International Nurses Day: ਜਾਣੋ ਅੰਤਰਰਾਸ਼ਟਰੀ ਨਰਸ ਦਿਵਸ ਦਾ ਇਤਿਹਾਸ ਅਤੇ ਇਸਨੂੰ ਮਨਾਉਣ ਦਾ ਉਦੇਸ਼

author img

By

Published : May 12, 2023, 5:25 AM IST

International Nurses Day

ਅੱਜ ਪੂਰੀ ਦੁਨੀਆਂ ਵਿੱਚ ਨਰਸ ਡੇਅ ਮਨਾਇਆ ਜਾ ਰਿਹਾ ਹੈ। ਇਸ ਦਿਨ ਨਰਸਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ।

12 ਮਈ ਨੂੰ ਪੂਰੀ ਦੁਨੀਆ 'ਚ ਨਰਸ ਡੇਅ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਨਰਸ ਦਿਵਸ ਨਰਸਾਂ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਵਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ। ਜਿਸ ਨੂੰ ਲੇਡੀ ਵਿਦ ਦ ਲੈਂਪ ਵਜੋਂ ਵੀ ਜਾਣਿਆ ਜਾਂਦਾ ਸੀ। ਦੱਸ ਦਈਏ ਕਿ ਉਸਨੇ ਯੁੱਧ ਦੌਰਾਨ ਜ਼ਖਮੀ ਬ੍ਰਿਟਿਸ਼ ਸੈਨਿਕਾਂ ਦੀ ਨਰਸ ਵਜੋਂ ਕੰਮ ਕੀਤਾ ਸੀ।

ਅੰਤਰਰਾਸ਼ਟਰੀ ਨਰਸ ਦਿਵਸ ਦਾ ਇਤਿਹਾਸ: ਸਾਲ 1953 ਵਿੱਚ ਪਹਿਲੀ ਵਾਰ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਭਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਨਰਸ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਅਫਸਰ ਦਾ ਨਾਂ ਡੋਰਥੀ ਸਦਰਲੈਂਡ ਸੀ। ਉਸ ਸਮੇਂ ਇਸ ਪ੍ਰਸਤਾਵ ਨੂੰ ਅਮਰੀਕੀ ਰਾਸ਼ਟਰਪਤੀ ਡੇਵਿਡ ਡੀ ਆਈਜ਼ਨਹਾਵਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ 1965 ਵਿੱਚ ਬਾਰ ਆਈਸੀਐਨ ਨੇ ਨਰਸ ਦਿਵਸ ਮਨਾਉਣ ਦਾ ਫੈਸਲਾ ਕੀਤਾ ਅਤੇ ਉਦੋਂ ਤੋਂ ਹਰ ਸਾਲ 12 ਮਈ ਨੂੰ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਜਨਵਰੀ 1974 ਦੇ ਮਹੀਨੇ ਵਿੱਚ ਅਮਰੀਕੀ ਰਾਸ਼ਟਰਪਤੀ ਡੇਵਿਟ ਡੀ ਆਈਜ਼ਨਹਾਵਰ ਨੇ ਅਧਿਕਾਰਤ ਤੌਰ 'ਤੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ। ਉਦੋਂ ਤੋਂ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ।

ਅੰਤਰਰਾਸ਼ਟਰੀ ਨਰਸ ਦਿਵਸ ਕਿਉਂ ਮਨਾਇਆ ਜਾਂਦਾ ਹੈ?: ਇਹ ਦਿਵਸ 12 ਮਈ ਨੂੰ ਮਨਾਇਆ ਜਾਂਦਾ ਹੈ। ਨਰਸ ਫਲੋਰੈਂਸ ਨਾਈਟਿੰਗੇਲ ਦੇ ਦਿੱਤੇ ਯੋਗਦਾਨ ਦੀ ਯਾਦ ਵਿੱਚ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਨਰਸਿੰਗ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸਿਹਤ ਸੰਭਾਲ ਲਈ ਬਹੁਤ ਯੋਗਦਾਨ ਦਿੱਤੇ, ਜਿਸ ਲਈ ਉਨ੍ਹਾਂ ਦੇ ਦਿੱਤੇ ਗਏ ਯੋਗਦਾਨ ਨੂੰ ਯਾਦ ਕਰਨ ਲਈ ਹਰ ਸਾਲ 12 ਮਈ ਨੂੰ ਨਰਸ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ।

  1. World Lupus Day 2023: ਜਾਣੋ ਕੀ ਹੈੈ ਲੂਪਸ ਬਿਮਾਰੀ ਅਤੇ ਇਸਦੇ ਲੱਛਣ
  2. World Hand Hygiene Day 2023: ਜਾਣੋ ਕਿਉ ਮਨਾਇਆ ਜਾਂਦਾ ਹੈ ਵਿਸ਼ਵ ਹੱਥ ਦੀ ਸਫਾਈ ਦਿਵਸ ਅਤੇ ਇਸ ਸਾਲ ਦਾ ਥੀਮ
  3. World Asthma Day: ਅੱਜ ਦੇ ਦਿਨ ਮਨਾਇਆ ਜਾ ਰਿਹਾ ਵਿਸ਼ਵ ਦਮਾ ਦਿਵਸ, ਜਾਣੋ ਇਸਦੇ ਲੱਛਣ ਅਤੇ ਸਾਵਧਾਨੀਆਂ

ਅੰਤਰਰਾਸ਼ਟਰੀ ਨਰਸ ਦਿਵਸ ਦੀ ਮਹੱਤਤਾ: ਵਿਸ਼ਵ ਅਜੇ ਵੀ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਲਈ ਇਸ ਲੜਾਈ ਵਿੱਚ ਨਰਸਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆਂ ਵਾਂਗ ਨਰਸਾਂ ਵੀ ਲਗਾਤਾਰ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਕਰ ਰਹੀਆਂ ਹਨ।

ਇਹ ਦਿਵਸ ਕਦੋਂ ਸ਼ੁਰੂ ਹੋਇਆ?: ਇਸ ਦਿਨ ਨੂੰ ਮਨਾਉਣਾ 1974 ਤੋਂ ਸ਼ੁਰੂ ਹੋਇਆ ਸੀ। ਮਸ਼ਹੂਰ ਨਰਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਫਲੋਰੈਂਸ ਇੱਕ ਨਰਸ ਦੇ ਨਾਲ-ਨਾਲ ਇੱਕ ਸਮਾਜ ਸੁਧਾਰਕ ਵੀ ਸੀ। ਕ੍ਰੀਮੀਅਨ ਯੁੱਧ ਦੌਰਾਨ ਨਰਸ ਫਲੋਰੈਂਸ ਨੇ ਜਿਸ ਤਰ੍ਹਾਂ ਕੰਮ ਕੀਤਾ ਉਹ ਸੱਚਮੁੱਚ ਸ਼ਲਾਘਾਯੋਗ ਸੀ। ਉਸ ਨੂੰ ਦਿ ਲੇਡੀ ਵਿਦ ਦਾ ਲੈਂਪ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਜ਼ਖਮੀ ਸਿਪਾਹੀਆਂ ਦੀ ਦੇਖਭਾਲ ਲਈ ਰਾਤ ਨੂੰ ਘੁੰਮਦੀ ਰਹਿੰਦੀ ਸੀ। ਫਲੋਰੈਂਸ ਨਾਈਟਿੰਗੇਲ ਨੇ ਨਰਸਿੰਗ ਨੂੰ ਔਰਤਾਂ ਲਈ ਇੱਕ ਪੇਸ਼ੇ ਵਿੱਚ ਬਦਲ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.