ਪੰਜਾਬ

punjab

Long Covid: ਇਸ ਕਾਰਨ ਵੱਧ ਸਕਦੈ ਲੰਬੇ ਸਮੇਂ ਤੱਕ ਕੋਵਿਡ ਦਾ ਖਤਰਾ

By

Published : May 14, 2023, 9:43 AM IST

ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵਿਟਾਮਿਨ ਡੀ ਦੀ ਕਮੀ ਲੋਕਾਂ ਵਿੱਚ ਲੰਬੇ ਸਮੇਂ ਤੱਕ ਕੋਵਿਡ ਦੇ ਖਤਰੇ ਨੂੰ ਵਧਾ ਸਕਦੀ ਹੈ। ਖੋਜਕਾਰਾਂ ਨੇ 51-70 ਸਾਲ ਦੀ ਉਮਰ ਦੇ 100 ਮਰੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚ ਕੁਝ ਮਰੀਜ ਲੌਂਗ ਕੋਵਿਡ ਤੋਂ ਪੀੜਤ ਸਨ ਅਤੇ ਕੁਝ ਘੱਟ ਸਮੇਂ ਵਿੱਚ ਹੀ ਲਾਗ ਮੁਕਤ ਹੋ ਗਏ ਸੀ।

Long Covid
Long Covid

ਨਵੀਂ ਦਿੱਲੀ: ਵਿਗਿਆਨੀਆਂ ਨੇ ਪਾਇਆ ਹੈ ਕਿ ਵਿਟਾਮਿਨ ਡੀ ਦੀ ਕਮੀ ਹੋਣ ਨਾਲ ਕੋਵਿਡ-19 ਦੇ ਸੰਕਰਮਣ ਤੋਂ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜ ਦੇ ਨਤੀਜਿਆ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਦੀ ਲਾਗ ਤੋਂ ਬਾਅਦ ਮਰੀਜ਼ ਨੂੰ ਆਪਣੇ ਵਿਟਾਮਿਨ ਡੀ ਦੇ ਪੱਧਰਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮੁੱਖ ਖੋਜਕਾਰ ਅਤੇ ਇਟਲੀ ਦੇ ਮਿਲਾਨ ਸਥਿਤ ਵੀਟਾ ਸਲੂਟ ਸੈਨ ਰਾਫੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰੀਆ ਗਿਊਸਟੀਨਾ ਨੇ ਕਿਹਾ ਕਿ ਅਧਿਐਨ ਤੋਂ ਪਤਾ ਲ਼ੱਗਦਾ ਹੈ ਕਿ ਘੱਟ ਵਿਟਾਮਿਨ ਡੀ ਪੱਧਰ ਵਾਲੇ ਕੋਵਿਡ -19 ਮਰੀਜ਼ਾਂ ਵਿੱਚ ਲੰਬੇ ਸਮੇਂ ਤੱਕ ਸੰਕਰਮਣ ਰਹਿਣ ਦਾ ਸ਼ੱਕ ਰਹਿੰਦਾ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਟਾਮਿਨ ਡੀ ਦੀ ਖੁਰਾਕ ਲੱਛਣਾਂ ਵਿੱਚ ਸੁਧਾਰ ਕਰ ਸਕਦੀ ਹੈ ਜਾਂ ਇਸ ਜੋਖਮ ਨੂੰ ਪੂਰੀ ਤਰ੍ਹਾਂ ਨਾਲ ਘੱਟ ਕਰ ਸਕਦੀ ਹੈ।

ਕੀ ਹੈ ਲੌਂਗ ਕੋਵਿਡ?:ਲੌਂਗ ਕੋਵਿਡ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕੋਵਿਡ-19 ਦਾ ਪ੍ਰਭਾਵ ਸ਼ੁਰੂਆਤੀ ਲਾਗ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 12 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹਿੰਦਾ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਵਿਡ -19 ਪਹਿਲਾ ਹਸਪਤਾਲ ਵਿੱਚ ਦਾਖਲ 50-70 ਫੀਸਦੀ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ, ਫਿਰ ਵੀ ਸਥਿਤੀ ਬਾਰੇ ਬਹੁਤ ਘੱਟ ਜਾਣਕਾਰੀ ਹੈ। ਦ ਜਨਰਲ ਆਫ਼ ਕਲੀਨਿਕਲ ਐਂਡੋਕਰੀਨੋਲੋਜੀ ਐਂਡ ਮੈਟਾਬੋਲਿਜ਼ਮ ਵਿੱਚ ਪ੍ਰਕਾਸ਼ਿਤ ਅਤੇ ਅਬੋਜੇਨ ਫਾਰਮਾ ਸਪਾ ਦੁਆਰਾ ਸਮਰਥਤ ਇਸ ਅਧਿਐਨ ਲਈ ਵੀਟਾ ਸਲੂਟ ਸੈਨ ਰਾਫੇਲ ਯੂਨੀਵਰਸਿਟੀ ਅਤੇ ਆਈਆਰਸੀਸੀਐਸ ਸੈਨ ਰਾਫੇਲ ਹਸਪਤਾਲ ਦੇ ਖੋਜਕਾਰਾਂ ਨੇ 51-70 ਸਾਲ ਦੀ ਉਮਰ ਦੇ 100 ਮਰੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚ ਕੁਝ ਮਰੀਜ਼ Long Covid ਤੋਂ ਪੀੜਿਤ ਸੀ ਅਤੇ ਕੁਝ ਘੱਟ ਸਮੇਂ ਵਿੱਚ ਹੀ ਲਾਗ ਤੋਂ ਮੁਕਤ ਹੋ ਗਏ ਸੀ।

