ETV Bharat / state

ਬਰਸਾਤਾਂ ਕਾਰਨ ਫਸਲਾਂ ਦੇ ਹੋ ਰਹੇ ਨੁਕਸਾਨ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰਗਟਾਈ ਚਿੰਤਾ - Farmer leader Sarwan Singh

author img

By ETV Bharat Punjabi Team

Published : Apr 29, 2024, 5:05 PM IST

Farmer leader Sarwan Singh Pandher expressed concern over the loss of crops due to rains
ਬਰਸਾਤਾਂ ਕਾਰਨ ਫਸਲਾਂ ਦੇ ਹੋ ਰਹੇ ਨੁਕਸਾਨ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰਗਟਾਈ ਚਿੰਤਾ

ਪੰਜਾਬ 'ਚ ਦਿਨ ਬਦਿਨ ਬਦਲ ਰਹੇ ਮੌਸਮ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਤਬਾਹ ਹੋ ਰਹੀ ਹੈ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਚਿੰਤਾ ਪ੍ਰਗਟਾਈ ਹੈ।

Farmer leader Sarwan Singh Pandher expressed concern over the loss of crops due to rains

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਨ ਸਿੰਘ ਭੰਧੇਰ ਵੱਲੋਂ ਅੱਜ ਇੱਕ ਵੀਡੀਓ ਜਾਰੀ ਕਰਦਿਆਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਉੱਥੇ ਹੀ ਉਹਨਾਂ ਵੱਲੋਂ ਬੀਤੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਅਤੇ ਉਸ ਦੇ ਨਾਲ ਖਰਾਬ ਹੋ ਰਹੀ ਕਣਕ ਦੀ ਫਸਲ ਨੂੰ ਲੈ ਕੇ ਵੀ ਸੱਤਾਧਾਰੀ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਬੇ-ਮੌਸਮੀ ਬਰਸਾਤ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਜਦੋਂ ਉਹ ਆਪਣੀਆਂ ਫਸਲਾਂ ਲੈ ਕੇ ਮੰਡੀ ਵਿੱਚ ਜਾ ਰਹੇ ਹਨ ਤਾਂ ਸਰਕਾਰ ਵੱਲੋਂ ਮੋਇਸਚਰ ਵੱਧ ਆਉਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ।



ਰਾਜਨੀਤਿਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਜਨਤਕ ਕਰਨ : ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਜਨਤਕ ਕਰਨ ਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਸਵਾਲ ਖੜੇ ਕਰਦੇ ਕਿਹਾ ਕਿ ਭਾਜਪਾ 2014 ਦੀਆਂ ਲੋਕ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨੀ ਹਿੱਤਾਂ ਦੇ ਲਈ ਕੀਤੇ ਗਏ ਵਾਅਦਿਆਂ ਨੂੰ ਯਾਦ ਕਰੇ ਅਤੇ ਅਸੀਂ ਮੀਡੀਆ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਪ੍ਰਧਾਨ ਮੰਤਰੀ ਖੁਦ ਪੁਰਾਣੇ ਚੋਣ ਮਨੋਰਥ ਪੱਤਰਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਵੀ ਮੀਡੀਆ ਸਾਹਮਣੇ ਭਾਜਪਾ ਵੱਲੋਂ ਸੱਤਾ ਵਿੱਚ ਆਉਣ ਸਮੇਂ ਕੀਤੇ ਗਏ ਵਾਅਦਿਆਂ ਦੇ ਬਾਰੇ ਉਹਨਾਂ ਨੂੰ ਜਾਗਰੂਕ ਕਰਵਾਉਣਾ ਚਾਹੁੰਦੇ ਹਾਂ।


