ਬਹਿਬਲਕਲਾਂ ਇਨਸਾਫ ਮੋਰਚੇ ਨੂੰ ਇਕ ਸਾਲ ਪੂਰਾ, ਅੱਜ ਹੋਵੇਗਾ ਵੱਡਾ ਇੱਕਠ

author img

By

Published : Dec 15, 2022, 9:08 AM IST

Updated : Dec 15, 2022, 9:37 AM IST

Behbal Kalan Insaf Morcha, Behbal kalan Golikand

ਬਹਿਬਲਕਲਾਂ ਇਨਸਾਫ ਮੋਰਚੇ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਦੇ ਚੱਲਦੇ ਅੱਜ ਵੱਡਾ ਇੱਕਠ ਕੀਤਾ ਜਾਵੇਗਾ।

ਫ਼ਰੀਦਕੋਟ: ਬਹਿਬਲਕਲਾਂ ਗੋਲੀਕਾਂਡ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ (Behbal Kalan Insaf Morcha) ਕਰਦਿਆਂ ਵਿੱਢੇ ਇਨਸਾਫ ਮੋਰਚੇ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਦੇ ਚੱਲਦੇ ਅੱਜ ਵੱਡਾ ਇੱਕਠ ਕੀਤਾ ਜਾਵੇਗਾ। ਬੀਤੇ ਸਾਲ ਅੱਜ ਦੇ ਦਿਨ ਹੀ ਪੀੜਤ ਪਰਿਵਾਰਾਂ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਇਨਸਾਫ ਮੋਰਚਾ ਸ਼ੁਰੂ ਕੀਤਾ ਸੀ। ਕਿਸੇ ਵੀ ਸਰਕਾਰ ਵਲੋਂ ਇਨਸਾਫ ਨਾ ਦਿੱਤੇ ਜਾਣ ਦੇ ਚੱਲਦੇ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਅੱਜ ਤਿੱਖਾ ਸੰਘਰਸ਼ ਉਲੀਕਿਆ ਜਾ ਸਕਦਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਬਣੀ ਸਰਕਾਰ ਵਲੋਂ ਕਈ ਵਾਰ ਟਾਈਮ ਲੈਣ ਦੇ ਬਾਵਜੂਦ ਕਿਸੇ ਸਿੱਟੇ ਉੱਤੇ ਨਾ ਪਹੁੰਚਣ ਤੋਂ ਵੀ ਸਿੱਖ ਸੰਗਤ ਖਫਾ ਹੈ।

ਅੱਜ ਕੀਤਾ ਜਾਵੇਗਾ ਵੱਡਾ ਇੱਕਠ: ਬੀਤੇ ਸਾਲ ਅੱਜ ਦੇ ਦਿਨ ਹੀ ਪੀੜਤ ਪਰਿਵਾਰਾਂ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਇਨਸਾਫ ਮੋਰਚਾ ਸ਼ੁਰੂ (Behbal kalan Golikand) ਕੀਤਾ ਸੀ। ਬਹਿਬਲਕਲਾਂ ਗੋਲੀਕਾਂਡ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੇ ਹਰ ਵਾਰ ਇਹੀ ਕਿਹਾ ਕਿ ਅਜੇ ਤੱਕ ਇਨਸਾਫ਼ ਦੇ ਨਾਂਅ ਲਾਰੇ ਹੀ ਪੱਲੇ ਪੈ ਰਹੇ ਹਨ, ਚਾਹੇ ਕੋਈ ਵੀ ਸਰਕਾਰ ਹੋਵੇ। ਸੋ, ਅੱਜ ਇਸ ਮੋਰਚੇ ਦੇ ਇਕ ਸਾਲ ਪੂਰਾ ਹੋਣ ਉੱਤੇ ਵੱਡਾ ਇੱਕਠ ਕੀਤਾ ਜਾਵੇਗਾ।

ਹਾਲ ਹੀ 'ਚ ਸੁਖਬੀਰ ਬਾਦਲ ਕੋਲੋਂ ਹੋ ਚੁੱਕੀ ਪੁੱਛਗਿਛ: ਕੋਟਕੂਪਰਾ ਗੋਲੀ ਕਾਂਡ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ SIT ਨੇ ਪੁੱਛਗਿੱਛ ਲਈ ਸੰਮਨ ਭੇਜੇ ਹਨ। SIT ਨੇ ਬਾਦਲ ਨੂੰ 12 ਦਸੰਬਰ ਦੀ ਸਵੇਰ 11 ਵਜੇ ਬੁਲਾਇਆ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਵਿਚ 30 ਸਤੰਬਰ 2022 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਬਾਦਲ ਨੇ ਸੰਮਨ ਨਾ ਮਿਲਣ ਦਾ ਦਾਅਵਾ ਕੀਤਾ ਸੀ।

ਇਸ ’ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਐੱਸ.ਆਈ.ਟੀ. (SIT) ਮੁਖੀ ਏ.ਡੀ.ਜੀ.ਪੀ.ਐੱਲ.ਕੇ. ਯਾਦਵ ਨੇ ਉਨ੍ਹਾਂ ਦੇ ਘਰ ਦੋ ਵਾਰ ਸੰਮਨ ਭੇਜਣ ਦੀ ਗੱਲ ਆਖੀ ਸੀ। ਹਾਲਾਂਕਿ ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੇ ਐੱਸ.ਆਈ.ਟੀ. (SIT) ਸਾਹਮਣੇ ਪੇਸ਼ ਵੀ ਹੋ ਗਏ ਸਨ।

ਇਹ ਸੀ ਮਾਮਲਾ : ਦਰਅਸਲ ਸਾਲ 2015 ਵਿਚ, ਫਰੀਦਕੋਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖਿੰਡੇ ਪਾਏ ਜਾਣ ਤੋਂ ਬਾਅਦ ਕੋਟਕਪੂਰਾ ਵਿੱਚ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। 14 ਅਕਤੂਬਰ 2015 ਨੂੰ ਪੁਲਿਸ ਨੇ ਕੋਟਕਪੂਰਾ ਵਿੱਚ ਇੱਕ ਪ੍ਰਦਰਸ਼ਨਕਾਰੀ ਭੀੜ ਉੱਤੇ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ।



ਇਹ ਵੀ ਪੜ੍ਹੋ: ਅੱਜ ਤੋਂ ਟੋਲ ਪਲਾਜ਼ੇ ਫ੍ਰੀ ਕਰਨਗੇ ਕਿਸਾਨ: ਪੰਜਾਬ ਵਿੱਚ 18 ਟੋਲ ਪਲਾਜ਼ੇ ਹੋਣਗੇ ਬੰਦ, ਜਾਣੋ ਕਿਹੜੇ

Last Updated :Dec 15, 2022, 9:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.