ਪੰਜਾਬ

punjab

ਮਹਿਲਾ ਵੱਲੋਂ ਕੱਢੀ ਜਾ ਰਹੀ ਜਵਾਨਾਂ ਨੂੰ ਸਮਰਪਿਤ ਸਾਇਕਲ ਰੈਲੀ, 3200 ਕਿਮੀ ਸਫ਼ਰ ਕਰੇਗੀ ਤੈਅ

By

Published : Dec 15, 2022, 10:10 AM IST

Bicycle rally, soldiers by Sushri Savita Mahto,Pathankot Punjab

ਫੌਜ ਦੇ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਬਿਹਾਰ ਵਾਸੀ ਸੁਸ਼੍ਰੀ ਮਹਤੋ ਸਾਈਕਲ ਰੈਲੀ ਕੱਢ ਰਹੀ ਹੈ। ਇਹ ਯਾਤਰਾ 25 ਦਿਨਾਂ 'ਚ 3200 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਸੁਸ਼੍ਰੀ ਮਹਤੋ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਦੇਸ਼ ਦੇ ਸੈਨਿਕਾਂ ਦੇ ਜਜ਼ਬੇ ਨੂੰ ਲੋਕਾਂ ਤੱਕ ਪਹੁੰਚਾਵਾਂ।

ਮਹਿਲਾ ਵੱਲੋਂ ਕੱਢੀ ਜਾ ਰਹੀ ਜਵਾਨਾਂ ਨੂੰ ਸਮਰਪਿਤ ਸਾਇਕਲ ਰੈਲੀ, 3200 ਕਿਮੀ ਸਫ਼ਰ ਕਰੇਗੀ ਤੈਅ

ਪਠਾਨਕੋਟ:ਦੇਸ਼ ਦੀ ਇੱਕ ਲੜਕੀ ਨੇ ਬੀਐਸਐਫ ਜਵਾਨਾਂ ਦਾ ਹੌਂਸਲਾ ਵਧਾਉਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੱਦੇਨਜ਼ਰ ਉਸ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਸੁਸ਼੍ਰੀ ਸਵਿਤਾ ਮਹਤੋ, ਜੋ ਕਿ ਬਿਹਾਰ ਦੀ ਵਸਨੀਕ ਹੈ, ਪੂਰਬੀ ਕਮਾਂਡ ਪੋਸਟ ਜੰਮੂ-ਕਸ਼ਮੀਰ ਤੋਂ ਢਾਕਾ ਤੱਕ ਰੈਲੀ ਕੱਢ ਰਹੀ ਹੈ। ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਜਵਾਨਾਂ ਦੇ ਨਾਂ 'ਤੇ ਇਸ ਮਹਿਲਾ ਵੱਲੋਂ ਸਾਈਕਲ ਰੈਲੀ ਕੱਢੀ ਜਾ ਰਹੀ ਹੈ।

ਪੰਜਾਬ ਪੁੱਜਣ 'ਤੇ ਸਵਾਗਤ :ਜੰਮੂ ਦੇ ਉਰੀ ਸੈਕਟਰ ਤੋਂ ਚੱਲ ਕੇ ਸੁਸ਼੍ਰੀ ਸਵਿਤਾ ਮਹਤੋ ਬੁੱਧਵਾਰ ਨੂੰ ਪੰਜਾਬ ਵਿਖੇ ਮਾਧੋਪੁਰ ਪੁੱਜੀ। ਇੱਥੇ ਕਮਾਂਡੈਂਟ ਨੀਲਾਦਰੀ ਗਾਂਗੁਲੀ, ਸੰਜੇ ਕੁਮਾਰ ਗੁਪਤਾ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 58 ਬੀ.ਐੱਸ.ਐੱਫ ਦਫ਼ਤਰ ਵੱਲੋਂ ਸਵਾਗਤ ਕੀਤਾ ਗਿਆ। ਇਹ ਸਾਈਕਲ ਰੈਲੀ ਸਵਿਤਾ ਮਹਤੋ ਵੱਲੋਂ ਬੀਐਸਐਫ ਜਵਾਨਾਂ ਅਤੇ ਫੌਜ ਦੇ ਜਵਾਨਾਂ ਨੂੰ ਸਮਰਪਿਤ ਕੀਤੀ ਗਈ ਹੈ ਜੋ 25 ਦਿਨਾਂ ਵਿੱਚ 3200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

3200 ਕਿਮੀ. ਦੀ ਦੂਰੀ ਤੈਅ ਕਰੇਗੀ: ਇਸ ਸਬੰਧੀ ਗੱਲਬਾਤ ਕਰਦਿਆਂ ਸੁਸ਼੍ਰੀ ਸਵਿਤਾ ਮਹਤੋ ਨੇ ਕਿਹਾ ਕਿ ਉਨ੍ਹਾਂ ਦੀ ਸਾਈਕਲ ਰੈਲੀ ਫੌਜ ਦੇ ਜਵਾਨਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਦੇ ਸੈਨਿਕਾਂ ਨੂੰ ਪ੍ਰੇਰਿਤ ਕਰਨ ਲਈ ਇਹ ਸਾਈਕਲ ਰੈਲੀ ਕੱਢ ਰਹੀ ਹੈ, ਜੋ 3200 ਕਿਲੋਮੀਟਰ ਦੀ ਦੂਰੀ 25 ਦਿਨਾਂ ਵਿੱਚ ਤੈਅ ਕਰੇਗੀ। ਸੁਸ਼੍ਰੀ ਮਹਤੋ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਦੇਸ਼ ਦੇ ਸੈਨਿਕਾਂ ਦੇ ਜਜ਼ਬੇ ਨੂੰ ਲੋਕਾਂ ਤੱਕ ਪਹੁੰਚਾਵਾਂ।

ਸੁਸ਼੍ਰੀ ਸਵਿਤਾ ਮਹਤੋ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ ਨਾਗਰਿਕ ਅਜਿਹੇ ਹਨ ਜੋ ਭਾਰਤੀ ਫੌਜ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਇਸ ਲਈ ਮੈਂ ਇਕ ਸਲਾਮ, ਸਿਪਾਹੀ ਦੇ ਨਾਮ ਸਾਇਕਲ ਰੈਲੀ ਕੱਢਦੇ ਹੋਏ ਭਾਰਤੀ ਫੌਜ ਨੂੰ ਇਹ ਰੈਲੀ ਸਮਰਪਿਤ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਬੰਗਲਾਦੇਸ਼ ਢਾਕਾ ਤੱਕ ਜਾਵਾਂਗੀ। ਉਸ ਨੇ ਦੱਸਿਆ ਕਿ ਪੰਜਾਬ ਵਿੱਚ ਪੁੱਜਣ ਉੱਤੇ ਸਵਾਗਤ ਕੀਤਾ ਗਿਆ, ਇਸ ਤਰ੍ਹਾਂ ਸਾਇਕਲ ਰੈਲੀ ਕੱਢਣ ਵਾਲਿਆਂ ਦੇ ਹੌਂਸਲੇ ਵਿੱਚ ਵੀ ਵਾਧਾ ਹੁੰਦਾ ਹੈ।



ਇਹ ਵੀ ਪੜ੍ਹੋ:ਬਹਿਬਲਕਲਾਂ ਇਨਸਾਫ ਮੋਰਚੇ ਨੂੰ ਇਕ ਸਾਲ ਪੂਰਾ, ਅੱਜ ਹੋਵੇਗਾ ਵੱਡਾ ਇੱਕਠ

ABOUT THE AUTHOR

...view details