ਚੋਣ ਮੈਨੀਫੈਸਟੋ ਕੋਈ ਬ੍ਰੀਫ਼ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ: ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਬਿਆਨ ਦਿੰਦਿਆਂ ਕਿਹਾ ਕਿ ਹਰਿਆਣੇ ਦੇ ਬਾਰਡਰਾਂ ਤੇ ਮੋਰਚਾ ਲਗਾਤਾਰ ਜਾਰੀ ਹੈ ਜਿਸ ਵਿਚ ਸ਼ੰਭ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਰਾਜਸਥਾਨ ਦੇ ਵਿੱਚ ਚਾਰ ਥਾਵਾਂ ਤੇ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੱਲ ਫਿਰ ਅੰਮ੍ਰਿਤਸਰ ਜਿਲ੍ਹੇ ਦਾ ਇਕ ਜੱਥਾ ਤੇ ਹੋਰ ਪੰਜਾਬ ਦੇ ਇਲਾਕਿਆਂ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਪਾਰਟੀਆਂ ਦੇ ਚੋਣ ਮੈਨੀਫੈਸਟੋ ਕੋਈ ਬ੍ਰੀਫ਼ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ ਅਤੇ ਮੈਂ ਸਮਝਦਾ ਉਨ੍ਹਾਂ ਦਾ ਸਹੀ ਕਹਿਣਾ ਹੈ ਅਤੇ ਉਹਨਾਂ ਨੇ ਕਿਹਾ ਕਿ ਮੀਡੀਆ ਨੂੰ ਇਹ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ, ਅਸੀਂ ਵੀ ਮੀਡੀਆ ਨੂੰ ਅਪੀਲ ਕਰ ਰਹੇ ਹਾਂ ਕਿ 2014 ਦਾ ਤੇ 2019 ਦਾ ਚੋਣ ਮੈਨੀਫੈਸਟੋ ਭਾਜਪਾ ਦਾ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਦੇ ਵਾਅਦੇ ਯਾਦ ਕਰਾਉਣੇ ਚਾਹੀਦੇ ਹਨ।

ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਦੇ ਲੋਕਾਂ ਦਾ ਰਾਸ਼ਨ ਹੜੱਪਣ ਦੇ ਲਾਏ ਇਲਜ਼ਾਮ - Ration issue of Garhshankar

ਚੋਰੀ ਦੇ ਇਲਜ਼ਾਮ ਤਹਿਤ ਮੁਹੱਲਾ ਵਾਸੀਆਂ ਨੇ ਫੜ੍ਹਿਆ ਵਿਅਕਤੀ, ਪੁਲਿਸ ਨੇ ਕਿਹਾ- ਸ਼ੂਗਰ ਘੱਟ ਜਾਣ ਕਾਰਨ ਘਰ ਅੰਦਰ ਦਾਖਲ ਹੋਇਆ - Crime In Amritsar

ਆਪ ਦੇ ਰਾਜ 'ਚ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਪੰਜਾਬ ਦੇ ਲੋਕ : ਹਰਸਿਮਰਤ ਕੌਰ ਬਾਦਲ - Harsimrat Kaur Badal on AAP


ਜਿਹਦੇ ਵਿੱਚ ਕਿਸਾਨਾਂ ਦਾ ਕਰਜ ਖਤਮ ਕਰਨਾ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਦੀ ਆਮਦਨ 2022 ਤੱਕ ਦੁਗਨੀ ਕਰਨ ਦੀ ਗੱਲ ਇਹ ਸਾਰੀਆਂ ਗੱਲਾਂ ਅਤੇ ਦਸੰਬਰ 2021 ਦੇ ਵਿੱਚ ਚਿੱਠੀ ਲਿਖ ਕੇ ਪਹਿਲੇ ਅੰਦੋਲਨ ਦੇ ਵਿੱਚ ਇਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕਰਨ ਵਾਲੀ ਗੱਲ ਕਰਨਾ ਇਹ ਕਹਿਣਾ ਵੀ ਬਿਜਲੀ ਸੋਧ ਬਿਲ ਨਹੀਂ ਲੈ ਕੇ ਆਵਾਂਗੇ, ਹੁਣ ਬਿਜਲੀ ਬਿੱਲ 2023 24 ਬਣਾ ਲੈਣਾ, ਇਹ ਗੱਲਾਂ ਦੇਸ਼ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.