ਪੰਜਾਬ

punjab

ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ, ਪਿੰਡ ਵਾਸੀਆ ਨੇ ਰੋਡ ਕੀਤਾ ਜਾਮ

By

Published : Aug 3, 2022, 2:06 PM IST

ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ

ਬੁਢਲਾਡਾ ਰੋਡ ’ਤੇ ਨਹਿਰੀ ਪੁਲ ਦੇ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ (A person died in a road accident) ਹੋ ਗਈ ਹੈ। ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਹੈ, ਜਾਣੋ ਕਿਉਂ...

ਮਾਨਸਾ: ਕਸਬਾ ਭੀਖੀ ਦੇ ਬੁਢਲਾਡਾ ਰੋਡ (Budhlada Road of Kasaba Bhikhi) ‘ਤੇ ਫਰਵਾਹੀ ਵਾਲੇ ਨਹਿਰੀ ਪੁਲ ਦੇ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ (A person died in a road accident) ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਘੇਰ ਸਿੰਘ ਵਜੋਂ ਹੋਈ ਹੈ। ਜੋ ਕਿ ਪਿੰਡ ਗੁੜਥੜੀ (Village Guthadi) ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਘਰੇਲੂ ਕੰਮ ਦੇ ਲਈ ਪਿੰਡ ਗੁਰਨੇ ਕਲਾਂ (Village Gurne Kalan) ਗਿਆ ਸੀ, ਪਰ ਰਸਤੇ ਵਿੱਚ ਆਉਦੇ ਹੋਏ ਇੱਕ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਪਿਛੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਬਘੇਲ ਸਿੰਘ ਦੀ ਮੌਕੇ ‘ਤੇ ਹੀ ਮੌਤ (died) ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆਂ ਹੈ।

ਬਘੇਲ ਸਿੰਘ ਦੀ ਮੌਤ (died) ਦਾ ਪਤਾ ਚਲਦਿਆਂ ਹੀ ਪਿੰਡ ਵਾਸੀਆਂ ਨੇ ਰੋਸ ਵਜੋਂ ਬੁਢਲਾਡਾ ਮਾਰਗ ਨੂੰ ਜਾਮ ਕਰਕੇ ਧਰਨਾ ਪ੍ਰਦਰਸ਼ਨ (Demonstration) ਸ਼ੁਰੂ ਕਰ ਦਿੱਤਾ। ਇਸ ਮੌਕੇ ਪਿੰਡ ਵਾਸੀਆ ਪੁਲਿਸ (Police) ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਪਰਿਵਾਰ ਨੇ ਦੱਸਿਆ ਕਿ ਹਾਦਸੇ ਦੇ 4 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦਾ ਕੋਈ ਮੁਲਾਜ਼ਮ ਹਾਦਸੇ ਵਾਲੀ ਥਾਂ ‘ਤੇ ਨਹੀਂ ਪਹੁੰਚਿਆਂ।

ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ

ਇਸ ਮੌਕੇ ਪਿੰਡ ਵਾਸੀਆ ਨੇ ਪੁਲਿਸ ‘ਤੇ ਇਲਜ਼ਾਮ (Accusation on the police) ਲਗਾਏ ਹਨ, ਕਿ ਪੁਲਿਸ ਨੇ ਕਾਰ ਸਵਾਰ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਮੁਲਜ਼ਮਾਂ ‘ਤੇ ਕੋਈ ਪਰਚਾ ਦਰਜ ਨਹੀਂ ਕੀਤਾ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਉਧਰ ਘਟਨਾਂ ਸਥਾਨ ‘ਤੇ ਪਹੁੰਚੀ ਪੁਲਿਸ ਦੀ ਅਗਵਾਹੀ ਕਰ ਰਹੇ ਡੀ.ਐੱਸ.ਪੀ. ਮਾਨਸਾ ਨਵਨੀਤ ਕੌਰ (DSP Mansa Navneet Kaur) ਨੇ ਕਿਹਾ ਕਿ ਸਕਾਰਪੀਓ ਚਾਲਕ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਉਚਿਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:ਪ੍ਰਸਿੱਧ ਗੀਤਕਾਰ ਜਾਨੀ ਨੂੰ ਧਮਕੀ ਮਾਮਲਾ: ਆਪਸ ’ਚ ਭਿੜੇ ਸੁਖਬੀਰ ਬਾਦਲ ਅਤੇ ਮੀਤ ਹੇਅਰ !

ABOUT THE AUTHOR

...view details