  1. Fried Food: ਸਾਵਧਾਨ! ਤਲਿਆ ਹੋਇਆ ਭੋਜਨ ਖਾਣ ਨਾਲ ਤੁਸੀਂ ਹੋ ਸਕਦੈ ਇਨ੍ਹਾਂ ਬਿਮਾਰੀਆ ਦਾ ਸ਼ਿਕਾਰ
  2. International Nurses Day: ਜਾਣੋ ਅੰਤਰਰਾਸ਼ਟਰੀ ਨਰਸ ਦਿਵਸ ਦਾ ਇਤਿਹਾਸ ਅਤੇ ਇਸਨੂੰ ਮਨਾਉਣ ਦਾ ਉਦੇਸ਼
  3. Bladder Cancer: ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਇਹ ਕੈਂਸਰ ਹੋਣ ਦਾ ਵਧੇਰੇ ਖ਼ਤਰਾ, ਜਾਣੋ ਕਿਵੇਂ

ਵਿਟਾਮਿਨ ਡੀ ਦੀ ਕਮੀ ਅਤੇ ਲੰਬੇ ਸਮੇਂ ਤੱਕ ਕੋਵਿਡ ਵਿਚਕਾਰ ਸਬੰਧ ਹੋਣ ਦੀ ਸੰਭਾਵਨਾ:ਜਦੋਂ ਪਹਿਲੀ ਵਾਰ ਕੋਵਿਡ-19 ਲਈ ਹਸਪਤਾਲ ਦਾਖਲ ਹੋਣ ਅਤੇ ਛੁੱਟੀ ਮਿਲਣ ਦੇ ਛੇ ਮਹੀਨਿਆਂ ਬਾਅਦ ਦੋਨੋਂ ਤਰ੍ਹਾਂ ਦੇ ਮਰੀਜ਼ਾਂ ਦੇ ਵਿਟਾਮਿਨ ਡੀ ਦੇ ਪੱਧਰਾਂ ਨੂੰ ਮਾਪਿਆ ਗਿਆ, ਤਾਂ ਇਹ ਨਤੀਜਾ ਉਹਨਾਂ ਮਰੀਜ਼ਾਂ ਵਿੱਚ ਵਧੇਰੇ ਸਪੱਸ਼ਟ ਸੀ, ਜਿਨ੍ਹਾਂ ਨੇ ਛੇ ਮਹੀਨਿਆਂ ਦੇ ਫਾਲੋ-ਅਪ ਵਿੱਚ ਉਲਝਣ, ਭੁੱਲਣ ਦੀ ਬਿਮਾਰੀ ਅਤੇ ਮਾੜੀ ਇਕਾਗਰਤਾ ਵਰਗੇ Brain Fog ਦੇ ਲੱਛਣਾ ਦਾ ਅਨੁਭਵ ਕੀਤਾ। ਖੋਜਕਾਰਾਂ ਨੇ ਉਨ੍ਹਾਂ ਲੋਕਾਂ ਨੂੰ ਖੋਜ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਨੂੰ ਹੱਡੀਆਂ ਨਾਲ ਸਬੰਧਤ ਕੋਈ ਬਿਮਾਰੀ ਨਹੀਂ ਸੀ ਅਤੇ ਉਹ ਸਿਰਫ਼ ਕੋਵਿਡ-19 ਇਨਫੈਕਸ਼ਨ ਲਈ ਹਸਪਤਾਲ ਵਿੱਚ ਦਾਖ਼ਲ ਹੋਏ ਸੀ, ਪਰ ਕਦੇ ਵੀ ਆਈਸੀਯੂ ਵਿੱਚ ਨਹੀਂ ਗਏ ਸੀ। ਜਿਉਸਟੀਨਾ ਨੇ ਕਿਹਾ ਕਿ ਸਾਡੇ ਅਧਿਐਨ ਦੀ ਬਹੁਤ ਜ਼ਿਆਦਾ ਨਿਯੰਤਰਿਤ ਪ੍ਰਕਿਰਤੀ ਸਾਨੂੰ ਲੰਬੇ ਕੋਵਿਡ ਵਿੱਚ ਵਿਟਾਮਿਨ ਡੀ ਦੀ ਕਮੀ ਦੀ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਇਹ ਸਥਾਪਿਤ ਕਰਦੀ ਹੈ ਕਿ ਵਿਟਾਮਿਨ ਡੀ ਦੀ ਕਮੀ ਅਤੇ ਲੰਬੇ ਸਮੇਂ ਤੱਕ ਕੋਵਿਡ ਵਿਚਕਾਰ ਸਬੰਧ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details