ਪੰਜਾਬ

punjab

ਪਟਿਆਲੇ ਦਾ Needle Man ਧਾਗੇ ਨਾਲ ਬਣਾਉਦਾ ਹੈ ਖੂਬਸੂਰਤ ਤਸਵੀਰਾਂ, ਤੁਸੀ ਵੀ ਹੋ ਜਾਵੋਗੇ ਕਲਾਕਾਰੀ ਦੇ ਫੈਨ

By

Published : Sep 19, 2022, 7:23 PM IST

Updated : Sep 19, 2022, 7:57 PM IST

Arun Bazar Needle Man Patiala

ਪਟਿਆਲੇ ਦੇ Needle Man ਨੇ ਧਾਗੇ ਨਾਲ ਕੱਪੜੇ ਉਤੇ ਖੂਬਸੂਰਤ ਤਸਵੀਰਾਂ ਬਣਾਉਦਾ ਹੈ। 'Needle Man' ਦੀ ਕਲਾ ਦੇਖ ਤੁਸੀਂ ਵੀ ਮੁਰੀਦ ਹੋ ਜਾਓਗੇ। ਧਾਗਿਆਂ ਨਾਲ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਦ੍ਰਿਸ਼ ਬਣਾਇਆ। ਧਾਗੇ ਨਾਲ ਗੁਰੂ ਘਰਾਂ ਦੀਆਂ ਤਸਵੀਰਾਂ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ।

ਪਟਿਆਲਾ: ਪਟਿਆਲੇ ਦੇ AC ਮਾਰਕਿਟ ਵਿੱਚ ਮਾਰਕੀਟ ਵਿਚ ਰਹਿਣ ਵਾਲੇ ਅਰੁਣ ਬਜਾਜ ਨੂੰ ਨੀਡਲ ਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਸ ਨੇ ਆਪਣੀ ਕਲਾਕਾਰੀ ਦੇ ਨਾਲ ਬੇਸ਼ੁਮਾਰ ਤਸਵੀਰਾਂ ਬਣਾ ਕੇ ਆਪਣਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਇਆ ਹੈ।

ਦੱਸ ਦਈਏ ਕਿ ਨੀਡਲ ਮੈਨ ਦੇ ਨਾਮ ਨਾਲ ਜਾਣੇ ਜਾਂਦੇ ਅਰੁਣ ਬਜਾਜ ਵੱਲੋਂ ਧਾਗੇ ਨਾਲ ਕਢਾਈ ਕਰਕੇ ਦੁਰਲੱਭ ਤਸਵੀਰਾਂ ਬਣਾਈਆਂ ਗਈਆਂ ਹਨ। ਹੁਣ ਅਰੁਣ ਬਜਾਜ ਵੱਲੋਂ ਧਾਗੇ ਦੀ ਕਢਾਈ ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

Arun Bazar Needle Man Patiala

ਅਰੁਣ ਬਜਾਜ ਨੇ ਵਿਸੇਸ ਗੱਲਬਾਤ ਦੌਰਾਨ ਕਿਹਾ ਹੈ ਕੀ ਸਾਲ 1833 ਦੌਰਾਨ ਹਰਿਮੰਦਰ ਸਾਹਿਬ ਦੀ ਜੋ ਦਿੱਖ ਸੀ ਉਸ ਦੀ ਤਸਵੀਰ ਬਣਾ ਕੇ ਲੋਕਾਂ ਨੂੰ ਪੁਰਾਣੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ ਤਸਵੀਰ ਰਾਹੀਂ ਕਰਵਾਏ ਹਨ। ਦੱਸ ਦੇਈਏ ਕਿ ਜਿੱਥੇ ਸਰਕਾਰਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ ਰੁਜ਼ਗਾਰ ਮੁਹੱਈਆ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਉਥੇ ਹੀ ਅਰੁਣ ਬਜਾਜ ਵੱਲੋ ਧਾਗੇ ਨਾਲ ਕਢਾਈ ਕਰਕੇ ਬਣਾਈਆਂ ਗਈਆਂ ਹੈ।

