ETV Bharat / sukhibhava

Coriander Leaves Benefits: ਜੋੜਾ ਦੇ ਦਰਦ ਤੋਂ ਲੈ ਕੇ ਭਾਰ ਘਟਾਉਣ ਤੱਕ, ਇੱਥੇ ਜਾਣੋ ਧਨੀਏ ਦੇ ਪੱਤੇ ਖਾਣ ਦੇ ਫਾਇਦੇ

author img

By

Published : Aug 21, 2023, 11:15 AM IST

ਧਨੀਆ ਇੱਕ ਇੱਕ ਅਜਿਹੀ ਜੜੀ ਬੂਟੀ ਹੈ, ਜਿਸਦਾ ਇਸਤੇਮਾਲ ਹਜ਼ਾਰਾ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਸਵੇਰੇ-ਸਵੇਰੇ ਖਾਲੀ ਪੇਟ ਧਨੀਏ ਦੀਆਂ ਪੱਤੀਆਂ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ।

Coriander Leaves Benefits
Coriander Leaves Benefits

ਹੈਦਰਾਬਾਦ: ਧਨੀਏ ਦੇ ਪੱਤਿਆ ਦਾ ਲਗਭਗ ਹਰ ਘਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਭੋਜਨ ਨੂੰ ਸਵਾਦ ਬਣਾਉਦਾ ਹੈ, ਸਗੋਂ ਇਸਨੂੰ ਖਾਣ ਨਾਲ ਕਈ ਸਿਹਤ ਲਾਭ ਵੀ ਮਿਲਦੇ ਹਨ। ਜਦੋ ਤੁਸੀਂ ਸਵੇਰੇ-ਸਵੇਰੇ ਖਾਲੀ ਪੇਟ ਧਨੀਏ ਦੇ ਪੱਤੇ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਮਿਲਦੇ ਹਨ। ਧਨੀਏ ਦੇ ਪੱਤਿਆਂ ਰਾਹੀ ਪੌਸ਼ਟਿਕ ਤੱਤ, ਵਿਟਾਮਿਨ ਅਤੇ ਮਿਨਰਲ ਸਰੀਰ ਦੇ ਅੰਦਰ ਪਹੁੰਚਦੇ ਹਨ, ਜੋ ਸਰੀਰ ਦੀਆਂ ਪ੍ਰਕਿਰੀਆਵਾਂ 'ਚ ਸਹਾਇਕ ਹੁੰਦੇ ਹਨ।

ਧਨੀਏ ਦੇ ਪੱਤੇ ਖਾਣ ਦੇ ਫਾਇਦੇ:

ਧਨੀਏ ਦੇ ਪੱਤੇ ਖਾਣ ਨਾਲ ਪਾਚਨ 'ਚ ਸੁਧਾਰ ਹੁੰਦਾ: ਧਨੀਏ ਦੇ ਪੱਤੇ ਖਾਣ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ। ਖਾਲੀ ਪੇਟ ਧਨੀਏ ਦੇ ਪੱਤੇ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਗੈਸ ਦੀ ਸਮੱਸਿਆਂ ਵੀ ਘਟ ਰਹਿੰਦੀ ਹੈ।

ਧਨੀਏ ਦੇ ਪੱਤੇ ਖਾਣ ਨਾਲ ਸਰੀਰ ਦੇ ਅੰਦਰ ਸਫ਼ਾਈ ਹੁੰਦੀ: ਧਨੀਏ ਦੇ ਪੱਤਿਆ 'ਚ Antioxidants ਹੁੰਦੇ ਹਨ, ਜੋ ਸਰੀਰ ਤੋਂ ਜਹਿਰੀਲੇ ਪਦਾਰਥਾ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ ਅਤੇ ਇਸਨੂੰ ਖਾਣ ਨਾਲ ਸਰੀਰ ਦੇ ਅੰਦਰ ਦੀ ਸਫ਼ਾਈ ਹੁੰਦੀ ਹੈ।

ਧਨੀਏ ਦੇ ਪੱਤੇ ਖਾਣ ਨਾਲ ਪ੍ਰਤੀਰੋਧ ਸਿਸਟਮ ਮਜ਼ਬੂਤ ਹੁੰਦਾ: ਧਨੀਏ ਦੇ ਪੱਤਿਆ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦਾ ਪ੍ਰਤੀਰੋਧ ਸਿਸਟਮ ਮਜ਼ਬੂਤ ਹੁੰਦਾ ਹੈ।

ਧਨੀਏ ਦੇ ਪੱਤੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ: ਖਾਲੀ ਪੇਟ ਧਨੀਏ ਦੇ ਪੱਤੇ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਕੋਲੇਸਟ੍ਰੋਲ ਦਾ ਪੱਧਰ ਵੀ ਸਹੀ ਰਹਿੰਦਾ ਹੈ। ਇਸਦੇ ਨਾਲ ਹੀ ਧਨੀਏ ਦੇ ਪੱਤੇ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਮਿਲਦੀ ਹੈ।

ਧਨੀਏ ਦੇ ਪੱਤੇ ਖਾਣ ਨਾਲ ਜੋੜਾ ਦੇ ਦਰਦ ਤੋਂ ਰਾਹਤ: ਧਨੀਏ ਦੇ ਪੱਤਿਆਂ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸਨੂੰ ਖਾਲੀ ਪੇਟ ਖਾਣ ਨਾਲ ਜੋੜਾ ਦੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ।

ਧਨੀਏ ਦੇ ਪੱਤੇ ਖਾਣ ਨਾਲ ਤਰੋ-ਤਾਜ਼ਗੀ ਮਿਲਦੀ: ਜੇਕਰ ਤੁਸੀਂ ਸਵੇਰੇ ਖਾਲੀ ਪੇਟ ਧਨੀਏ ਦੇ ਪੱਤੇ ਖਾਂਦੇ ਹੋ, ਤਾਂ ਤੁਹਾਨੂੰ ਸਾਰਾ ਦਿਨ ਤਾਜ਼ਗੀ ਅਤੇ ਉਰਜਾ ਮਹਿਸੂਸ ਹੋਵੇਗੀ। ਇਸ ਲਈ ਹਰ ਰੋਜ਼ ਸਵੇਰੇ ਖਾਲੀ ਪੇਟ ਧਨੀਏ ਦੇ ਪੱਤੇ ਖਾਓ।

ਧਨੀਏ ਦੇ ਪੱਤੇ ਖਾਣ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ: ਧਨੀਏ ਦੇ ਪੱਤੇ ਖਾਣ ਨਾਲ Metabolism ਸਹੀ ਰਹਿੰਦਾ ਹੈ। ਇਸਦੀ ਮਦਦ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ।

ਧਨੀਏ ਦੇ ਪੱਤੇ ਖਾਣ ਨਾਲ ਖੂਨ ਸਾਫ਼ ਰਹਿੰਦਾ: ਧਨੀਆ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਇਸ ਵਿੱਚ Antioxidants ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਖੂਨ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.