਤ ਹੋ, ਤਾਂ ਟਮਾਟਰ ਦੇ ਬੀਜ ਖਾਣ ਤੋਂ ਪਰਹੇਜ਼ ਕਰੋ। ਇਹ ਬੀਜ ਕਿਡਨੀ ਲਈ ਹਾਨੀਕਾਰਕ ਹੋ ਸਕਦੇ ਹਨ।

ਚੈਰੀ ਦੇ ਬੀਜ: ਚੈਰੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਪਰ ਚੈਰੀ ਦੇ ਬੀਜ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ। ਇਨ੍ਹਾਂ ਬੀਜਾਂ ਦੇ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ABOUT THE AUTHOR

...view details