ETV Bharat / technology

ਗੂਗਲ ਨੇ ਮਿਊਜ਼ਿਕ ਸੁਣਨ ਦੇ ਸ਼ੌਕੀਨਾਂ ਲਈ ਪੇਸ਼ ਕੀਤਾ 'Hum to Search' ਫੀਚਰ, ਹੁਣ ਭੁੱਲੇ ਹੋਏ ਗੀਤਾਂ ਨੂੰ ਸਰਚ ਕਰਨਾ ਹੋਵੇਗਾ ਆਸਾਨ - Hum to Search Feature

author img

By ETV Bharat Tech Team

Published : May 26, 2024, 12:06 PM IST

Hum to Search Feature: ਗੂਗਲ ਨੇ ਮਿਊਜ਼ਿਕ ਪ੍ਰੇਮੀਆਂ ਲਈ ਇੱਕ ਸ਼ਾਨਦਾਰ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਪਰ ਗਾਣੇ ਦੇ ਬੋਲ ਯਾਦ ਨਹੀਂ ਹਨ, ਤਾਂ ਇਹ ਫੀਚਰ ਤੁਹਾਡੀ ਮਦਦ ਕਰ ਸਕਦਾ ਹੈ।

Hum to Search Feature
Hum to Search Feature (Getty Images)

ਹੈਦਰਾਬਾਦ: ਗੂਗਲ ਨੇ ਮਿਊਜ਼ਿਕ ਸੁਣਨ ਦੇ ਸ਼ੌਕੀਨਾਂ ਨੂੰ ਸ਼ਾਨਦਾਰ ਤੌਹਫ਼ਾ ਦਿੱਤਾ ਹੈ। ਕੰਪਨੀ ਨੇ ਆਪਣੇ ਗ੍ਰਾਹਕਾਂ ਲਈ 'Hum to Search' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਪਰ ਗਾਣੇ ਦੇ ਬੋਲ ਯਾਦ ਨਹੀਂ ਹਨ, ਤਾਂ ਗੂਗਲ ਦਾ ਨਵਾਂ ਫੀਚਰ ਤੁਹਾਡੀ ਮਦਦ ਕਰੇਗਾ। ਹੁਣ ਤੁਸੀਂ ਗੁਣਗੁਣਾ ਕੇ ਆਪਣੀ ਪਸੰਦ ਦੇ ਗਾਣੇ ਨੂੰ ਆਸਾਨੀ ਨਾਲ ਸਰਚ ਕਰ ਸਕੋਗੇ। YouTube ਮਿਊਜ਼ਿਕ ਨੇ ਸਭ ਤੋਂ ਵੱਧ ਇੰਤਜ਼ਾਰ ਕੀਤੇ ਜਾਣ ਵਾਲਾ ਫੀਚਰ 'Hum to Search' ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਗੁਣਗੁਣਾ ਕੇ ਗਾਣਿਆਂ ਨੂੰ ਸਰਚ ਕਰ ਸਕਣਗੇ।

'Hum to Search' ਫੀਚਰ ਦੀ ਵਰਤੋ: 9to5Google ਦੀ ਰਿਪੋਰਟ ਅਨੁਸਾਰ, ਇਸ ਅਪਡੇਟ ਦੀ ਮਾਰਚ ਮਹੀਨੇ ਤੋਂ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਫੀਚਰ ਸੰਗੀਤਕ ਧੁਨਾਂ ਦੀ ਪਛਾਣ ਕਰਨ ਲਈ AI ਦੀ ਮਦਦ ਲੈਂਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਨਾ ਕਾਫ਼ੀ ਆਸਾਨ ਹੈ। ਇਸ ਲਈ ਸਭ ਤੋਂ ਪਹਿਲਾ ਐਪ ਦੇ ਟਾਪ ਰਾਈਟ ਕਾਰਨਰ 'ਤੇ ਦਿੱਤੇ ਗਲਾਸ ਆਈਕਨ 'ਤੇ ਟੈਪ ਕਰੋ ਅਤੇ ਮਾਈਕ੍ਰੋਫੋਨ ਦੇ ਕੋਲ੍ਹ ਬਣੇ ਨਵੇਂ ਵੇਵਫਾਰਮ ਆਈਕਨ ਨੂੰ ਚੁਣੋ। ਫਿਰ ਤੁਹਾਨੂੰ ਜਿਹੜੇ ਗਾਣੇ ਦੇ ਬੋਲ ਯਾਦ ਨਹੀਂ ਹਨ, ਉਸਨੂੰ ਗੁਣਗੁਣਾ ਕੇ ਗਾਣੇ ਨੂੰ ਸਰਚ ਕਰੋ। ਫਿਰ Youtube ਮਿਊਜ਼ਿਕ ਦਾ AI ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਤੁਹਾਨੂੰ ਫੁੱਲ ਸਕ੍ਰੀਨ ਪੇਜ ਨਜ਼ਰ ਆਉਣ ਲੱਗੇਗਾ, ਜਿਸ 'ਚ ਗਾਣੇ ਦਾ ਕਵਰ ਆਰਟ, ਟਾਈਟਲ, ਆਰਟਿਸਟ, ਐਲਬਮ, ਰਿਲੀਜ਼ ਏਅਰ ਸਮੇਤ ਜਾਣਕਾਰੀ ਦੇਖਣ ਨੂੰ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੁਵਿਧਾ ਨਵੀਂ ਨਹੀਂ ਹੈ, ਕਿਉਕਿ ਗੂਗਲ ਸਰਚ ਨੇ ਸਾਲ 2020 'ਚ ਵੀ ਇਸ ਤਰ੍ਹਾਂ ਦੀ ਹੀ ਸੁਵਿਧਾ ਸ਼ੁਰੂ ਕੀਤੀ ਸੀ ਅਤੇ ਪਿਛਲੇ ਸਾਲ Youtube ਐਪ ਨੇ ਇਸ ਤਰ੍ਹਾਂ ਦੀ ਸੁਵਿਧਾ ਸ਼ੁਰੂ ਕੀਤੀ ਸੀ।

ਇਨ੍ਹਾਂ ਯੂਜ਼ਰਸ ਲਈ ਆਇਆ 'Hum to Search' ਫੀਚਰ: 'Hum to Search' ਫੀਚਰ ਐਂਡਰਾਈਡ ਵਰਜ਼ਨ 7.02 ਲਈ Youtube ਮਿਊਜ਼ਿਕ ਦੇ ਸਰਵਰ ਸਾਈਡ ਅਪਡੇਟ ਦੇ ਰਾਹੀ ਰੋਲਆਊਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਂਡਰਾਈਡ ਤੋਂ ਬਾਅਦ ਇਹ ਫੀਚਰ ਐਪਲ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.