ਪੰਜਾਬ

punjab

ਮੀਂਹ ਨੇ ਤਬਾਹ ਕੀਤੀ ਹਜ਼ਾਰਾ ਏਕੜ ਫਸਲ

By

Published : Jul 25, 2022, 11:40 AM IST

ਲੋੜ ਤੋਂ ਵੱਧ ਮੀਂਹ ਪੈਣ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਮੀਂਹ ਕਾਰਨ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਹੈ।

ਮੀਂਹ ਨੇ ਤਬਾਹ ਕੀਤੀ ਹਜ਼ਾਰਾ ਏਕੜ ਫਸਲ
ਮੀਂਹ ਨੇ ਤਬਾਹ ਕੀਤੀ ਹਜ਼ਾਰਾ ਏਕੜ ਫਸਲ

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਰੋਕ-ਰੋਕ ਕੇ ਪੈ ਰਹੇ ਮੀਂਹ (rain) ਕਾਰਨ ਜਿੱਥੇ ਆਮ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਸ ਮੀਂਹ (rain) ਕਾਰਨ ਕਿਸਾਨਾਂ (Farmers) ਨੂੰ ਵੀ ਭਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ (rain) ਕਾਰਨ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ (Thousands of acres of farmers' crops) ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਉਹ ਫਸਲ ਤਬਾਹ ਹੋ ਚੁੱਕੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਦੇ ਕਿਸਾਨ ਇਹ ਮਾਰ ਝੱਲ ਰਹੇ ਹਨ।

ਖੇਤਾਂ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਇਸ ਮੌਕੇ ਜਗਮੀਤ ਸਿੰਘ ਨਾਮ ਦੇ ਕਿਸਾਨਾਂ ਨੇ ਕਿਹਾ ਕਿ ਉਸ ਦੀ ਵੀ ਸਾਰੀ ਫਸਲ ਮੀਂਹ ਦੇ ਪਾਣੀ ਵਿਚ ਡੁੱਬ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਦੀ 5 ਏਕੜ ਫ਼ਸਲ ਆਪਣੀ ਸੀ ਅਤੇ ਬਾਕੀ ਠੇਕੇ ‘ਤੇ ਜ਼ਮੀਨ ਲੈਕੇ ਖੇਤੀ ਕਰਦਾ ਹੈ ਉਹ ਸਾਰੀ ਫਸਲ ਡੁੱਬ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਨੁਕਸਾਨ ਲਈ ਪੰਜਾਬ ਸਰਕਾਰ ਪੂਰਨ ਤੌਰ ‘ਤੇ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ:ਮੀਂਹ ਕਾਰਨ ਸਕੂਲ ਤੇ ਦਫ਼ਤਰਾਂ ਨੇ ਧਾਰਿਆਂ ਛੱਪੜ ਦਾ ਰੂਪ !

ਮੀਂਹ ਨੇ ਤਬਾਹ ਕੀਤੀ ਹਜ਼ਾਰਾ ਏਕੜ ਫਸਲ

ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਮਾਨਸੂਨ ਦਾ ਮੌਸਮ (Monsoon season) ਆਉਣ ਵਾਲਾ ਹੈ ਤਾਂ ਪੰਜਾਬ ਸਰਕਾਰ (Punjab Govt) ਨੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ (Provision for water drainage) ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ (Punjab Govt) ਨੇ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਇਸ ਮੁਸ਼ਕਲ ਘੜੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Punjab Govt) ਤੋਂ ਮੰਗ ਕੀਤੀ ਹੈ ਕਿ ਮੀਂਹ ਦੇ ਪਾਣੀ ਕਾਰਨ ਉਸ ਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਬੇਖੌਫ ਲੁਟੇਰਾ: ਦਿਨ ਦਿਹਾੜੇ ਮੋਟਰਸਾਈਕਲ ਸਵਾਰ ਚੋਰ ਮੋਬਾਇਲ ਖੋਹ ਹੋਇਆ ਫਰਾਰ

ABOUT THE AUTHOR

...view details