ETV Bharat / sukhibhava

Health Benefits Of Early Dinner: ਬਿਹਤਰ ਨੀਂਦ ਲੈਣ ਲਈ ਫਾਇਦੇਮੰਦ ਹੋ ਸਕਦੀ ਹੈ ਰਾਤ ਦੇ ਸਮੇਂ ਦੀ ਇਹ ਆਦਤ, ਹੋਰ ਵੀ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

author img

By

Published : Aug 20, 2023, 4:59 PM IST

ਕਈ ਲੋਕ ਰਾਤ ਨੂੰ ਲੇਟ ਭੋਜਨ ਖਾਂਦੇ ਹਨ, ਜਿਸ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਰਾਤ ਨੂੰ ਜਲਦੀ ਅਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਕਿ ਜਲਦੀ ਭੋਜਨ ਖਾਣ ਨਾਲ ਕਈ ਫਾਇਦੇ ਮਿਲ ਸਕਦੇ ਹਨ।

Health Benefits Of Early Dinner
Health Benefits Of Early Dinner

ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਸਮੇਂ 'ਤੇ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਪਰ ਗਲਤ ਜੀਵਨਸ਼ੈਲੀ ਕਾਰਨ ਲੋਕ ਸਮੇਂ 'ਤੇ ਭੋਜਨ ਨਹੀਂ ਖਾ ਪਾਉਦੇ। ਅਜਿਹੇ ਵਿੱਚ ਕਈ ਸਿਹਤ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਵੇਰ ਦਾ ਭੋਜਨ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਭੋਜਨ ਸਮੇਂ 'ਤੇ ਖਾਣਾ ਚਾਹੀਦਾ ਹੈ।

ਰਾਤ ਨੂੰ ਜਲਦੀ ਭੋਜਨ ਖਾਣ ਨਾਲ ਮਿਲਦੇ ਇਹ ਫਾਇਦੇ:

ਰਾਤ ਨੂੰ ਜਲਦੀ ਭੋਜਨ ਖਾਣ ਨਾਲ ਬਿਹਤਰ ਨੀਂਦ ਆਉਦੀ: ਜੇਕਰ ਤੁਸੀਂ ਰਾਤ ਨੂੰ ਜਲਦੀ ਭੋਜਨ ਖਾਂਦੇ ਹੋ, ਤਾਂ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਵਧੇਰੇ ਸਮਾਂ ਮਿਲਦਾ ਹੈ। ਇਸ ਨਾਲ ਬਿਹਤਰ ਨੀਂਦ ਆਉਦੀ ਹੈ। ਹੈਲਥ ਐਕਸਪਰਟ ਅਨੁਸਾਰ, ਰਾਤ ਨੂੰ ਸੌਣ ਤੋਂ ਦੋ-ਤਿੰਨ ਘੰਟੇ ਪਹਿਲਾ ਭੋਜਨ ਖਾਣਾ ਚਾਹੀਦਾ ਹੈ। ਇਸ ਨਾਲ ਪਾਚਨ ਵੀ ਸਿਹਤਮੰਦ ਰਹਿੰਦਾ ਹੈ ਅਤੇ ਜਿਗਰ ਨੂੰ ਵੀ ਆਰਾਮ ਮਿਲਦਾ ਹੈ।

ਰਾਤ ਨੂੰ ਜਲਦੀ ਭੋਜਨ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ: ਰਾਤ ਨੂੰ ਜਲਦੀ ਭੋਜਨ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਲਈ ਰਾਤ ਨੂੰ ਹਲਕਾ ਭੋਜਨ ਖਾਓ। ਜਦੋ ਤੁਸੀਂ ਰਾਤ ਦਾ ਭੋਜਨ ਜਲਦੀ ਖਾਂਦੇ ਹੋ, ਤਾਂ ਇਸ ਨਾਲ ਪਾਚਕ ਤੇਜ਼ ਹੁੰਦਾ ਹੈ ਅਤੇ ਭੁੱਖ ਵੀ ਕੰਟਰੋਲ ਹੁੰਦੀ ਹੈ। ਇਸ ਨਾਲ ਭਾਰ ਵੀ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।

ਰਾਤ ਨੂੰ ਜਲਦੀ ਭੋਜਨ ਖਾਣ ਨਾਲ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ: ਅੱਜ ਕੱਲ੍ਹ ਬਦਲਦੀ ਜੀਵਨਸ਼ੈਲੀ ਕਾਰਨ ਕਬਜ਼ ਦੀ ਸਮੱਸਿਆਂ ਆਮ ਹੋ ਗਈ ਹੈ। ਰਾਤ ਦਾ ਭੋਜਨ ਜਲਦੀ ਖਾਣ ਨਾਲ ਸਰੀਰ ਨੂੰ ਭੋਜਨ ਪਚਾਉਣ ਲਈ ਸਮਾਂ ਮਿਲਦਾ ਹੈ। ਇਸ ਨਾਲ ਤੁਸੀਂ ਕਬਜ਼, ਸੋਜ ਦੀ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।

ਰਾਤ ਨੂੰ ਜਲਦੀ ਭੋਜਨ ਖਾਣਾ ਦਿਲ ਦੀ ਸਿਹਤ ਲਈ ਫਾਇਦੇਮੰਦ: ਜੋ ਲੋਕ ਲੇਟ ਖਾਂਦੇ ਹਨ, ਉਨ੍ਹਾਂ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਰਹਿੰਦਾ ਹੈ। ਜੇਕਰ ਤੁਸੀਂ ਰਾਤ ਨੂੰ ਭੋਜਨ ਜਲਦੀ ਖਾਂਦੇ ਹੋ, ਤਾਂ ਸਮੇਂ 'ਤੇ ਸੌ ਪਾਉਦੇ ਹੋ। ਇਸ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ। ਇਸਦੇ ਨਾਲ ਹੀ ਤੇਲ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।

ਰਾਤ ਨੂੰ ਜਲਦੀ ਭੋਜਨ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ: ਰਾਤ ਨੂੰ ਜਲਦੀ ਭੋਜਨ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.