ਤਸਵੀਰਾਂ ਦਾ ਇਨਾਮ ਉਸ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਬੇਸ਼ੱਕ ਸਰਕਾਰਾਂ ਵੱਲੋਂ ਇਸ ਨੀਡਲ ਮੈਨ ਦਾ ਸਨਮਾਨ ਤਾਂ ਕੀਤਾ ਜਾ ਚੁੱਕਿਆ ਪਰ ਅਸਲੀ ਸਨਮਾਨ ਜਿਸਦਾ ਅਰੁਣ ਬਜਾਜ ਹੱਕਦਾਰ ਸੀ ਉਹ ਸਨਮਾਨ ਇਸ ਨੂੰ ਨਹੀਂ ਮਿਲਿਆ। ਜਿਸ ਦੀ ਮਾਯੂਸੀ ਅਰੁਣ ਬਜਾਜ ਦੇ ਚਿਹਰੇ 'ਤੇ ਸਾਫ਼ ਦਿਖਾਈ ਦਿੱਤੀ

ਉੱਥੇ ਹੀ ਅਰੁਣ ਬਾਜ਼ਾਰ ਦਾ ਸੁਪਨਾ ਹੈ ਕਿ ਉਹ ਆਪਣੀ ਇਸ ਕਲਾਕਾਰੀ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਾਲ ਜੋੜ ਸਕਦਾ ਹੈ। ਇਸੇ ਮਕਸਦ ਦੇ ਤਹਿਤ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਅਪੀਲ ਵੀ ਕਰ ਰਿਹਾ ਹੈ। ਗੱਲਬਾਤ ਕਰਦਿਆਂ ਅਰੁਣ ਬਜਾਜ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲ ਚੁੱਕੇ ਹਨ।

ਉੱਥੇ ਹੀ ਪੰਜਾਬ ਦੇ ਕਈ ਮੰਤਰੀਆਂ ਨੂੰ ਵੀ ਉਨ੍ਹਾਂ ਨੇ ਮਿਲ ਕੇ ਪੰਜਾਬ ਵਿੱਚ ਨੌਜਵਾਨਾਂ ਨੂੰ ਧਾਗੇ ਨਾਲ ਕਢਾਈ ਵਾਲੀ ਸਿਖਲਾਈ ਦੇਣ ਲਈ ਇਕ ਇੰਸਟੀਚਿਊਟ ਖੋਲ੍ਹਣ ਦੀ ਅਪੀਲ ਕੀਤੀ ਸੀ। ਜਿਸ ਵਿੱਚ ਉਹ ਨੌਜਵਾਨਾਂ ਨੂੰ ਆਪਣੀ ਕਲਾਕਾਰੀ ਰਾਹੀਂ ਸਿਖਲਾਈ ਦੇ ਸਕਣ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਅੱਜ ਅਰੁਣ ਬਜਾਜ ਵੱਲੋਂ ਬਣਾਈਆਂ ਜਾਂਦੀਆਂ ਤਸਵੀਰਾਂ ਦਾ ਮੁੱਲ ਉਸ ਨੂੰ ਨਹੀਂ ਮਿਲ ਰਿਹਾ ਜਿਸ ਕਰਕੇ ਹੁਣ ਭਗਵੰਤ ਮਾਨ ਨੂੰ ਮਿਲਣ ਦੀ ਆਸ ਅਰੁਣ ਬਜਾਜ ਵੱਲੋਂ ਲਗਾਈ ਜਾ ਰਹੀ ਹੈ। ਜੋ ਉਹ ਨੌਜਵਾਨ ਪੀੜੀ ਨੂੰ ਸਕਿੱਲ ਡਿਵੈੱਲਪਮੈਂਟ ਨਾਲ ਜੋੜ ਕੇ ਉਨ੍ਹਾਂ ਨੂੰ ਰੁਜ਼ਗਾਰ ਕਰਨ ਦਾ ਮੌਕਾ ਦੇ ਸਕਣ। ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਫ਼ਨਕਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੀ ਨੌਜਵਾਨ ਪੀੜੀ ਨੂੰ ਸਹੀ ਰਸਤੇ 'ਤੇ ਲਿਜਾ ਕੇ ਉਨ੍ਹਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ:-ਕੌਮਾਤਰੀ ਪੱਧਰੀ ਖਿਡਾਰੀ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

Last Updated :Sep 19, 2022, 7:57 PM IST

ABOUT THE AUTHOR

...view details